21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਾਤਰ ਨਾਲ ਹਮਲਾ ਕਰਕੇ ਵਿਅਕਤੀ ਨੂੰ ਕੀਤਾ ਜ਼ਖ਼ਮੀ, ਮਾਮਲਾ ਦਰਜ

ਅਜੀਤ ਡੈਸਕ 12-06-2026
ਤਰਨ ਤਾਰਨ, 11 ਜੂਨ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ 'ਤੇ ਦਾਤਰ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਹੇਠ 4 ਵਿਅਕਤੀਆਂ ਤੋਂ ਇਲਾਵਾ 7-8 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਿਟੀ ਪੱਟੀ ਵਿਖਏ ਜੋਗਿੰਦਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਦੁਕਾਨ ਵਿਚੋਂੋ ਬਾਹਰ ਨਿਕਲ ਕੇ ਘਰ ਵਾਲੀ ਸਾਇਡ ਨੂੰ ਆਇਆ ਸੀ ਤਾਂ ਉਸ ਸਮੇਂ ਉਸਦੀ ਵੱਡੀ ਨੂੰ ਹ ਸੁਖਦੀਪ ਕੌਰ ਤੇ ਰਾਜਬੀਰ ਕੌਰ ਪੁੱਤਰੀ ਕੁਲਦੀਪ ਸਿੰਘ, ਕੁਲਦੀਪ ਸਿੰਘ ਪੁੱਤਰ ਕਰਤਾਰ ਸਿੰਘ ਵਾਸੀਅਨ ਪੱਟੀ, ਰਾਹੁਲ ਸਿੰਘ ਪੁੱਤਰ ਲੱਲਾ ਸਿੰਘ ਵਾਸੀ ਪੱਟੀ ਅਤੇ 7-8 ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਜਬਰੀ ਦਾਖਲ ਹੋਏ ਅਤੇ ਘਰ ਵਿਚ ਦਾਖ਼ਲ ਹੁੰਦੇ ਸਾਰ ਹੀ ਉਸਦੀ ਨੂੰ ਹ ਸੁਖਦੀਪ ਕੌਰ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਵੋ ਇਨ੍ਹਾਂ ਨੂੰ ਅੱਜ ਸੁੱਕਾ ਨਾ ਜਾਣ ਦਿਉ ਤਾਂ ਇੰਨੇ ਚਿਰ ਨੂੰ ਮੇਰੀ ਨੂੰ ਹ ਸੁਖਦੀਪ ਕੌਰ ਨੇ ਉਸਦੀ ਸੱਜੀ ਬਾਂਹ ਫੜ ਲਈ ਅਤੇ ਰਾਜਬੀਰ ਕੌਰ ਨੇ ਮੇਰੀ ਖੱਬੀ ਬਾਂਹ ਫੜ ਲਈ ਅਤੇ ਕੁਲਦੀਪ ਸਿੰਘ ਨੇ ਬਾਹਰ ਖਲੋਤੇ ਨੇ ਕਿਹਾ ਕਿ ਰਾਹੁਲ ਮਾਰ ਦਾਤਰ ਜੋਗਿੰਦਰ ਸਿੰਘ ਦੇ ਤਾਂ ਇੰਨੇ ਚਿਰ ਨੂੰ ਰਾਹੁਲ ਨੇ ਮੇਰੇ ਪਿੱਛੇ ਦਾਤਰ ਦਾ ਵਾਰ ਮੇਰੇ 'ਤੇ ਕੀਤਾ, ਜੋ ਕਿ ਮੇਰੇ ਸਿਰ 'ਤੇ ਲੱਗਾ ਤੇ ਮੈਂ ਜ਼ਮੀਨ 'ਤੇ ਡਿੱਗ ਗਿਆ | ਉਕਤ ਵਿਅਕਤੀ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਏ. ਐੱਸ. ਆਈ. ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਦਰਾਣੀ-ਜਠਾਣੀ ਨਾਲ ਕੁੱਟਮਾਰ ਕਰਨ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੰਗਤਾਂ ਦੇ ਅਥਾਹ ਸਹਿਯੋਗ ਸਦਕਾ ਸ਼ਹੀਦੀ ਸਮਾਗਮ ਚੜ੍ਹਦੀ ਕਲਾ ਨਾਲ ਸੰਪੰਨ-ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।