28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪਿੰਡ ਮਰੜ ਵਿਖੇ ਪੀਰ ਬਾਬਾ ਨੱਥੇ ਸ਼ਾਹ ਦੇ ਸਾਲਾਨਾ ਜੋੜ ਮੇਲੇ ਮੌਕੇ ਲੱਗੀਆਂ ਰੌਣਕਾਂ

ਅਜੀਤ ਡੈਸਕ 17-06-2026
ਹਰੀਕੇ ਪੱਤਣ, 16 ਜੂਨ (ਸੰਜੀਵ ਕੁੰਦਰਾ)�ਕਸਬਾ ਹਰੀਕੇ ਪੱਤਣ ਨਜ਼ਦੀਕ ਬਿਆਸ ਦਰਿਆ ਦੇ ਐਨ ਕਿਨਾਰੇ ਪੈਂਦੇ ਪਿੰਡ ਮਰੜ ਵਿਖੇ ਪੀਰ ਬਾਬਾ ਨੱਥੇ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਇਲਾਕਾ ਨਿਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜੋੜ ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਪ੍ਰਸਿੱਧ ਕਵਾਲ ਪਰੇਮ ਅਲੀ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ । ਜੋੜ ਮੇਲੇ ਮੌਕੇ ਸਭ ਤੋਂ ਪਹਿਲਾਂ ਪੀਰ ਬਾਬਾ ਨੱਥੇ ਸ਼ਾਹ ਜੀ ਦੀ ਦਰਗਾਹ ‘ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ । ਉਪਰੰਤ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸਦੀ ਸ਼ੁਰੂਆਤ ਗਾਇਕ ਜੋੜੀ ਜੀਤ ਕੋਟਲੀ ਅਤੇ ਪ੍ਰੀਤ ਕੋਟਲੀ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲਵਾਈ । ਇਸ ਉਪਰੰਤ ਪੰਜਾਬ ਦੀ ਪ੍ਰਸਿੱਧ ਗਾਇਕਾ ਸਰਗੀ ਮਾਨ ਨੇ ਸਟੇਜ ਸੰਭਾਲੀ ਅਤੇ ਆਪਣੇ ਚਰਚਿਤ ਗੀਤਾਂ ਦੀ ਛਹਿਬਰ ਲਾ ਕੇ ਦਰਸ਼ਕਾਂ ਦੀ ਭਰਪੂਰ ਵਾਹ ਵਾਹ ਖੱਟੀ । ਇਸ ਮੌਕੇ ਥਾਣਾ ਹਰੀਕੇ ਪੱਤਣ ਦੇ ਮੁਖੀ ਬਲਬੀਰ ਸਿੰਘ ਅਤੇ ਬਾਬਾ ਸਰਬਜੀਤ ਸਿੰਘ ਗੰਡੀਵਿੰਡ ਵਿਸ਼ੇਸ਼ ਤੌਰ ‘ਤੇ ਪਹੁੰਚੇ । ਮੇਲਾ ਕਮੇਟੀ ਵਲੋਂ ਐਸ.ਐਚ.�. ਬਲਬੀਰ ਸਿੰਘ, ਬਾਬਾ ਸਰਬਜੀਤ ਸਿੰਘ, ਗਾਇਕਾ ਸਰਗੀ ਮਾਨ ਅਤੇ ਗਾਇਕ ਜੋੜੀ ਜੀਤ ਕੋਟਲੀ ਅਤੇ ਪ੍ਰੀਤ ਕੋਟਲ਼ੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਸ਼ਾਮ ਨੂੰ ਕਬੱਡੀ ਦਾ ਲੜਕੀਆਂ ਦਾ ਸੋਅ ਮੈਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਅਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਲਾਇਨਜ਼ ਕਲੱਬ ਵਿਚਕਾਰ ਅਤੇ ਲੜਕਿਆਂ ਦੀ ਕਬੱਡੀ ਦਾ ਸੋਅ ਮੈਚ ਬਾਬਾ ਪਾਲਾ ਸਿੰਘ ਸਪੋਰਟਸ ਕਲੱਬ ਲੋਹਗੜ੍ਹ ਅਤੇ ਬਾਬਾ ਸ਼ਹੀਦ ਸਪੋਰਟਸ ਕਲੱਬ ਕੋਟ ਬੁੱਢਾ ਵਿਚਕਾਰ ਖੇਡਿਆ ਗਿਆ ਜਿਸ ਵਿਚ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਰਪੰਚ ਮੇਜਰ ਸਿੰਘ ਬੋਹੜ ਸਿੰਘ ਮਰੜ, ਦਿਲਬਾਗ ਸਿੰਘ ਵਿਰਕ, ਪਵਨ ਸ਼ਰਮਾਾ, ਬਾਗੀਚਾ ਸਿੰਘ ਮਾਡਲੀਆ, ਜੋਰਾਵਰ ਸਿੰਘ ਸੋਨਾ ਮਾਡਲੀਆ, ਏ.ਐਸ. ਆਈ. ਕੁਲਵੰਤ ਸਿੰਘ ਵਿਰਕ, ਠੇਕੇਦਾਰ ਕਾਬਲ ਸਿੰਘ, ਠੇਕੇਦਾਰ ਗੁਰਮੇਜ ਸਿੰਘ, ਲਖਬੀਰ ਸਿੰਘ, ਰਣਜੀਤ ਸਿੰਘ ਰਾਣਾ, ਨੰਬਰਦਾਰ ਜਾਗੀਰ ਸਿੰਘ, ਗੁਰਭੇਜ ਸਿੰਘ, ਮਹਾਂਬੀਰ ਸਿੰਘ ਮਰੜ, ਬੱਬੂ ਮਾਡਲੀਆ, ਠੇਕੇਦਾਰ ਜਗਤਾਰ ਸਿੰਘ, ਸੁਨੀਲ ਦੱਤ ਸ਼ਰਮਾ, ਕਿਰਪਾਲ ਸਿੰਘ ਮਾਨ ,, ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਹਰਮਨ ਮਰੜ, ਕਰਨਬੀਰ ਸਿੰਘ ਤੇ ਗੁਰਜੰਟ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸੇਰੋਂ ਖੰਡ ਮਿੱਲ ਮੋਰਚਾ 27ਵੇਂ ਦਿਨ ’ਚ ਦਾਖ਼ਲ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।