28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸ਼ਹੀਦ ਤੇਜਿੰਦਰ ਸਿੰਘ ਸਰਕਾਰੀ ਸਕੂਲ ਜੋਧੇ ਨੂੰ ਅੱਪਗ੍ਰੇਡ ਵਾਲੀਆਂ ਸਾਰੀਆਂ ਸਹੂਲਤਾਂ ਦੇਵੇ ਪੰਜਾਬ ਸਰਕਾਰ-ਸਤਨਾਮ ਸਿੰਘ ਜੋਧੇ <br/>

ਅਜੀਤ ਡੈਸਕ 10-06-2026
ਬਾਬਾ ਬਕਾਲਾ ਸਾਹਿਬ, 9 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਸਤਨਾਮ ਸਿੰਘ ਗਿੱਲ ਪ੍ਰਧਾਨ ਘੱਟ ਗਿਣਤੀ ਲੋਕ ਭਲਾਈ ਸੰਸਥਾ ਅਤੇ ਮੈਂਬਰ ਗ੍ਰਾਮ ਸਭਾ ਪਿੰਡ ਜੋਧੇ ਨੇ ਕਿਹਾ ਹੈ ਕਿ ਇਕ ਸਰਕਾਰੀ ਸਕੂਲ ਸਿਰਫ਼ ਇਮਾਰਤ ਨਹੀਂ, ਸਗੋਂ ਸਾਡੇ ਬੱਚਿਆਂ ਦੇ ਸੁਨਿਹਰੇ ਭਵਿੱਖ ਦੀ ਨੀਂਹ ਹੈ | ਇਸ ਲਈ ਸ਼ਹੀਦ ਤੇਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧੇ, ਤਹਿਸੀਲ ਬਾਬਾ ਬਕਾਲਾ ਸਾਹਿਬ (ਅੰਮਿ੍ਤਸਰ) ਨੂੰ ਪੰਜਾਬ ਸਰਕਾਰ, ਅੱਪਗ੍ਰੇਡ ਵਾਲੀਆਂ ਸਾਰੀਆਂ ਸੁੱਖ ਸਹੂਲਤਾਂ ਅਤੇ ਸਟਾਫ਼ ਮੁਹੱਈਆ ਕਰਵਾ ਕੇ ਰਸਮੀਂ 'ਚਿੱਠੀ' 'ਤੇ ਅਮਲ ਵੀ ਕਰੇ | ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਹਨ ਕਿ ਸਕੂਲ ਨੂੰ ਅੱਪਗ੍ਰੇਡ ਕੀਤਾ ਜਾਵੇ, ਲੋੜੀਂਦੇ ਸਾਰੇ ਵਿਸ਼ਿਆਂ ਦੇ ਅਧਿਆਪਕ ਨਿਯੁਕਤ ਕੀਤੇ ਜਾਣ, ਲੈਬਾਂ, ਲਾਇਬ੍ਰੇਰੀ, ਕੰਪਿਊਟਰ ਲੈਬ, ਖੇਡ ਮੈਦਾਨ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤਾ ਜਾਵੇ ਤਾਂ ਜੋ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਇਸ ਪ੍ਰਸਿੱਧ ਪਿੰਡ ਦੇ ਸਕੂਲ ਨੂੰ ਆਧੁਨਿਕ ਰਾਹਾਂ 'ਤੇ ਤੋਰਿਆ ਜਾ ਸਕੇ |

ਪਿਛਲੀ ਖ਼ਬਰ ਪ੍ਰਧਾਨ ਸਵਰਨ ਸਿੰਘ ਕਾਲਾ ਨੂੰ ਸਦਮਾ, ਭਤੀਜੇ ਦਾ ਦਿਹਾਂਤ <br/> ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।