25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਦਵਿੰਦਰ ਸਿੰਘ ਕੈਰੋਂਵਾਲ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਤਰਨ ਤਾਰਨ ਦੇ ਚੇਅਰਮੈਨ ਨਿਯੁਕਤ <br/>

ਅਜੀਤ ਡੈਸਕ 07-06-2026
ਤਰਨ ਤਾਰਨ, 6 ਜੂਨ (ਹਰਿੰਦਰ ਸਿੰਘ)— ਦਵਿੰਦਰ ਸਿੰਘ ਕੈਰੋਵਾਲ ਨੂੰ ਦੀ ਤਰਨ ਤਾਰਨ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਕੁਲਵੰਤ ਸਿੰਘ ਸੋਹਲ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਮੌਕੇ ਨਵ ਨਿਯੁਕਤ ਚੇਅਰਮੈਨ ਦਵਿੰਦਰ ਸਿੰਘ ਕੈਰੋਂਵਾਲ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸੇਵਾ-ਮੁਕਤ ਰਜਿਸਟਰਾਰ ਰਾਜਬੀਰ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਆਪਣੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਸਮੇਂ-ਸਮੇਂ 'ਤੇ ਦਿੱਤਾ ਜਾਂਦਾ ਹੈ | ਇਸ ਮੌਕੇ ਦਵਿੰਦਰ ਸਿੰਘ ਕੈਰੋਂਵਾਲ ਨੇ ਆਪਣੀ ਨਿਯੁਕਤੀ 'ਤੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ | ਇਸ ਮੌਕੇ ਜੈਬੀਰ ਸਿੰਘ ਸੋਹਲ, ਹਰਵਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੋਹਲ ਗੁਰਵਿੰਦਰ ਸਿੰਘ ਢਿੱਲੋਂ ਸਰਪੰਚ ਠੱਠਾ, ਰਵੀ ਸਰਪੰਚ ਦੁਗਲਵਾਲਾ ਆਦਿ ਵਲੋਂ ਵੀ ਦਵਿੰਦਰ ਸਿੰਘ ਕੈਰੋਂਵਾਲ ਦੀ ਨਿਯੁਕਤੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ |

ਪਿਛਲੀ ਖ਼ਬਰ ਯੁਵਕ ਸੇਵਾਵਾਂ ਵਿਭਾਗ ਤਰਨ ਤਾਰਨ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਲਗਾਏ 3500 ਤੋਂ ਵੱਧ ਬੂਟੇ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਫੇਜ਼-2 ਤਹਿਤ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।