28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੱਤਾ 'ਚ ਆਉਂਦਿਆਂ ਹੀ ਭਾਜਪਾ ਹਰਿਆਣਾ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਕਰੇਗੀ ਖੁਸ਼ਹਾਲ- ਮਨਜੀਤ ਸਿੰਘ ਮੰਨਾ <br/>

ਸਾਬਕਾ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਹਲਕੇ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਦੇ ਹੋਏ | ਤਸਵੀਰ: ਸੰਧੂ<br/> 08-06-2026

ਮੀਆਂਵਿੰਡ, 7 ਜੂਨ (ਗੁਰਪ੍ਰਤਾਪ ਸਿੰਘ ਸੰਧੂ)-ਸਥਾਨਕ ਪਿੰਡ ਮੀਆਂਵਿੰਡ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਅਹੁਦੇਦਾਰਾਂ ਜ਼ਿਲ੍ਹਾ ਜਨਰਲ ਸੈਕਟਰੀ, ਸਰਕਲ ਪ੍ਰਧਾਨਾਂ ਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਸਾਬਕਾ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਨੇ ਮੀਟਿੰਗ ਕੀਤੀ | ਇਸ ਮੌਕੇ ਪੁੱਜੇ ਵੱਖ-ਵੱਖ ਆਗੂਆਂ ਨੇ ਪਾਰਟੀ ਦੀ ਮਜ਼ਬੂਤੀ ਸੰਬੰਧੀ ਆਪਣੇ ਆਪਣੇ ਵਿਚਾਰ ਸਾਂਝੇ ਪੇਸ਼ ਕੀਤੇ | ਇਸ ਮੌਕੇ ਗੱਲਬਾਤ ਕਰਦਿਆਂ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਵਿਧਾਨ ਸਭਾ ਚੋਣ ਇਸੇ ਸਾਲ ਵਿਚ ਹੋਣ ਸੰਬੰਧੀ ਚਰਚਾ ਸਾਹਮਣੇ ਆ ਰਹੀ ਹੈ, ਜਿਸ ਕਰਕੇ ਪਾਰਟੀ ਵਲੋਂ ਪੂਰੀ ਤਿਆਰੀ ਨਾਲ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਨੂੰ ਬੂਥ ਪੱਧਰ ਤੋਂ ਪਾਰਟੀ ਲਈ ਕੰਮ ਕਰਨ ਵਾਲੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਪਾਰਟੀ ਵਲੋਂ ਆਏ ਸੁਝਾਵਾਂ ਤੋਂ ਜਾਣੂੰ ਕਰਵਾਉਣ ਸੰਬੰਧੀ ਆਦੇਸ਼ ਆਏ ਹੋਏ ਹਨ ਜਿਸ ਅਨੁਸਾਰ ਉਨ੍ਹਾਂ ਅੱਜ ਹਲਕੇ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਦੂਸਰੀਆਂ ਪਾਰਟੀਆਂ ਨਾਲੋਂ ਪੰਜਾਬ ਵਿਚ ਭਾਜਪਾ ਵੱਖਰਾ ਕੀ ਕਰੇਗੀ ਤਾਂ ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਦਿਆਂ ਹੀ ਭਾਜਪਾ ਹਰਿਆਣਾ ਦੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ 'ਤੇ ਐਮ.ਐਸ.ਪੀ. ਦੇਵੇਗੀ, ਬੁਢਾਪਾ ਪੈਨਸ਼ਨਾਂ ਵਿਚ ਵਾਧਾ ਕਰੇਗੀ ਤੇ ਹੋਰ ਵੀ ਬਹੁਤ ਸੁਖ ਸਹੂਲਤਾਂ ਦੇ ਨਾਲ-ਨਾਲ ਨਸ਼ਾ ਬੰਦ ਕਰਵਾਵੇਗੀ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਅੰਮਿ੍ਤਸਰ ਦੇ ਜਨਰਲ ਸੈਕਟਰੀ ਰਜੇਸ਼ ਟਾਂਗਰੀ, ਸਰਕਲ ਪ੍ਰਧਾਨ ਸਰਬਰਿੰਦਰ ਸਿੰਘ ਬੌਬੀ ਬੋਦੇਵਾਲ, ਸਰਕਲ ਪ੍ਰਧਾਨ ਕਰਮ ਸਿੰਘ ਖਲਚੀਆਂ, ਸਰਕਲ ਪ੍ਰਧਾਨ ਕੈਪਟਨ ਜਸਪਾਲ ਸਿੰਘ ਤਖਤੂਚੱਕ, ਸਰਕਲ ਪ੍ਰਧਾਨ ਰਾਜੇਸ਼ ਦਨਿਆਲ, ਸਰਕਲ ਪ੍ਰਧਾਨ ਲਾਟ ਸ਼ਾਹ ਚਾਂਦ ਡੇਅਰੀ ਵਾਲੇ, ਸਰਕਲ ਪ੍ਰਧਾਨ ਗੁਰਚਰਨ ਸਿੰਘ, ਸਾਬਕਾ ਸਰਪੰਚ ਮਨਜਿੰਦਰ ਸਿੰਘ ਏਕਲਗੱਡਾ, ਹੈਪੀ ਖੱਖ, ਡਿੰਪੀ ਮੀਆਂਵਿੰਡ, ਭੁਪਿੰਦਰ ਸਿੰਘ ਕੋਟ ਮਹਿਤਾਬ, ਸਾਬਕਾ ਸਰਪੰਚ ਪਰਮਜੀਤ ਸਿੰਘ ਸਰਾਂ ਤਲਵੰਡੀ, ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ, ਸਾਬਕਾ ਸਰਪੰਚ ਗੁਰਦੇਵ ਸਿੰਘ ਜਲਾਲਾਬਾਦ, ਬਲਜੀਤ ਸਿੰਘ ਬਿਆਸ, ਜਸਵਿੰਦਰ ਸਿੰਘ ਪੱਪੀ ਬਿਆਸ, ਮਾਨ ਸਿੰਘ ਬਿਆਸ, ਪਿੰਡ ਜੱਲੂਪੁਰ ਖੇੜਾ ਤੋਂ ਸਰਪੰਚ ਦੀ ਚੋਣ ਲੜਨ ਵਾਲੇ ਬਲਰਾਜ ਸਿੰਘ, ਜਗਜੀਤ ਸਿੰਘ ਫੇਰੂਮਾਨ, ਬੀਰ ਸਿੰਘ ਫੇਰੂਮਾਨ, ਜੱਸ ਭੋਰਸੀ, ਗਾਂਧੀ ਭਿੰਡਰ, ਡਿਪਟੀ ਬਦੇਸ਼ਾ, ਅਰਜਨ ਸਿੰਘ ਰਈਆ, ਹੈਪੀ ਮੀਆਂਵਿੰਡ, ਰਵੀ ਟਪਿਆਲਾ, ਪਿੰਦਰ ਦੋਲੌਨੰਗਲ, ਸਾਬਕਾ ਸਰਪੰਚ ਬਲਵਿੰਦਰ ਸਿੰਘ ਮੀਆਂਵਿੰਡ, ਅੰਗਰੇਜ਼ ਸਿੰਘ ਵਡਾਲਾ, ਭੁਪਿੰਦਰ ਸਿੰਘ ਸੰਘਰ, ਹਰਭਜਨ ਸਿੰਘ ਚੌਧਰੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਡੱਲ ਦੇ ਖ਼ੇਤਾਂ 'ਚੋਂ ਡਰੋਨ ਅਤੇ ਇਕ ਪਿਸਟਲ ਬਰਾਮਦ ਅਗਲੀ ਖ਼ਬਰ ਦਿਵਿਆਂਗ ਐਕਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਅਗਲੇਰੀ ਰਣਨੀਤੀ ਤਿਆਰ-ਸੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।