28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਆਸਟ੍ਰੇਲੀਆ ’ਚ ਓਰਨ ਪਾਰਕ (ਸਿਡਨੀ) ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ

ਅਜੀਤ ਡੈਸਕ 17-06-2026

ਤਰਨ ਤਾਰਨ, 16 ਜੂਨ (ਹਰਿੰਦਰ ਸਿੰਘ)-ਆਸਟ੍ਰੇਲੀਆ ਵਿੱਚ ਚੱਲ ਰਹੀ ਗੁਰਮਤ ਪ੍ਰਚਾਰ ਫੇਰੀ ਦੌਰਾਨ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵੱਖ-ਵੱਖ ਸ਼ਹਿਰਾਂ ਦੀਆਂ ਸੰਗਤਾਂ ਵਿਚ ਵਿਚਰ ਰਹੇ ਹਨ। ਬਾਬਾ ਸੁੱਖਾ ਸਿੰਘ ਵਲੋਂ ਸੰਗਤਾਂ ਨੂੰ ਸੇਵਾ ਸਿਮਰਨ ਨਾਲ ਜੋੜਨ ਦੇ ਨਾਲ ਨਾਲ ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣ, ਨਸ਼ਿਆਂ ਦਾ ਤਿਆਗ ਕਰਨ ਅਤੇ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਦੀ ਲਗਾਤਾਰ ਪ੍ਰੇਰਨਾ ਕਰ ਰਹੇ ਹਨ। ਬਾਬਾ ਸੁੱਖਾ ਸਿੰਘ ਵਲੋਂ ਮਾਨਵਤਾ ਦੀ ਭਲਾਈ ਲਈ ਚੱਲ ਰਹੀਆਂ ਸੇਵਾਵਾਂ ਅਤੇ ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਿੱਖ ਸੰਗਤਾਂ ਵਲੋਂ ਸਨਮਾਨਿਤ ਕੀਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਾਬਾ ਸੁੱਖਾ ਸਿੰਘ ਨੂੰ ਓਰਨ ਪਾਰਕ (ਸਿਡਨੀ) ਦੀ ਸੰਗਤ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤ ਵਿਚ ਪਰਮਿੰਦਰ ਕੌਰ, ਪਰਮਿੰਦਰ ਸਿੰਘ, ਗੁਰਿੰਦਰ ਸਿੰਘ, ਹਰਪ੍ਰੀਤ ਕੌਰ, ਲਵਪ੍ਰੀਤ ਸਿੰਘ, ਅਨਮੋਲ ਸਿੰਘ, ਸਨਮਪ੍ਰੀਤ ਸਿੰਘ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ। ਇਸ ਮੌਕੇ ਪਰਮਿੰਦਰ ਸਿੰਘ ਨੇ ਬੋਲਦਿਆਂ ਆਖਿਆ ਕਿ ਅੱਜ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ, ਕਿਉਂਕਿ ਸੇਵਾ ਦੇ ਪੁੰਜ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਸਿਡਨੀ ਦੀਆਂ ਸੰਗਤਾਂ ਵਿਚ ਹਾਜ਼ਰ ਹਨ। ਬਾਬਾ ਸੁੱਖਾ ਸਿੰਘ ਸਾਲ 2023 ਦੇ ਹੜ੍ਹਾਂ ਵਿਚ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਲਈ ਬਾਕੀ ਸੇਵਾ ਕਰਨ ਵਾਲੀਆਂ ਕਈ ਸੰਸਥਾਵਾਂ ਅਤੇ ਸੇਵਕ ਜਥੇਬੰਦੀਆਂ ਲਈ ਐਸੇ ਰਾਹ ਦਸੇਰੇ ਬਣੇ ਕਿ ਸਾਲ 2025 ਵਿਚ ਭਾਵੇਂ ਹੜ੍ਹਾਂ ਦਾ ਪ੍ਰਕੋਪ 2023 ਨਾਲੋਂ ਕਿਤੇ ਵੱਧ ਮਾਰੂ ਸੀ, ਪ੍ਰੰਤੂ ਸੇਵਾ ਕਰਨ ਵਾਲਿਆਂ ਦਾ ਵੀ ਹੜ੍ਹ ਹੀ ਆ ਗਿਆ ਸੀ। ਬਾਬਾ ਸੁੱਖਾ ਸਿੰਘ ਹੋਰ ਕਈ ਰਾਹਤ ਕਾਰਜਾਂ ਦੇ ਨਾਲ ਨਾਲ ਸਾਲ 2025 ਦੇ ਹੜ੍ਹਾਂ ਦੀ ਮਾਰ ਹੇਠ ਆਏ ਗਰੀਬ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਸੰਵਾਰ ਕੇ ਕਣਕ ਬੀਜਣ ਦੀ ਸੇਵਾ ਕੀਤੀ ਗਈ। ਪਤਾ ਲੱਗਾ ਹੈ ਕਿ ਬਾਬਾ ਸੁੱਖਾ ਸਿੰਘ ਵਲੋਂ ਮੌਜੂਦਾ ਸਮੇਂ ਵਿਚ ਵੀ ਹੜ੍ਹਾਂ ਤੋਂ ਬਚਾਉ ਲਈ ਬੰਨ੍ਹ ਮਜਬੂਤ ਕਰਨ ਦੇ ਅਗਾਊਂ ਸੁਰੱਖਿਆ ਕਾਰਜ ਜਾਰੀ ਹਨ।

ਪਿਛਲੀ ਖ਼ਬਰ ਪੁਲਿਸ ਨੇ ਫਿਰੌਤੀ, ਫਾਇਰਿੰਗ ਤੇ ਟਾਰਗੇਟ ਕਿਲਿੰਗ ਵਰਗੇ ਮਾਮਲਿਆਂ ਨੂੰ ਟਰੇਸ ਕਰਕੇ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ-... ਅਗਲੀ ਖ਼ਬਰ ਮਾਂ ਨੇ ਆਪਣੀ ਡੇਢ ਸਾਲ ਦੀ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਵੀਡੀਓ ਬਣਾ ਕੇ ਕੀਤੀ ਵਾਇਰਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।