ਖੇਮਕਰਨ, 13 ਜੂਨ (ਰਾਕੇਸ਼ ਬਿੱਲਾ)�ਨਜ਼ਦੀਕੀ ਪਿੰਡ ਰੱਤੋਕੇ ਵਾਸੀ ਇਕ ਨੌਜਵਾਨ ਕਿਸਾਨ ਦੀ ਅਚਾਨਕ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ਦੀ ਦੁੱਖਦਾਈ ਘਟਨਾ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਿਬਕ ਰਣਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਨਾਮੀ ਕਿਸਾਨ ਸਰਹੱਦ ਤੇ ਕੰਡਿਆਲੀ ਤਾਰ ਨਜ਼ਦੀਕ ਆਪਣੇ ਖੇਤ ‘ਚ ਖੇਤੀ ਕਰ ਰਿਹਾ ਸੀ ਕਿ ਅਚਾਨਕ ਬਿੱਜਲੀ ਦੀ ਕਰੰਟ ਦੀ ਲਪੇਟ ‘ਚ ਆ ਗਿਆ। ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਭਰ ਜਵਾਨੀ ‘ਚ ਅਚਾਨਕ ਮੌਤ ਦੇ ਮੂੰਹ ‘ਚ ਜਾਣ ਕਰਕੇ ਪਿੰਡ ‘ਚ ਸ਼ੋਕ ਲਹਿਰ ਦੌੜ ਗਈ ਹੈ