28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਐੱਸ. ਆਈ. ਆਰ. ਤਹਿਤ ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਐਤਵਾਰ ਨੂੰ ਲੱਗਣਗੇ ਸਪੈਸ਼ਲ ਕੈਂਪ <br/>

ਸ੍ਰੀ ਰਾਹੁਲ ਜ਼ਿਲ੍ਹਾ ਚੋਣ ਅਫ਼ਸਰ ਤਰਨ ਤਰਨ | <br/> 06-06-2026
ਤਰਨ ਤਾਰਨ, 5 ਜੂਨ (ਹਰਿੰਦਰ ਸਿੰਘ)—ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਨਟੈਸਿਵ ਰਵੀਜ਼ਨ-2026 ਸੰਬੰਧੀ ਮੈਪਿੰਗ ਦਾ ਕੰਮ ਮੁਕੰਮਲ ਕਰਨ ਲਈ ਜ਼ਿਲ•ੇ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ 7 ਜੂਨ 2026 ਦਿਨ ਐਤਵਾਰ ਨੂੰ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਇਨ੍ਹਾਂ ਸਪੈਸ਼ਲ ਕੈਂਪਾਂ ਦੌਰਾਨ ਬੀ.ਐਲ.ਓਜ਼ ਆਪਣੇ-ਆਪਣੇ ਸੰਬੰਧਿਤ ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 10.00 ਵਜੇ ਤੋਂ ਸ਼ਾਮ 04.00 ਵਜੇ ਬੈਠਣਗੇ ਅਤੇ ਅਨਮੈਪਡ ਵੋਟਰਾਂ ਦੀ ਮੈਪਿੰਗ ਕਰਨਗੇ | ਉਨ•ਾਂ ਅੱਗੇ ਦੱਸਿਆ ਕਿ ਸਪੈਸ਼ਲ ਇੰਨਟੈਸਿਵ ਰਵੀਜ਼ਨ ਦੇ ਸੰਬੰਧ ਵਿਚ ਜਿਹੜੇ ਵੋਟਰਾਂ ਦੀ ਮੈਪਿੰਗ ਮੌਜੂਦਾ ਵੋਟਰ ਸੂਚੀ ਨਾਲ ਨਹੀ ਹੋਈ ਹੈ, ਉਨ੍ਹਾਂ ਨੰੂ ਮੈਪ ਕਰਨ ਲਈ ਇਹ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜਿਨ•ਾਂ ਵਲੋਂ ਅਜੇ ਤੱਕ ਆਪਣੀ ਵੋਟ ਨੂੰ ਵੋਟਰ ਸੂਚੀ 2003 ਨਾਲ ਮੈਪਿੰਗ ਨਹੀ ਕਰਵਾਈ ਗਈ, ਉਹ ਇਸ ਸਪੈਸ਼ਲ ਕੈਂਪ ਵਿਚ ਪਹੁੰਚ ਕੇ ਬੀ.ਐਲ.ਓਜ਼ ਨਾਲ ਸੰਪਰਕ ਕਰਨ ਅਤੇ ਮੈਪਿੰਗ ਦੇ ਕੰਮ ਨੂੰ 100 ਫੀਸਦੀ ਮੁਕੰਮਲ ਕਰਨ ਵਿਚ ਸਹਿਯੋਗ ਕਰਨ | ਇਸ ਤੋਂ ਇਲਾਵਾ ਉਨ•ਾਂ ਨੇ ਸਮੂਹ ਰਾਜਨੀਤਿਕ ਪਾਰਟੀ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਵਲੋਂ ਨਿਯੁਕਤ ਬੀ.ਐਲ.ਏਜ਼ ਨੂੰ 7 ਜੂਨ ਨੂੰ ਲੱਗਣ ਵਾਲੇ ਸਪੈਸ਼ਲ ਕੈਂਪਾਂ ਵਿਚ ਮੈਪਿੰਗ ਦੇ ਕੰਮ ਵਿੱਚ ਬੀ.ਐਲ.ਓਜ਼ ਦੇ ਸਹਿਯੋਗ ਲਈ ਜ਼ਰੂਰ ਭੇਜਣ | ਉਨ•ਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਸਪੈਸ਼ਲ ਇੰਨਟੈਸਿਵ ਰਵੀਜ਼ਨ-2026, ਜੋ ਮਿਤੀ 25 ਜੂਨ 2026 ਤੋਂ 24 ਜੁਲਾਈ 2026 ਤੱਕ ਚੱਲੇਗੀ, ਵਿਚ ਬੀ.ਐਲ.ਓਜ਼ ਘਰੋ-ਘਰੀ ਜਾ ਕੇ ਵੋਟਰ ਦੇ ਫਾਰਮ ਭਰਵਾਉਣਗੇ | ਉਨ•ਾਂ ਦੱਸਿਆ ਕਿ ਜ਼ਿਲ•ਾ ਤਰਨ ਤਾਰਨ ਵਿਚ ਪੈਂਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਵੋਟਿੰਗ ਮੈਪਿੰਗ ਦਾ ਕੰਮ ਪ੍ਰੀ-ਐਸ.ਆਈ.ਆਰ ਦੌਰਾਨ 93 ਫੀਸਦੀ ਹੋ ਚੁੱਕਾ ਹੈ |

ਪਿਛਲੀ ਖ਼ਬਰ ਔਰਤ ਨਾਲ ਕੁੱਟਮਾਰ ਦੇ ਮਾਮਲੇ 'ਚ ਚਾਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਡੀ. ਪੀ. ਓ. ਦਫ਼ਤਰ ਦੇ ਬਾਹਰੋਂ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।