27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੱਟੀ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ਅਜੀਤ ਡੈਸਕ 14-06-2026
ਪੱਟੀ, 13 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਖਹਿਰਾ)�ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਵਲੋਂ ਪੱਟੀ ਵਿਖੇ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਮੌਕੇ ਸਾਧਵੀ ਮੰਗਲਾਵਤੀ ਭਾਰਤੀ ਨੇ ਮਾਤਾ ਦਾ ਗੁਣਗਾਨ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਅਨੇਕਾਂ ਹੀ ਤਰੀਕਿਆਂ ਦੁਆਰਾ ਮਾਂ ਜਗਦੰਬਾ ਦਾ ਪੂਜਨ ਕਰਦੇ ਆ ਰਹੇ ਹਾਂ ਜਿਵੇਂ ਕਿ ਕੀਰਤਨ, ਜਾਗਰਣ, ਤੀਰਥ ਯਾਤਰਾ, ਵਰਤ ਉਪਵਾਸ। ਇਸ ਪ੍ਰਕਾਰ ਦੀਆਂ ਸਾਰੀਆਂ ਵਿਧੀਆਂ ਮਾਂ ਦੀ ਸ਼ਕਤੀ ਦਾ ਪ੍ਰਤੀਕ ਹਨ। ਲੇਕਿਨ ਇਹ ਵਿਧੀਆਂ ਮਾਂ ਨੂੰ ਪ੍ਰਸੰਨ ਨਹੀਂ ਕਰ ਪਾਉਂਦੀਆਂ। ਉਨ੍ਹਾਂ ਨੇ ਕਿਹਾ ਕਿ ਅਗਰ ਅਸੀਂ ਮਾਂ ਜਗਦੰਬਾ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ ਤਾਂ ਜਰੂਰਤ ਹੈ ਮਹਾਂਮਾਈ ਨੂੰ ਮੰਨਣ ਦੇ ਨਾਲ ਨਾਲ ਮਾਂ ਦੀ ਕਹੀ ਗੱਲ ਨੂੰ ਵੀ ਆਪਣੇ ਜੀਵਨ ਅੰਦਰ ਧਾਰਨ ਕਰੀਏ। ਦੇਵੀ ਪੁਰਾਨ ਦੇ ਅੰਦਰ ਆਉਂਦਾ ਹੈ ਕਿ ਇਕ ਵਾਰ ਹਿਮਾਲਿਆ ਰਾਜ ਨੇ ਮਾਂ ਜਗਦੰਬਾ ਨੂੰ ਪੁੱਛਿਆ ਕਿ ਹੇ ਮਾਂ ਤੂੰ ਕਿੱਥੇ ਨਿਵਾਸ ਕਰਦੀ ਹੈ, ਮਾਂ ਨੇ ਉੱਤਰ ਦਿੰਦੇ ਹੋਏ ਕਿਹਾ ਕਿ ਮੈਂ ਸਾਕਸ਼ਾਤ ਗਿਆਨ ਬ੍ਰਹਮ ਸਰੂਪ ਹਾਂ ਅਤੇ ਮੈਂ ਹਰ ਇਕ ਜੀਵ ਆਤਮਾ ਦੇ ਹਿਰਦੇ ਰੂਪੀ ਦਿਵਯ ਧਾਮ ਵਿੱਚ ਬਿਰਾਜਮਾਨ ਹਾਂ। ਮਾਂ ਨੇ ਅੱਗੇ ਕਿਹਾ ਕਿ ਹਿਮਾਲਿਆ ਰਾਜ ਮੈਂ ਆਪ ਨੂੰ ਦਿਵਯ ਨੇਤਰ ਪ੍ਰਦਾਨ ਕਰਦੀ ਹਾਂ ਜਿਸ ਦੇ ਦੁਆਰਾ ਆਪ ਮੇਰੇ ਸੁੰਦਰ ਸਰੂਪ ਦਾ ਦਰਸ਼ਨ ਕਰ ਸਕਦੇ ਹੋ। ਇਹਨਾਂ ਕਹਿੰਦੇ ਹੋਏ ਮਾਂ ਨੇ ਹਿਮਾਲਿਆ ਰਾਜ ਨੂੰ ਬ੍ਰਹਮ ਗਿਆਨ ਪ੍ਰਦਾਨ ਕੀਤਾ ਤੇ ਆਪਣਾ ਪ੍ਰਤੱਖ ਦਰਸ਼ਨ ਉਸਦੇ ਘੱਟ ਅੰਦਰ ਕਰਵਾ ਦਿੱਤਾ। ਮਾਂ ਜਗਦੰਬਾ ਨੇ ਫਿਰ ਕਿਹਾ ਕਿ ਅਗਰ ਕੋਈ ਜੀਵ ਆਤਮਾ ਮੈਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ ਜਾਂ ਪ੍ਰਸੰਨ ਕਰਨ ਦੀ ਭਾਵਨਾ ਰੱਖਦੀ ਹੈ ਤਾਂ ਉਹ ਕੇਵਲ ਮਾਤਰ ਬ੍ਰਹਮ ਗਿਆਨ ਦੇ ਦੁਆਰਾ ਹੀ ਸੰਭਵ ਹੈ ਜੋ ਕਿ ਇਕ ਪੂਰਨ ਗੁਰੂ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਇਸ ਲਈ ਮਾਂ ਦੇ ਕਹੇ ਅਨੁਸਾਰ ਇੱਕ ਪੂਰਨ ਸਤਿਗੁਰ ਦੇ ਕੋਲੋਂ ਬ੍ਰਹਮ ਗਿਆਨ ਦੀ ਦੀਖਿਆ ਪ੍ਰਾਪਤ ਕਰਨ ਤੋਂ ਬਾਅਦ ਹੀ ਮਾਂ ਸੱਚੇ ਅਰਥਾਂ ਵਿੱਚ ਪ੍ਰਾਪਤ ਹੋਵੇਗੀ ਅਤੇ ਸਾਡੀ ਆਤਮਾ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਪਾਵੇਗੀ। ਇਸ ਮੌਕੇ ਤੇ ਸਾਧਵੀ ਪੁੰਨਿਆ ਭਾਰਤੀ , ਸਾਧਵੀ ਜਯੋਤੀ ਭਾਰਤ, ਸਾਧਵੀ ਹਿਨਾ ਭਾਰਤੀ, ਸਾਧਵੀ ਸ਼ੀਤਲ ਭਾਰਤੀ, ਸਾਧਵੀ ਮੀਨਾਕਸ਼ੀ ਭਾਰਤੀ , ਸਾਧਵੀ ਕ੍ਰਿਤੀਕਾ ਭਾਰਤੀ , ਸੁਆਮੀ ਰਵਿੰਦਰ, ਸੁਆਮੀ ਵਰਿੰਦਰ ਨੇ ਮਹਾਂਮਾਈ ਦੇ ਸੁੰਦਰ ਭਜਨਾਂ ਦਾ ਗੁਣਗਾਨ ਕੀਤਾ।
ਪਿਛਲੀ ਖ਼ਬਰ ਤੇਜ਼ ਤੂਫਾਨ ਨੇ ਖੋਹੀ ਗਰੀਬ ਪਰਿਵਾਰ ਦੇ ਸਿਰ ਤੋਂ ਛੱਤ ਅਗਲੀ ਖ਼ਬਰ ਤੇਜ਼ ਮੀਂਹ ਅਤੇ ਭਾਰੀ ਬਰਸਾਤ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦਾ ਹੋਇਆ ਵੱਡਾ ਨੁਕਸਾਨ�-ਹਰਜੀਤ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।