ਪੱਟੀ, 16 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)�ਪੱਟੀ ਸ਼ਹਿਰ ਦੀ ਪ੍ਰਸਿੱਧ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵਲੋਂ ਸੰਗਤਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 88ਵੇਂ ਮਹੀਨੇ ਦੀ ਰਾਸ਼ਨ ਸੇਵਾ ਗੁਰਦੁਆਰਾ ਬੀਬੀ ਰਜਨੀ ਜੀ, ਪੱਟੀ ਵਿਖੇ ਨਿਭਾਈ ਗਈ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਮੁਹੱਈਆ ਕਰਵਾਇਆ ਗਿਆ। ਰਾਸ਼ਨ ਵੰਡਣ ਦੀ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਪਰੰਤ ਗੁਰੂ ਘਰ ਦੇ ਇਕ ਸ਼ਰਧਾਲੂ ਵਲੋਂ ਗੁਪਤ ਤੌਰ ‘ਤੇ ਇਸ ਮਹੀਨੇ 10 ਲੋੜਵੰਦ ਪਰਿਵਾਰਾਂ ਦੀ ਰਾਸ਼ਨ ਸੇਵਾ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਅਤੇ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਇਹ ਸੇਵਾ ਨਿਰੰਤਰ ਚੱਲ ਰਹੀ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਗੁਰਦੁਆਰਾ ਬੀਬੀ ਰਜਨੀ ਜੀ ਦੇ ਪ੍ਰਧਾਨ ਬਲਬੀਰ ਸਿੰਘ ਲੋਹਾਰੀਆ, ਅਵਤਾਰ ਸਿੰਘ ਸੇਵਾ ਸਿੰਘ ਦੀ ਹੱਟੀ, ਭਾਈ ਕੰਵਲਜੀਤ ਸਿੰਘ ਰਾਗੀ ਜੱਥਾ ਪੱਟੀ ਵਾਲੇ, ਅਮਰੀਕ ਸਿੰਘ ਜੇ.ਈ., ਰਜਵੰਤ ਸਿੰਘ ਜੇ.ਈ., ਡੀ.ਐਸ.ਪੀ. ਬਲਰਾਜ ਸਿੰਘ ਖਹਿਰਾ, ਡਾ. ਅੰਮ੍ਰਿਤਪਾਲ ਸਿੰਘ, ਡਾ. ਵੀਰਪਾਲ ਕੌਰ, ਇੰਸਪੈਕਟਰ ਦਰਸ਼ਨ ਸਿੰਘ, ਜਸਪਾਲ ਸਿੰਘ ਮੈਡੀਕਲ ਸਟੋਰ, ਮਨਕੀਰਤ ਸਿੰਘ (ਕੈਨੇਡਾ), ਡਾ. ਸਰਬਪ੍ਰੀਤ ਸਿੰਘ, ਅਮਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਜੋਲੀ, ਅਮਨਤ (ਆਸਟ੍ਰੇਲੀਆ), ਹਰਪ੍ਰੀਤ ਸਿੰਘ, ਮਾ. ਸਰਬਜੀਤ ਸਿੰਘ, ਮਾ. ਗੁਰਦੇਵ ਸਿੰਘ ਲੋਹਾਰੀਆ, ਮਾ. ਅਰਸ਼ਦੀਪ ਸਿੰਘ, ਮਾ. ਅਮਨਦੀਪ ਸਿੰਘ ਕਰੀਰ, ਮਹਿਲ ਸਿੰਘ ਸਿੱਧੂ (ਕੈਪਟਨ), ਮਾ. ਸਤਨਾਮ ਸਿੰਘ, ਮਾਸਟਰ ਬਿਕਰਮਜੀਤ ਸਿੰਘ, ਗੁਰਸੇਵਕ ਸਿੰਘ ਪਟਵਾਰੀ, ਪਰਮਜੀਤ ਸਿੰਘ ਬੈਂਕ ਵਾਲੇ, ਨਿਰਮਲ ਸਿੰਘ ਕਿਰਪਾਨਾ ਵਾਲੇ, ਬਲਜਿੰਦਰ ਸਿੰਘ ਬੀ.ਟੀ., ਸੰਦੀਪ ਸਿੰਘ, ਜਗਦੀਪ ਸਿੰਘ ਪ੍ਰਿੰਸ, ਜੋਬਨਜੀਤ ਸਿੰਘ ਪਟਿਆਲਾ, ਗੁਰਨਾਮ ਸਿੰਘ, ਅਮਨਦੀਪ ਸਿੰਘ ਕਲਸੀ, ਹਰਚਰਨ ਸਿੰਘ ਪਲਾਈ ਵਾਲੇ, ਪ੍ਰਭਜੋਤ ਸਿੰਘ, ਜਗਤਾਰ ਸਿੰਘ ਮੁੱਕਰ, ਜਗਦੀਪ ਸਿੰਘ ਭਾਟੀਆ, ਅਜੈਪਾਲ ਸਿੰਘ ਕਾਕਾ, ਕੁਲਵਿੰਦਰ ਸਿੰਘ, ਬਲਦੇਵ ਸਿੰਘ ਗਾਰਮੈਂਟਸ ਵਾਲੇ ਅਤੇ ਸਮਸ਼ੇਰ ਸਿੰਘ ਰਾਣਾ (ਦੁਬਈ) ਸਮੇਤ ਹੋਰ ਸੰਗਤਾਂ ਹਾਜ਼ਰ ਸਨ।