28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਮਾਂ ਨੇ ਆਪਣੀ ਡੇਢ ਸਾਲ ਦੀ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਵੀਡੀਓ ਬਣਾ ਕੇ ਕੀਤੀ ਵਾਇਰਲ

ਅਜੀਤ ਡੈਸਕ 17-06-2026

ਤਰਨ ਤਾਰਨ, 16 ਜੂਨ (ਹਰਿੰਦਰ ਸਿੰਘ)-ਤਰਨ ਤਾਰਨ ਸ਼ਹਿਰ ਦੇ ਮੁਹੱਲਾ ਨਾਨਕਸਰ ਵਿਖੇ ਇਕ ਰਤ ਵਲੋਂ ਆਪਣੇ ਹੀ ਡੇਢ ਸਾਲ ਦੀ ਬੱਚੀ ਦੀ ਕੁੱਟਮਾਰ ਕਰਕੇ ਉਸ ਦੀ ਵੀਡੀ ਬਣਾਉਣ ਤੋਂ ਬਾਅਦ ‘ਲਿਵ ਇਨ ਰਿਲੇਸ਼ਨ’ ਵਿਚ ਰਹਿੰਦੇ ਨੌਜਵਾਨ ਨੂੰ ਭੇਜਦੀ ਸੀ, ਤਾਂ ਜੋ ਇਹ ਵੀਡੀ ਦੇਖ ਕੇ ਉਸ ਦਾ ਪਿਤਾ ਜਲਦੀ ਘਰ ਆ ਜਾਵੇ। ਬੱਚੀ ਦੀ ਕੁੱਟਮਾਰ ਦੀ ਵੀਡੀ ਵਾਇਰਲ ਹੋਣ ਤੋਂ ਬਾਅਦ ਇਸ ਦੀ ਸ਼ਿਕਾਇਤ 1098 ਹੈਲਪਲਾਈਨ ‘ਤੇ ਕਰਨ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਜੇਸ਼ ਕੁਮਾਰ ਦੇ ਧਿਆਨ ਵਿਚ ਮਾਮਲਾ ਆਉਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਿਸ ਦੀ ਸਹਾਇਤਾ ਨਾਲ ਬੱਚੀ ਨੂੰ ਉਸ ਦੀ ਮਾਂ ਕੋਲ ਲਿਆ ਕੇ ਉਸ ਦੀ ਦਾਦੀ ਦੇ ਹਵਾਲੇ ਕਰ ਦਿੱਤਾ, ਜਦਕਿ ਆਪਣੀ ਬੱਚੀ ਨਾਲ ਕੁੱਟਮਾਰ ਕਰਨ ਵਾਲੀ ਰਤ ਨੂੰ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਜੈਮਲ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਮੁਰਾਦਪੁਰਾ ਨੇ ਦੱਸਿਆ ਕਿ ਉਹ ਸਿਮਰਨ ਨਾਮਕ ਲੜਕੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਿਹਾ ਹੈ ਅਤੇ ਉਨ੍ਹਾਂ ਦੀ ਡੇਢ ਸਾਲ ਦੀ ਚਾਹਤ ਨਾਂਅ ਦੀ ਲੜਕੀ ਹੈ। ਉਸ ਨੇ ਦੱਸਿਆ ਕਿ ਉਹ ਨਸ਼ਾ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਆਪਣੀ ਭੂਆ ਦੇ ਪਿੰਡ ਚਲਾ ਗਿਆ ਸੀ। ਸਿਮਰਨ ਨਾਲ ਉਸ ਦੀ ਗੱਲਬਾਤ ਹੁੰਦੀ ਰਹਿੰਦੀ ਸੀ। ਕੁਝ ਦਿਨ ਤੋਂ ਉਸ ਦੀ ਗੱਲ ਨਹੀਂ ਹੋਈ ਤਾਂ ਸਿਮਰਨ ਨੇ ਆਪਣੀ ਲੜਕੀ ਦੀ ਕੁੱਟਮਾਰ ਕਰਨ ਅਤੇ ਉਸ ਦਾ ਸਿਰ ਫੜ੍ਹ ਕੇ ਬਿਸਤਰੇ ਨਾਲ ਪਟਕਣ ਅਤੇ ਚਪੇੜਾਂ ਮਾਰਨ ਦੀ ਵੀਡੀ ਬਣਾ ਕੇ ਉਸ ਨੂੰ ਭੇਜ ਦਿੱਤੀ ਅਤੇ ਧਮਕੀ ਦਿੱਤੀ ਕਿ ਉਹ ਬੱਚੀ ਨੂੰ ਮਾਰ ਦੇਵੇਗੀ। ਉਸ ਨੇ ਦੱਸਿਆ ਕਿ ਜਦ ਉਹ ਵੀਡੀ ਉਸ ਨੇ ਦੇਖੀ ਤਾਂ ਉਸਦੀ ਸ਼ਿਕਾਇਤ ਤੁਰੰਤ 1098 ਹੈਲਪ ਲਾਈਨ ‘ਤੇ ਕੀਤੀ। ਸ਼ਿਕਾਇਤ ਦੇ ਅਧਾਰ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਜੇਸ਼ ਕੁਮਾਰ ਨੇ ਥਾਣਾ ਸਿਟੀ ਦੀ ਪੁਲਿਸ ਨੂੰ ਆਪਣੇ ਨਾਲ ਲੈ ਕੇ ਸਿਮਰਨ ਦੇ ਘਰ ਛਾਪਾ ਮਾਰਿਆ ਅਤੇ ਉਥੋਂ ਬੱਚੀ ਨੂੰ ਰੈਸਕਿਊ ਕਰਕੇ ਬਾਲ ਭਲਾਈ ਕਮੇਟੀ ਤਰਨ ਤਾਰਨ ਕੋਲ ਪੇਸ਼ ਕੀਤਾ, ਜਿਥੇ ਬਾਲ ਭਲਾਈ ਕਮੇਟੀ ਵਲੋਂ ਹਾਲਾਤਾਂ ਨੂੰ ਦੇਖਦੇ ਹੋਏ ਬੱਚੀ ਨੂੰ ਉਸ ਦੀ ਦਾਦੀ ਸੁਖਵਿੰਦਰ ਕੌਰ ਦੇ ਸਪੁਰਦ ਕਰ ਦਿੱਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਗੱਲ ਸਾਹਮਣੇ ਆਈ ਹੈ ਕਿ ਜੈਮਲ ਸਿੰਘ ਅਤੇ ਸਿਮਰਨ ਦੋਵੇਂ ਹੀ ਨਸ਼ਾ ਕਰਦੇ ਹਨ। ਜੈਮਲ ਸਿੰਘ ਆਪਣੀ ਭੂਆ ਕੋਲ ਗਿਆ ਹੋਇਆ ਸੀ, ਜਿਥੋਂ ਉਸ ਨੂੰ ਵਾਪਸ ਆਪਣੇ ਕੋਲ ਲਿਆਉਣ ਲਈ ਸਿਮਰਨ ਨੇ ਆਪਣੀ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਮਾਰਨ ਦੀ ਧਮਕੀ ਦੇ ਕੇ ਜੈਮਲ ਸਿੰਘ ਨੂੰ ਮੋਬਾਈਲ ‘ਤੇ ਭੇਜੀ, ਤਾਂ ਜੋ ਉਹ ਜਲਦੀ ਘਰ ਆ ਜਾਵੇ। ਉਨ੍ਹਾਂ ਦੱਸਿਆ ਕਿ ਬੱਚੀ ਪੂਰੀ ਤਰ੍ਹਾਂ ਠੀਕ ਠਾਕ ਹੈ ਅਤੇ ਇਸ ਸੰਬੰਧੀ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

ਪਿਛਲੀ ਖ਼ਬਰ ਆਸਟ੍ਰੇਲੀਆ ’ਚ ਓਰਨ ਪਾਰਕ (ਸਿਡਨੀ) ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਅਗਲੀ ਖ਼ਬਰ ਕੁਲਦੀਪ ਸਿੰਘ ਗਿੱਲ (ਬਕਨੌਰ) ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਭੋਆ ਤੋਂ ਯੂਥ ਵਿੰਗ ਦਾ ਪ੍ਰਧਾਨ ਥਾਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।