24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬੇਰੁਜ਼ਗਾਰ ਨੌਜਵਾਨਾਂ 'ਤੇ ਹੋਏ ਪੁਲਿਸ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ <br/>

ਅਜੀਤ ਡੈਸਕ 07-06-2026
ਤਰਨ ਤਾਰਨ, 6 ਜੂਨ (ਇਕਬਾਲ ਸਿੰਘ ਸੋਢੀ)- ਪੰਜਾਬ ਖੇਤ ਮਜਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਕਿਹਾ ਕਿ ਆਪਣੇ ਹੱਕਾ ਪ੍ਰਤੀ ਸੰਘਰਸ਼ ਕਰਨਾ ਸਾਡਾ ਕਾਨੂੰਨੀ ਹੱਕ ਹੈ ਪਰ ਇਹ ਸਰਕਾਰਾਂ ਡੰਡੇ ਦੇ ਜ਼ੋਰ ਨਾਲ ਸਾਡੇ ਹੱਕਾਂ ਨੂੰ ਦਬਾਉਣਾ ਚਹੁੰਦੀਆਂ ਹਨ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਵੇਗਾ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਛੱਲੀਆਂ ਵਾਗ ਕੁੱਟਿਆ ਜਾ ਰਿਹਾ ਸੀ ਜਿਵੇੇਂ ਕਿ ਉਹ ਕੋਈ ਬਹੁਤ ਵੱਡੇ ਅਪਰਾਧੀ ਹੋਣ | ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਕਾਰਨ ਹੀ ਸਾਡੇ ਨੌਜਵਾਨ ਗਲਤ ਰਸਤੇ ਪੈ ਕੇ ਆਪਣੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ ਅਤੇ ਇਹ ਸਾਰੀ ਸਰਕਾਰ ਦੀ ਹੀ ਦੇਣ ਹੈ ਕਿਉਂਕਿ ਜਦ ਬੱਚੇ ਪੜ੍ਹ ਲਿਖ ਜਾਂਦੇ ਹਨ ਤਾਂ ਕੰਮ ਕੋਈ ਮਿਲਦਾ ਨਹੀਂ ਤਾਂ ਉਹ ਗਲਤ ਰਸਤੇ ਪੈ ਕੇ ਮਾੜੇ ਕੰਮਾਂ ਦੇ ਸ਼ਿਕਾਰ ਹੋ ਜਾਂਦੇ ਹਨ ਪਰ ਕੰਮ ਮੰਗਦੇ ਨੌਜਵਾਨ 'ਤੇ ਅੰਨਾ ਤਸ਼ੱਦਦ ਕੀਤਾ ਗਿਆ ਪਰ ਨੌਜਵਾਨਾਂ ਨੇ ਆਪਣੇ ਹੌਸਲਾ ਨਹੀਂ ਹਾਰਿਆ | ਉਨ੍ਹਾਂ ਜਨਤਕ ਖੇਤ ਮਜਦੂਰ ਜਥੇਥੰਦੀਆਂ ਅਪੀਲ ਕੀਤੀ ਕਿ ਕਿ ਉਹ ਨੌਜਵਾਨਾਂ ਦੇ ਸੰਘਰਸ਼ ਦਾ ਸਾਥ ਦੇਣ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਰੁਜ਼ਗਾਰ ਤੇ ਇਨਸਾਫ ਦੀ ਲੜਾਈ ਵਿਚ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ- ਕਰਨਬੀਰ ਬੁਰਜ <br... ਅਗਲੀ ਖ਼ਬਰ ਧਾਲੀਵਾਲ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਿਜਲੀ ਸੁਧਾਰਾਂ ਦਾ ਜਾਇਜ਼ਾ ਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।