ਨੌਸ਼ਿਹਰਾ ਪੰਨੂੰਆਂ, 16 ਜੂਨ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਵਲੋਂ ਸੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਲਈ ਜਾਰੀ ਸੰਘਰਸ਼ ਦੇ 27ਵੇਂ ਦਿਨ ਮੋਰਚੇ ਵਲੋਂ ਤਰਕ ਦਿੱਤਾ ਗਿਆ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਬੰਦ ਕੀਤੀਆਂ ਖੰਡ ਮਿੱਲਾਂ ਚਲਾਈਆਂ ਜਾਣ। ਆਗੂਆਂ ਕਿਹਾ ਕਿ ਗੰਨਾ ਇਕ ਅਜਿਹੀ ਫ਼ਸਲ ਹੈ, ਜੋ ਝੋਨੇ ਦਾ ਸਹੀ ਬਦਲ ਬਣਦਾ ਹੈ ਤੇ ਕਿਸਾਨ ਦਾ ਘਰ ਵੀ ਪੂਰਾ ਕਰਦਾ ਹੈ। ਇਕੱਠ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਆਗੂਆਂ ਮਨਜੀਤ ਸਿੰਘ ਬੱਗੂ, ਸਤਪਾਲ ਸਿੰਘ ਨੱਥੋਕੇ, ਜੱਸਾ ਸਿੰਘ ਕੱਦਗਿਲ, ਅੰਮ੍ਰਿਤਪਾਲ ਸਿੰਘ ਜੌੜਾ, ਰੇਸ਼ਮ ਸਿੰਘ ਫੈਲੋਕੇ, ਇੰਦਰਜੀਤ ਸਿੰਘ ਮਰਹਾਣਾ, ਤਰਸੇਮ ਸਿੰਘ ਲੁਹਾਰ, ਰਤਨ ਸਿੰਘ ਢੰਡ ਨੇ ਕਿਹਾ ਕਿ ਸੇਰੋਂ ਮਿੱਲ ਚੱਲਣ ਨਾਲ ਬਿਆਸ ਮੰਡ ਏਰੀਏ ਵਿਚ ਗੰਨੇ ਦੀ ਬਿਜਾਈ ਵੱਡੀ ਪੱਧਰ ‘ਤੇ ਹੋਣ ਨਾਲ ਹੜ੍ਹਾਂ ਤੋਂ ਨੁਕਸਾਨੀਆਂ ਜਾਂਦੀਆਂ ਫਸਲਾਂ ਦਾ ਵਧੀਆ ਬਦਲ ਸੀ। ਜ਼ਿਲ੍ਹੇ ਦੇ ਬਾਕੀ ਇਲਾਕੇ ਵਿਚ ਵੀ ਝੋਨੇ ਦੀ ਬਜਾਇ ਗੰਨਾ ਵੱਡੀ ਪੱਧਰ ‘ਤੇ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਗੰਨੇ ਦੀ ਖੰਡ ਬਣਨ ਦੀ ਪੱਧਰ ਵੀ ਬਾਕੀ ਪੰਜਾਬ ਦੇ ਮੁਕਾਬਲੇ ਬਹੁਤ ਉੱਚੀ ਸੀ। ਸਰਕਾਰਾਂ ਫ਼ਸਲੀ ਵੰਨ ਸੁਵੰਨਤਾ ਦੀ ਗੱਲ ਪ੍ਰਚਾਰ ਲਈ ਕਰਦੀਆਂ ਹਨ, ਹਕੀਕਤ ਵਿਚ ਨਹੀਂ। ਇਹ ਮਿੱਲ ਬੰਦ ਹੋਣ ਨਾਲ ਹਜ਼ਾਰਾਂ ਲੋਕਾਂ ਦੇ ਸਿੱਧੇ ਤੇ ਅਸਿੱਧੇ ਰੁਜ਼ਗਾਰ ਖਤਮ ਹੋਏ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਿੱਲ ਵਿਚ ਕਿਸਾਨਾਂ ਦੀ 60 ਫੀਸਦੀ ਹਿੱਸਾ ਹੋਣ ਦੇ ਬਾਵਜੂਦ ਵੀ ਮਾਲਕੀ ਤਬਦੀਲ ਕਰਨ ਸਮੇਂ ਕਿਸਾਨਾਂ ਨੂੰ ਪੁੱਛਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਇਸ ਜ਼ਿਲ੍ਹੇ ਵਿਚਲੀ ਇਕੋ ਇਕ ਖੇਤੀ ਅਧਾਰਿਤ ਸਨਅਤ ਚਲਾਵੇ। ਇਸ ਮੌਕੇ ਬਾਬਾ ਮੁਖਤਾਰ ਸਿੰਘ, ਸਰਬਜੀਤ ਸਿੰਘ ਢੋਟਾ, ਕੁਲਵਿੰਦਰ ਸਿੰਘ ਅਹਿਮਦਪੁਰ, ਤਰਸੇਮ ਸਿੰਘ ਲੱਖਣਾ, ਸੁਖਪਾਲ ਸਿੰਘ ਸਿੱਧੂ, ਸਰਬਜੀਤ ਸਿੰਘ ਦਲੇਰ, ਬਲਵਿੰਦਰ ਸਿੰਘ, ਬਾਪੂ ਮਹਿੰਦਰ ਸਿੰਘ, ਕਸ਼ਮੀਰ ਸਿੰਘ ਸ਼ੇਰ, ਅਮਰੀਕ ਸਿੰਘ ਫੌਜੀ, ਸਰਦਾਰ ਸਿੰਘ ਚੰਬਲ, ਬਲਦੇਵ ਸਿੰਘ ਸ਼ੇਰੋਂ, ਇੰਦਰਜੀਤ ਸਿੰਘ ਮਰਹਾਣਾ, ਗੁਰਦੇਵ ਸਿੰਘ ਜਹਾਂਗੀਰ, ਅੰਗਰੇਜ ਸਿੰਘ, ਜਸਬੀਰ ਸਿੰਘ ਸਰਹਾਲੀ, ਅਮਰੀਕ ਸਿੰਘ ਸ਼ੇਰੋਂ, ਕਸ਼ਮੀਰ ਸਿੰਘ ਸ਼ੇਰੋਂ, ਅੰਗਰੇਜ਼ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।