04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਗੱਗੋਬੂਹਾ ਨੇੜੇ ਕਾਰ ਤੇ ਟਿੱਪਰ ਦੀ ਆਹਮੋ-ਸਾਹਮਣੀ ਟੱਕਰ ਦੌਰਾਨ ਔਰਤ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

ਅਜੀਤ ਡੈਸਕ 16-06-2026
ਝਬਾਲ, 15 ਜੂਨ (ਸੁਖਦੇਵ ਸਿੰਘ)-ਸੰਗਰਾਂਦ ਦੇ ਦਿਹਾੜੇ ‘ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਜਾ ਰਹੇ ਸ਼ਰਧਾਲੂਆਂ ਦੀ ਅੱਡਾ ਗੱਗੋਬੂਹਾ ਨੇੜ੍ਹੇ ਸਵਿੱਫ਼ਟ ਕਾਰ ਅਤੇ ਟਿੱਪਰ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਕਾਰ ਸਵਾਰ �ਔਰਤ ਦੀ ਮੌਤ ਹੋ ਗਈ, ਜਦੋਂਕਿ ਕਾਰ ਚਾਲਕ ਉਸ ਦਾ ਪਤੀ ਅਤੇ ਦੋ ਛੋਟੀਆਂ ਲੜਕੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਾਂ। ਪ੍ਰਾਪਤ ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਬਹਿਕ ਗੁੱਜਰਾਂ ਜ਼ਿਲ੍ਹਾ ਫਿਰੋਜ਼ਪੁਰ ਆਪਣੀ ਪਤਨੀ ਜਸਵਿੰਦਰ ਕੌਰ ਅਤੇ 8 ਤੇ 12 ਸਾਲ ਦੀਆਂ ਦੋ ਲੜਕੀਆਂ ਸਮੇਤ ਸਵਿੱਫ਼ਟ ਕਾਰ ਨੰਬਰ ਪੀ.ਬੀ. 47 ਈ. 7563 ‘ਤੇ ਸਵਾਰ ਹੋ ਕੇ ਸੰਗਰਾਂਦ ਦੇ ਦਿਹਾੜੇ ‘ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕ ਵਾਪਸ ਆਪਣੇ ਘਰ ਜਾ ਰਿਹਾ ਸੀ । ਜਦੋਂ ਉਹ ਅੱਡਾ ਗੱਗੋਬੂਹਾ ਨੇੜ੍ਹੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਟਿੱਪਰ ਨੰਬਰ ਪੀ.ਬੀ.65 ਬੀ.ਏ. 8741 ਨਾਲ ਜ਼ੋਰਦਾਰ ਟੱਕਰ ਹੋ ਗਈ, ਜਿਸ ਨਾਲ ਕਾਰ ਵਿੱਚ ਬੈਠੀ ਜਸਵਿੰਦਰ ਕੌਰ ਦੀ ਮੌਕੇ ‘ਤੇ ਮੌਤ ਹੋ ਗਈ । ਜਦੋਂ ਕਿ ਕਾਰ ਚਾਲਕ ਅੰਗਰੇਜ਼ ਸਿੰਘ ਅਤੇ ਉਸ ਦੀਆਂ ਦੋ ਲੜਕੀਆਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆ। ਜ਼ਖ਼ਮੀਆਂ ਨੂੰ ਜੇਰੇ ਇਲਾਜ ਭਿੱਖੀਵਿੰਡ ਵਿਖੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ। ਘਟਨਾ ਸਥਾਨ ‘ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਐਡਵੋਕੇਟ ਬਰੂਨੋ ਧਵਨ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੁਲਿਸ ਚੌਂਕੀ ਟਾਂਗਰਾ ਦਾ ਚਾਰਜ ਏ. ਐੱਸ. ਆਈ. ਨਰਿੰਦਰ ਪਾਲ ਸਿੰਘ ਨੇ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।