27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਤਰਨ ਤਾਰਨ ਵਿਖੇ ਭਾਜਪਾ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਇ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਸਫ਼ਲਤਾਪੂਰਵਕ ਸਮਾਪਤ <br/>

ਅਜੀਤ ਡੈਸਕ 08-06-2026
ਤਰਨ ਤਾਰਨ, 7 ਜੂਨ (ਹਰਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਦੇ ਘਰ-ਘਰ ਤੱਕ ਆਪਣੀਆਂ ਪ੍ਰਾਪਤੀਆਂ ਅਤੇ ਕੁਰਬਾਨੀਆਂ ਦੀ ਜਾਣਕਾਰੀ ਦੇਣ ਲਈ ਇਕ ਵਿਸ਼ੇਸ਼ ਅਭਿਆਨ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਕੈਂਪ ਪੂਰੇ ਦੇਸ਼ ਵਿਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ | ਇਸ ਤਹਿਤ ਜ਼ਿਲ੍ਹਾ ਤਰਨ ਤਾਰਨ ਦੀ ਲੀਡਰਸ਼ਿਪ ਵਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ | ਇਸ ਵਿਚ ਪੰਜਾਬ ਪ੍ਰਦੇਸ਼ ਦੇ ਸੰਗਠਨ ਮੰਤਰੀ ਸ੍ਰੀ ਮੰਥਰੀ ਸ੍ਰੀਨਿਵਾਸੁਲੂ, ਸਾਬਕਾ ਕੈਬਨਿਟ ਮੰਤਰੀ ਮੰਨੋਰੰਜਨ ਕਾਲੀਆ, ਸੂਬਾਈ ਮਹਾਂ ਮੰਤਰੀ ਰਾਕੇਸ਼ ਰਾਠੌਰ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਕੈਂਪ ਇੰਚਾਰਜ ਤੇ ਸੀਨੀਅਰ ਆਗੂ ਰਾਜੇਸ਼ ਹਨੀ, ਸੂਬਾਈ ਬੁਲਾਰਾ ਤੇ ਜ਼ਿਲ੍ਹਾ ਇੰਚਾਰਜ ਨਰੇਸ਼ ਸ਼ਰਮਾ ਤੋਂ ਇਲਾਵਾ ਜ਼ਿਲ੍ਹਾ ਲੀਡਰਸ਼ਿਪ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕੈਂਪ ਵਿਚ ਵੱਖ-ਵੱਖ ਖੇਤਰਾਂ ਤੋਂ ਆਏ ਕਾਰਕੰੁਨਾਂ, ਸਮਾਜਿਕ ਵਰਕਰਾਂ ਤੇ ਨੌਜਵਾਨਾਂ ਨੇ ਭਾਗ ਲਿਆ | ਕੈਂਪ ਦਾ ਮੁੱਖ ਉਦੇਸ਼ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਵਿਚਾਰਾਂ, ਸਿਧਾਂਤਾਂ ਤੇ ਰਾਸ਼ਟਰ ਨਿਰਮਾਣ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਜਾਣੂ ਕਰਵਾਉਣਾ ਸੀ | ਇਸ ਮੌਕੇ ਪੰਜਾਬ ਪ੍ਰਦੇਸ਼ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਨੇ ਕਿਹਾ ਕਿ ਪੰਡਿਤ ਜੀ ਨੇ ਹਮੇਸ਼ਾਂ ਸਮਾਜ ਦੇ ਆਖਰੀ ਵਿਅਕਤੀ ਦੇ ਉੱਥਾਨ ਨੂੰ ਆਪਣੀ ਵਿਚਾਰਧਾਰਾ ਦਾ ਕੇਂਦਰ ਬਣਾਇਆ ਅਤੇ 'ਅੰਤੋਦਯਾ' ਦੇ ਮੰਤਵ ਨੂੰ ਅੱਗੇ ਵਧਾਇਆ | ਸਿਖਲਾਈ ਕੈਂਪ ਦੌਰਾਨ ਵੱਖ-ਵੱਖ ਸੈਸ਼ਨ ਲਗਾਏ ਗਏ | ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਵਿਚਾਰ ਹੋਰ ਵੀ ਵੱਧ ਪ੍ਰਸੰਗਿਕ ਹੋ ਗਏ ਹਨ | ਉਨ੍ਹਾਂ ਦੇ ਸਿਧਾਂਤ ਸਾਨੂੰ ਸਮਾਜਿਕ ਸਮਰਸਤਾ, ਰਾਸ਼ਟਰੀ ਏਕਤਾ ਤੇ ਸਰਵਪੱਖੀ ਵਿਕਾਸ ਦੀ ਦਿਸ਼ਾ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ | ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕੈਂਪ ਵਿਚ ਸੰਗਠਨ ਦੀਆਂ ਭਵਿੱਖੀ ਯੋਜਨਾਵਾਂ, ਸਮਾਜਿਕ ਸੇਵਾ ਕਾਰਜਾਂ ਅਤੇ ਜਨ-ਕਲਿਆਣਕਾਰੀ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਭਾਗੀਦਾਰਾਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਸੰਗਠਨਾਤਮਕ ਕੁਸ਼ਲਤਾ ਤੇ ਸਮਾਜ ਨਾਲ ਜੁੜਨ ਦੇ ਤਰੀਕਿਆਂ ਬਾਰੇ ਪ੍ਰਯੋਗਾਤਮਕ ਜਾਣਕਾਰੀ ਪ੍ਰਦਾਨ ਕੀਤੀ ਗਈ | ਪ੍ਰਦੇਸ਼ ਮਹਾਂ ਮੰਤਰੀ ਰਾਕੇਸ਼ ਰਠੌਰ ਨੇ ਸਾਰੇ ਭਾਗੀਦਾਰਾਂ ਨੇ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰਨ ਦਾ ਸੰਕਲਪ ਲਿਆ | ਇਸ ਮੌਕੇ ਬੁਲਾਰਾ ਨਰੇਸ਼ ਸ਼ਰਮਾ, ਕੈਂਪ ਇੰਚਾਰਜ ਰਾਜੇਸ਼ ਹਨੀ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਸ਼ਿਵ ਕੁਮਾਰ ਸੋਨੀ, ਹਰਪ੍ਰੀਤ ਸਿੰਘ ਸਿੰਦਬਾਦ, ਸੁਰਜੀਤ ਸਿੰਘ ਸਾਗਰ, ਸਤਨਾਮ ਸਿੰਘ ਭੁੱਲਰ, ਦਲਬੀਰ ਸਿੰਘ ਅਲਗੋਂ, ਰਮਨਦੀਪ ਸਿੰਘ ਭਰੋਵਾਲ, ਡਾ. ਅਵਤਾਰ ਸਿੰਘ, ਚਰਨਜੀਤ ਸਿੰਘ ਖਾਲਸਾ, ਕੈਪਟਨ ਪੂਰਨ ਸਿੰਘ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਨਿਸ਼ਾਨ ਸਿੰਘ, ਅਵਤਾਰ ਸਿੰਘ, ਸਵਿੰਦਰ ਸਿੰਘ ਪੰਨੂੰ, ਬਿਕਰਮ ਅਰੋੜਾ, ਹਰਜੀਤ ਸਿੰਘ ਕੰਗ, ਰੋਹਿਤ ਸ਼ਰਮਾ, ਹਰਮਨਦੀਪ ਸਿੰਘ, ਰੋਹਿਤ ਸ਼ਰਮਾ, ਡਾ. ਸੁਖਵੰਤ ਸਿੰਘ, ਕਰਮਜੀਤ ਸਿੰਘ, ਕਨਵਰਦੀਪ ਸਿੰਘ, ਵਿਜੇ ਵਿਨਾਇਕ, ਕਾਰਜ ਸਿੰਘ ਸ਼ਾਹ, ਗੌਰਵ ਦੇਵਗਨ, ਜਸਬੀਰ ਸਿੰਘ, ਹਰਪਾਲ ਸੋਨੀ, ਮੇਹਰ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਖੁਸ਼ਪਿੰਦਰ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ, ਸਾਹਿਬ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੈਰੋਇਨ, ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਪ੍ਰੇਮੀ ਵਲੋਂ ਵਿਆਹ ਤੋਂ ਮਨ੍ਹਾਂ ਕਰਨ 'ਤੇ ਲੜਕੀ ਨੇ ਕੀਤੀ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।