04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਗੁਰਦੁਆਰਾ ਸ੍ਰੀ ਪਹੂਵਿੰਡ ਸਾਹਿਬ ’ਚ ਵਾਪਰੇ ਹਾਦਸੇ ਨੂੰ ਬੇਅਦਬੀ ਦੱਸਿਆ ਜਾਣਾ ਗ਼ਲਤ ਹੈ- ਸੁਰਜੀਤ ਸਿੰਘ ਭੁੱਚਰ

ਅਜੀਤ ਡੈਸਕ 16-06-2026
ਖਾਲੜਾ, 15 ਜੂਨ (ਜੱਜਪਾਲ ਸਿੰਘ ਜੱਜ)-ਪਿਛਲੇ ਦਿਨੀਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਸ੍ਰੀ ਪਹੂਵਿੰਡ ਸਾਹਿਬ ਵਿੱਚ ਚਲ ਰਹੇ ਸ੍ਰੀ ਅਖੰਡ ਪਾਠ ਦੌਰਾਨ ਕਮਰੇ ਦਾ ਏ. ਸੀ. ਫੱਟਣ ਦੀ ਮੰਦਭਾਗੀ ਘਟਨਾ ਵਾਪਰੀ, ਜਿਸ ਕਾਰਨ ਮੌਕੇ ‘ਤੇ ਮੌਜੂਦ ਸੇਵਾਦਾਰਾਂ ਨੇ ਸੂਝ ਬੂਝ ਵਰਤਦੇ ਹੋਏ ਗੁਰੂ ਗ੍ਰੰਥ ਸਹਿਬ ਦੇ ਸਰੂਪ ਸੁਰੱਖਿਅਤ ਕਮਰੇ ਤੋਂ ਬਾਹਰ ਕੱਢ ਲਏ। ਏ.ਸੀ. ਫੱਟਣ ਕਾਰਨ ਕਮਰੇ ਵਿਚ ਅੱਗ ਲੱਗ ਗਈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਿਨਾਂ ਕਿਸੇ ਨੁਕਸਾਨ ਤੋਂ ਬਾਹਰ ਲਿਆਂਦੇ ਗਏ। ਇਹ ਇਕ ਹਾਦਸਾ ਸੀ ਜੋ ਕਿਸੇ ਵੀ ਬਿਜਲੀ ਉਪਕਰਨ ਵਿਚ ਨੁਕਸ ਪੈਣ ‘ਤੇ ਵਾਪਰ ਸਕਦਾ ਹੈ। ਇਸ ਘਟਨਾਕ੍ਰਮ ਨਾਲ ਚੱਲ ਰਹੇ ਸ੍ਰੀ ਅਖੰਡ ਪਾਠ ਖੰਡਿਤ ਹੋ ਗਏ, ਜਿਸ ਲਈ ਮਰਿਯਾਦਾ ਅਨੁਸਾਰ ਪਸ਼ਚਾਤਾਪ ਦੇ ਅਖੰਡ ਪਾਠ ਕਰਵਾਏ ਜਾਂਦੇ ਹਨ। ਇਸ ਹਾਦਸੇ ਨੂੰ ਬੇਅਦਬੀ ਕਹਿਣਾ ਗ਼ਲਤ ਹੈ, ਕਿਉਕਿ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵੱਖ-ਵੱਖ ਸਮੇਂ ‘ਤੇ ਸ੍ਰੀ ਅਖੰਡ ਪਾਠ ਸਾਹਿਬ ਅੰਗਰੇਜ ਸਰਕਾਰ ਦੀ ਸ਼ਹਿ ‘ਤੇ ਖੰਡਿਤ ਕੀਤੇ ਗਏ, ਜਿਵੇਂ ਜੈਤੋ ਦੇ ਮੋਰਚੇ ਦੌਰਾਨ ਵੀ ਵਾਪਰਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ, ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ, ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਸੁਰਜੀਤ ਸਿੰਘ ਭੁੱਚਰ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਸ਼ਹੀਦ ਦੇ ਜਨਮ ਅਸਥਾਨ ਸ੍ਰੀ ਪਹੂਵਿੰਡ ਨਾਲ ਲੱਖਾਂ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਪਰ ਇਸ ਇਤਿਹਾਸਕ ਅਸਥਾਨ ‘ਤੇ ਐਤਵਾਰ ਨੂੰ ਪ੍ਰਬੰਧਕਾਂ ਅਤੇ ਕੁਝ ਸਿੱਖ ਜਥੇਬੰਦੀਆਂ ਵਿਚ ਹੋਈ ਇਸ ਹਾਦਸੇ ਦੇ ਸੰਬੰਧ ਵਿਚ ਝੜਪ ਨਾਲ ਸੰਗਤਾਂ ਦੇ ਮਨ ਨੂੰ ਠੇਸ ਪਹੁੰਚਾਈ ਹੈ। ਗੁਰਦੁਆਰਾ ਪ੍ਰਬੰਧਕਾਂ ਅਤੇ ਇਸ ਹਾਦਸੇ ਨੂੰ ਬੇਅਦਬੀ ਕਹਿਣ ਵਾਲੇ ਸਿੱਖ ਆਗੂਆਂ ਨੂੰ ਮਿਲ ਬੈਠ ਕੇ ਆਪਣੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂਕਿ ਇਹ ਵਿਵਾਦ ਜ਼ਿਆਦਾ ਨਾ ਵਧੇ।
ਪਿਛਲੀ ਖ਼ਬਰ ਸੇਰੋਂ ਖੰਡ ਮਿੱਲ ਵਿਖੇ ਲਗਾਤਾਰ ਚੱਲ ਰਹੇ ਧਰਨੇ ’ਚ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਕਿਸਾਨ ਜਥੇਬੰਦੀਆਂ ਪਹੁੰਚੀਆਂ ਅਗਲੀ ਖ਼ਬਰ ਸਿੱਖ ਸਦਭਾਵਨਾ ਦਲ ਨੇ ਗੁਰਦੁਆਰਾ ਪ੍ਰਬੰਧਕਾਂ ਖ਼ਿਲਾਫ਼ ਥਾਣਾ ਭਿੱਖੀਵਿੰਡ ਵਿਖੇ ਸ਼ਿਕਾਇਤ ਦਰਜ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।