28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਰਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਸੰਘਰਸ਼ 16ਵੇਂ ਦਿਨ 'ਚ ਸ਼ਾਮਿਲ <br/>

ਅਜੀਤ ਡੈਸਕ 06-06-2026
ਨੌਸ਼ਹਿਰਾ ਪੰਨੂੰਆਂ, 5 ਜੂਨ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਚੱਲ ਰਿਹਾ ਪੱਕਾ ਮੋਰਚਾ 16ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਬੋਲਦੇ ਹੋਏ ਆਗੂਆਂ ਹਰਜਿੰਦਰ ਸਿੰਘ ਟਾਂਡਾ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਸੁਖਦੇਵ ਸਿੰਘ ਤੁੜ, ਜੱਸਾ ਸਿੰਘ ਕੱਦਗਿੱਲ, ਸੁਖਬਾਜ ਸਿੰਘ ਸਿੱਧੂ, ਨਛੱਤਰ ਸਿੰਘ ਪੰਨੂੰ, ਬਲਕਾਰ ਵਲਟੋਹਾ, ਬਲਬੀਰ ਸਿੰਘ ਝਾਮਕਾ, ਇੰਦਰਜੀਤ ਸਿੰਘ ਮਰਹਾਣਾ ਆਦਿ ਆਗੂਆਂ ਨੇ ਕਿਹਾ ਕਿ ਇਸ ਸਰਕਾਰੀ ਖੰਡ ਮਿੱਲ ਕਿਸਾਨਾਂ ਦੇ 60 ਫ਼ੀਸਦੀ ਹਿੱਸਿਆਂ ਨਾਲ ਬਣੀ ਹੋਈ ਹੈ | ਇਸ ਨੂੰ ਸਰਕਾਰ ਆਪਣੀ ਮਨਮਰਜੀ ਨਾਲ ਅੱਗੇ ਮਾਲਕੀ ਤਬਦੀਲ ਨਹੀਂ ਕਰ ਸਕਦੀ | ਜ਼ਿਕਰਯੋਗ ਹੈ ਕਿ ਨਵੰਬਰ 2025 ਵਿਚ ਜਦੋਂ ਭਗਵੰਤ ਮਾਨ ਸਰਕਾਰ ਵਲੋਂ ਹੋਰ ਜਾਇਦਾਦਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤਾਂ ਉਸ ਦੇ ਵਿਚ ਹੀ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਲਗਪਗ 100 ਏਕੜ ਜਮੀਨ ਦੀ ਮਾਲਕੀ ਤਬਦੀਲ ਕਰਨ ਸੰਬੰਧੀ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ | ਜਦੋਂ ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਭਿਣਕ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਇਸ ਵਿਰੁੱਧ ਮੋਰਚਾ ਸ਼ੁਰੂ ਕੀਤਾ | ਆਗੂਆਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਇਕ ਤਰਫ ਤਾਂ ਕਿਸਾਨਾਂ ਨੂੰ ਝੋਨੇ ਦੀ ਫਸਲ ਤੋਂ ਬਾਹਰ ਆਉਣ ਲਈ ਕਹਿ ਰਹੀ ਹੈ, ਉੱਥੇ ਨਾਲ ਹੀ ਝੋਨੇ ਦੀ ਫ਼ਸਲ ਦਾ ਬਦਲ ਗੰਨਾ ਉਹ ਸੂਗਰ ਮਿੱਲ ਨੂੰ ਬੰਦ ਕਰ ਰਹੀ ਹੈ | ਪੰਜਾਬ ਸਰਕਾਰ ਦੀ ਬਦਲਵੀਂ ਖੇਤੀ ਨੀਤੀ ਤਾਂ ਹੀ ਢੰਗ ਨਾਲ ਲਾਗੂ ਕੀਤੀ ਜਾ ਸਕਦੀ ਹੈ | ਜੇਕਰ ਸਰਕਾਰ ਝੋਨੇ ਦੀ ਫਸਲ ਦੀ ਜਗ੍ਹਾ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰੇ | ਕਿਸਾਨਾਂ ਵਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਤੁਰੰਤ ਇਹ ਖੰਡ ਮਿੱਲ ਮੁੜ ਚਾਲੂ ਕੀਤੀ ਜਾਵੇ, ਤਾਂ ਜੋ ਇਲਾਕੇ ਦੇ ਮੰਡ ਇਲਾਕੇ ਵਿਚ ਹੜ੍ਹਾਂ ਨਾਲ ਹੁੰਦੀ ਤਬਾਹੀ ਦੌਰਾਨ ਫ਼ਸਲਾਂ ਦਾ ਬਚਾਅ ਹੋ ਸਕੇ | ਇਕ ਵੱਖਰੇ ਬਿਆਨ ਰਾਹੀਂ ਕਿਸਾਨ ਆਗੂਆਂ ਵਲੋਂ ਇਹ ਵੀ ਮੰਗ ਕੀਤੀ ਗਈ ਕਿ ਅੰਤਰਰਾਸ਼ਟਰੀ ਮਾਰਕੀਟ ਵਿਚ ਖਾਦਾਂ ਦੀ ਕੀਮਤ ਵਿਚ ਆਈ ਕਟੌਤੀ ਕਾਰਨ ਇਸ ਦਾ ਲਾਭ ਦੇਸ਼ ਦੇ ਕਿਸਾਨਾਂ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ | ਇਸ ਮੌਕੇ ਰੇਸ਼ਮ ਸਿੰਘ ਫੈਲੋਕੇ, ਕੇਹਰ ਸਿੰਘ, ਬੂਟਾ ਸਿੰਘ, ਗੁਰਜੰਟ ਸਿੰਘ ਮੈਂਬਰ, ਗੁਰਪ੍ਰਤਾਪ ਸਿੰਘ, ਨਾਜਰ ਸਿੰਘ ਸਰਹਾਲੀ ਖੁਰਦ, ਸੁਲੱਖਣ ਸਿੰਘ ਤੁੜ, ਨਾਜਰ ਸਿੰਘ, ਕਸ਼ਮੀਰ ਸਿੰਘ ਫ਼ੌਜ਼ੀ, ਲਛਮਣ ਸਿੰਘ ਤੁੜ, ਮੁਖਤਾਰ ਸਿੰਘ ਮੱਲਾ, ਬਲਦੇਵ ਸਿੰਘ ਸੇਰੋਂ, ਅਮਰੀਕ ਸਿੰਘ ਸੇਰੋਂ ਤੇ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਬੱਚਿਆਂ ਲਈ ਸਮਰ ਕੈਂਪ ਲਗਾਇਆ <br/> ਅਗਲੀ ਖ਼ਬਰ ਆਤਮਾ ਸਕੀਮ ਤਹਿਤ ਕਿਸਾਨ ਗੋਸ਼ਟੀ ਤੇ ਖੇਤ ਬਚਾਓ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।