28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪਿੰਡ ਡੱਲ ਦੇ ਖ਼ੇਤਾਂ 'ਚੋਂ ਡਰੋਨ ਅਤੇ ਇਕ ਪਿਸਟਲ ਬਰਾਮਦ

ਅਜੀਤ ਡੈਸਕ 08-06-2026
ਖਾਲੜਾ, 7 ਜੂਨ (ਜੱਜਪਾਲ ਸਿੰਘ)- ਪਿੰਡ ਡੱਲ ਦੇ ਖ਼ੇਤਾਂ ਵਿਚ ਡਰੋਨ ਤੇ ਕੁਝ ਹੀ ਦੂਰੀ 'ਤੇ ਪਿਸਟਲ ਬੀ.ਐਸ.ਐਫ. ਅਤੇ ਪੁਲਿਸ ਵਲੋਂ ਬਰਾਮਦ ਕੀਤਾ ਗਿਆ | ਏ.ਐਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਪਿੰਡ ਡੱਲ ਵਿਖੇ ਮੌਜੂਦ ਸਨ ਕਿ ਸੁਮੇਰ ਸਿੰਘ ਕੰਪਨੀ ਕਮਾਂਡਰ ਜੀ ਕੰਪਨੀ 142 ਬਨ ਬੀ.ਓ.ਪੀ. ਧਰਮਾ ਵਲੋਂ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਬਲਕਾਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਡੱਲ ਦੇ ਖੇਤ 'ਚ ਇਕ ਪੀਲੇ ਰੰਗ ਦਾ ਪੈਕੇਟ ਪਿਆ ਤੇ ਇਕ ਡਰੋਨ ਡਿੱਗਾ ਪਿਆ ਹੈ | ਮੌਕੇ 'ਤੇ ਪੁੱਜੇ ਤਫਤੀਸ਼ੀ ਅਫਸਰ ਸਮੇਤ ਸਾਥੀ ਕਰਮਚਾਰੀਆਂ ਨੇ ਖੇਤ 'ਚੋਂ ਇਕ ਪੀਲੇ ਰੰਗ ਦਾ ਪੈਕੇਟ ਪਿਆ ਹੋਇਆ ਬਰਾਮਦ ਕੀਤਾ | ਇਸ ਪੈਕੇਟ ਨੂੰ ਜਦ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ 'ਚੋਂ ਇਕ ਪਿਸਟਲ ਸਮੇਤ ਖਾਲੀ ਮੈਗਜ਼ੀਨ ਤੇ ਨੇੜ੍ਹੇ ਹੀ ਮੜੀਆਂ 'ਚੋਂ ਇਕ ਡਰੋਨ ਡਿੱਗਾ ਹੋਇਆ ਬਰਾਮਦ ਹੋਇਆ | ਇਸ ਸੰਬੰਧੀ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਐਸ.ਆਈ.ਆਰ. ਤਹਿਤ ਵੋਟਾਂ ਦੀ ਮੈਪਿੰਗ ਕਰਨ ਲਈ ਖਾਲੜਾ 'ਚ ਲੱਗਾ ਵਿਸ਼ੇਸ਼ ਕੈਂਪ <br/> ਅਗਲੀ ਖ਼ਬਰ ਸੱਤਾ 'ਚ ਆਉਂਦਿਆਂ ਹੀ ਭਾਜਪਾ ਹਰਿਆਣਾ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਕਰੇਗੀ ਖੁਸ਼ਹਾਲ- ਮਨਜੀਤ ਸਿੰਘ ਮੰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।