04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੇਰੋਂ ਖੰਡ ਮਿੱਲ ਵਿਖੇ ਲਗਾਤਾਰ ਚੱਲ ਰਹੇ ਧਰਨੇ ’ਚ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਕਿਸਾਨ ਜਥੇਬੰਦੀਆਂ ਪਹੁੰਚੀਆਂ

ਅਜੀਤ ਡੈਸਕ 16-06-2026
ਨੌਸ਼ਹਿਰਾ ਪੰਨੂੰਆ, 15 ਜੂਨ (ਦੀਪਕ ਮੈਣੀ)� ਸੰਯੁਕਤ ਕਿਸਾਨ ਮੋਰਚੇ ਵੱਲੋ ਸਾਂਝੇ ਤੌਰ ‘ਤੇ ਸੇਰੋ ਮਿੱਲ ਮਾਲਕੀ ਬਦਲਣ ਵਿਰੋਧ ਵਿਚ ਅਤੇ ਮੇਲ ਨੂੰ ਚਾਲੂ ਕਰਵਾਉਣ ਲਈ ਲਗਾਤਾਰ ਚੱਲ ਰਹੇ ਮੋਰਚੇ ਦੇ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਕਿਸਾਨ ਜਥੇਬੰਦੀਆਂ ਨੇ ਆਪਣਾ ਯੋਗਦਾਨ ਪਾਉਣ ਲਈ ਸ਼ਮੂਲੀਅਤ ਕੀਤੀ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਉਮਰਾਜ ਸਿੰਘ ਧਰਤੇਊ, ਆਜ਼ਾਦ ਸੰਘਰਸ਼ ਕਮੇਟੀ ਪੰਜਾਬ ਵਲੋਂ ਆਪਣੇ ਸਾਥੀਆਂ ਸਮੇਤ ਤਰਨ ਤਾਰਨ ਵਿਚ ਸ਼ਮੂਲੀਅਤ ਕੀਤੀ। ਇਥੇ ਪਹੁੰਚਣ ‘ਤੇ ਉਹਨਾਂ ਕਿਸਾਨ ਆਗੂਆਂ ਦਾ ਧੰਨਵਾਦ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹੇ ਦੇ ਮੁੱਖ ਬੁਲਾਰੇ ਅੰਮ੍ਰਿਤਪਾਲ ਸਿੰਘ ਜੌੜਾ, ਅਮਰਜੀਤ ਸਿੰਘ ਕਾਲਹਵਾਂ ਨੇ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਮੋਰਚੇ ਦੇ ਵਿਚ ਲਗਾਤਾਰ ਹਾਜ਼ਰੀ ਭਰਨ ਲਈ ਸਾਥੀਆਂ ਨੂੰ ਆਖਿਆ। ਇੱਥੇ ਹੀ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕੀ ਤੁਸੀਂ ਇਸ ਮਸਲੇ ਵੱਲ ਧਿਆਨ ਦਿ� ਅਤੇ ਅੱਖਾਂ ਤੇ ਪੱਟੀ ਕੰਨਾਂ ਵਿਚ ਉਂਗਲਾਂ ਨਾ ਪਾ�। ਤਰਨ ਤਾਰਨ ਦੀ ਸ਼ੇਰੋ ਸ਼ੂਗਰ ਮਿੱਲ ਨੂੰ ਚਲਾਉਣ ਅਤੇ ਜ਼ਮੀਨ ਨੂੰ ਬਚਾਉਣ ਲਈ ਜੋ ਵੀ ਉਪਾਏ ਹੈ, ਉਸ ਨੂੰ ਜਲਦ ਤੋਂ ਜਲਦ ਕੀਤਾ ਜਾਵੇ । ਸੰਯੁਕਤ ਕਿਸਾਨ ਮੋਰਚਾ ਤਰਨ ਤਾਰਨ ਜ਼ਿਲ੍ਹੇ ਦੇ ਕਨਵੀਨਰ ਨਛੱਤਰ ਸਿੰਘ, ਮਨਜੀਤ ਸਿੰਘ ਬੱਗੂ, ਤਰਸਮ ਸਿੰਘ ਲੁਹਾਰ, ਜੱਸਾ ਸਿੰਘ ਕੱਦਗਿੱਲ ਬਲਕਾਰ ਸਿੰਘ ਵਲਟੋਹਾ ਆਦਿ ਸਾਰਿਆਂ ਪਹੁੰਚੀਆਂ ਜਥੇਬੰਦੀਆਂ ਦੇ ਜ਼ਿਲਾ ਅੰਮ੍ਰਿਤਸਰ ਆਗੂਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਮਜੀਠੀਆ ਨੂੰ ਅਦਾਲਤ ਵਲੋਂ ਅੰਤ੍ਰਿਮ ਜ਼ਮਾਨਤ ਮਿਲਣ ਦਾ ਜਥੇ. ਨਾਗੋਕੇ ਨੇ ਕੀਤਾ ਸਵਾਗਤ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਪਹੂਵਿੰਡ ਸਾਹਿਬ ’ਚ ਵਾਪਰੇ ਹਾਦਸੇ ਨੂੰ ਬੇਅਦਬੀ ਦੱਸਿਆ ਜਾਣਾ ਗ਼ਲਤ ਹੈ- ਸੁਰਜੀਤ ਸਿੰਘ ਭੁੱਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।