05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬੀ. ਐੱਸ. ਐੱਫ. ਨੇ ਸਰਹੱਦ ਤੋਂ ਸਾਢੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ <br/>

ਬੀ. ਐੱਸ. ਐੱਫ. ਵਲੋਂ ਭਾਰਤੀ ਸਰਹੱਦ ਤੋਂ ਫੜੀ ਗਈ ਸਾਢੇ ਤਿੰਨ ਕਿੱਲੋ ਹੈਰੋਇਨ ਦੇ ਪੈਕਟਾਂ ਦਾ ਦਿ੍ਸ਼ | ਤਸਵੀਰ : ਰਾਜਿੰਦਰ ਸਿੰਘ ਰੂਬੀ <br/> 11-06-2026
ਅਟਾਰੀ ਸਰਹੱਦ, (ਅੰਮਿ੍ਤਸਰ) 10 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਲਗਾਤਾਰ ਭਾਰਤੀ ਖੇਤਰ ਅੰਦਰ ਭੇਜੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਨਕਾਮ ਬਣਾਉਂਦਿਆਂ ਸਰਹੱਦ 'ਤੇ ਡਿਊਟੀ ਨਿਭਾਅ ਰਹੇ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਸਾਢੇ ਤਿੰਨ ਕਿੱਲੋ ਦੇ ਕਰੀਬ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ | ਬੀ. ਐੱਸ. ਐੱਫ. ਦੇ ਅੰਮਿ੍ਤਸਰ ਸੈਕਟ ਅਧੀਨ ਆਉਦੀ ਸਰਹੱਦੀ ਚੌਂਕੀ ਰਾਜਾਤਾਲ ਦੇ ਇਲਾਕੇ ਵਿਚੋਂ ਕੰਡੇ ਵਾਲੀ ਤਾਰ ਤੇ ਗਸ਼ਤ ਕਰਦਿਆਂ ਜਵਾਨਾਂ ਨੂੰ ਪੀਲੇ ਰੰਗ ਵਿੱਚ ਲਪੀਟੇ ਹੋਏ ਕੁਝ ਪੈਕੇਟ ਮਿਲੇ ਜਦੋਂ ਦੇ ਬੀ. ਐੱਸ. ਐੱਫ. ਦੇ ਅਧਿਕਾਰੀ ਦੀ ਹਾਜ਼ਰੀ ਵਿਚ ਇਹ ਪੈਕ ਦਾ ਖੋਲ ਕੇ ਦੇਖੇ ਸਾਢੇ ਤਿੰਨ ਕਿਲੋ ਦੇ ਕਰੀਬ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਡਰੋਨ ਨਾਲ ਬੰਨ੍ਹ ਕੇ ਸੁੱਟੀ ਹੈਰੋਇਨ ਬਰਾਮਦ ਹੋਈ, ਜਿਸ ਨੂੰ ਕਾਗਜੀ ਪਤਰੀ ਕਾਰਵਾਈ ਮੁਕੰਮਲ ਕਰਨ ਉਪਰੰਤ ਬੀ. ਐੱਸ. ਐੱਫ. ਵਲੋਂ ਪੁਲਿਸ ਥਾਣਾ ਘਰਿੰਡਾ ਨੂੰ ਫੜੀ ਹੋਈ ਹੈਰੋਇਨ ਸੌਂਪ ਦਿੱਤੀ ਗਈ |

ਪਿਛਲੀ ਖ਼ਬਰ ਬੀਬੀ ਵੀਰੋ ਜੀ ਦੇ ਸਾਲਾਨਾ ਜੋੜ ਮੇਲੇ 'ਤੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ ਅਗਲੀ ਖ਼ਬਰ ਭਾਸ਼ਾ ਵਿਭਾਗ ਵਲੋਂ 'ਉਰਦੂ ਆਮੋਜ਼' ਕੋਰਸ ਲਈ ਦਾਖ਼ਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।