05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ <br/>

ਅਜੀਤ ਡੈਸਕ 09-06-2026
ਤਰਨ ਤਾਰਨ, 8 ਜੂਨ (ਇਕਬਾਲ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਬਾਬਾ ਦੀਪ ਸਿੰਘ ਜੀ ਦੇ ਪਿੰਡ ਰਟੌਲ ਦੀ ਇਕਾਈ ਵਲੋਂ ਪੰਜਾਬ ਸਰਕਾਰ ਖਿਲਾਫ਼ ਸਖ਼ਤ ਰੋਸ ਪ੍ਰਦਰਸ਼ਨ ਤੇ ਜਬਰਦਸਤ ਤਰੀਕੇ ਨਾਲ਼ ਪੁਤਲਾ ਫੂਕ ਮੁਜ਼ਾਹਰਾ ਕੀਤਾ | ਜ਼ੋਨ ਆਗੂ ਬਲਜੀਤ ਸਿੰਘ ਰਟੌਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਝੋਨੇ ਦੀ ਲਵਾਈ ਦੇ ਸ਼ੁਰੂ ਹੁੰਦੇ ਹੀ ਯੂਰੀਆ ਖਾਦ ਦੀ ਵੱਡੇ ਪੱਧਰ 'ਤੇ ਕਿੱਲਤ ਹੈ ਅਤੇ ਕਾਲਾ ਬਾਜ਼ਾਰੀ ਜ਼ੋਰਾਂ 'ਤੇ ਚੱਲ ਰਹੀ ਹੈ | ਇੱਥੋਂ ਤੱਕ ਕਿ ਪ੍ਰਾਈਵੇਟ ਦੁਕਾਨਦਾਰਾਂ ਦੇ ਨਾਲ-ਨਾਲ ਸਹਿਕਾਰੀ ਸੁਸਾਇਟੀਆਂ ਵਿਚ ਵੀ ਧੱਕੇ ਨਾਲ ਨੈਨੋ ਯੂਰੀਆ, ਸਲਫ਼ਰ ਜਿਹੇ ਹੋਰ ਬੇਲੋੜੇ ਉਤਪਾਦ ਟੈਗ ਕਰਕੇ ਕਿਸਾਨਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ, ਪੰਜਾਬ ਸਰਕਾਰ ਵਲੋਂ ਪਟਿਆਲਾ ਵਿਚ ਬਿਜਲੀ ਕਾਮਿਆਂ ਦੇ ਪ੍ਰਦਰਸ਼ਨ ਤੇ ਕੀਤੇ ਲਾਠੀਚਾਰਜ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਸਰਕਾਰ ਵਲੋਂ ਅਜਿਹੀ ਕਰਤੂਤ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਖ਼ਤ ਨਿਖੇਧੀ ਕਰਦੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਦੇ ਪਿੱਛੇ ਕੰਮ ਕਰ ਰਹੀ ਦਿੱਲੀ ਦੀ ਜੁੰਡਲੀ ਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਅਜਿਹੀਆਂ ਹੋਸ਼ੀਆਂ ਹਰਕਤਾਂ ਤੋਂ ਬਾਜ਼ ਆਉਣ | ਕਿਸਾਨ ਆਗੂ ਕਿਹਾ ਕਿ ਅੱਜ ਅਜਿਹੇ ਵਿਚ ਸਾਰਿਆਂ ਨੂੰ ਇਕ ਸੁਰ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਅਗਰ ਸਰਕਾਰ ਬਾਜ਼ ਨਾ ਆਉਂਦੀ ਦਿਖਾਈ ਦਿੱਤੀ ਤਾਂ ਤਿੱਖੇ ਸੰਘਰਸ਼ ਵੀ ਕੀਤਾ ਜਾਣਗੇ | ਇਸ ਮੌਕੇ ਹਰਜਿੰਦਰ ਸਿੰਘ ਰਟੌਲ, ਗੁਰਵੇਲ ਸਿੰਘ ਰਟੌਲ, ਸਰਦਾਰਾ ਸਿੰਘ ਰਟੌਲ, ਜਗਤਾਰ ਸਿੰਘ ਰਟੌਲ, ਜਸਵਿੰਦਰ ਸਿੰਘ ਰਟੌਲ, ਗੁਲਜਾਰ ਸਿੰਘ ਰਟੌਲ, ਮੁਖਤਾਰ ਸਿੰਘ ਰਟੌਲ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਨੂੰ ਭਾਰਤ ਵਿਚੋਂ ਸਰਬ-ਉੱਤਮ ਸਕੂਲ ਹੋਣ ਦਾ ਮਾਣ ਪ੍ਰਾਪਤ ਹੋਇਆ <b... ਅਗਲੀ ਖ਼ਬਰ ਸਟਾਫ਼ ਨਾ ਹੋਣ ਕਾਰਨ ਮੈਡੀਕਲ ਅਫ਼ਸਰ ਦਰਜਾ ਚਾਰ ਮੁਲਾਜ਼ਮ ਦੀਆਂ ਸੇਵਾਵਾਂ ਖੁਦ ਕਰਨ ਲਈ ਮਜ਼ਬੂਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।