28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਨਾਲ ਮੀਟਿੰਗ

ਅਜੀਤ ਡੈਸਕ 17-06-2026
ਤਰਨ ਤਾਰਨ, 16 ਜੂਨ (ਪਰਮਜੀਤ ਜੋਸ਼ੀ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਸਕੱਤਰ ਸਿੰਘ ਬੱਲ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆ ਸੰਬੰਧੀ ਹੋਈ। ਮੀਟਿੰਗ ਵਿਚ ਜਥੇਬੰਦੀ ਦੇ ਆਗੂਆਂ ਨੇ 1377 ਅਧਿਆਪਕ, ਜਿਨਾਂ ਦਾ ਡਾਟਾ ਟਰਾਂਸਫਰ ਸੰਬੰਧੀ ਮਿਸਮੈਚ ਹੋ ਰਿਹਾ ਹੈ, ਉਨ੍ਹਾਂ ਅਧਿਆਪਕਾਂ ਵਾਸਤੇ ਦੁਬਾਰਾ ਪੋਰਟਲ ਖੋਲ੍ਹਣ ਸੰਬੰਧੀ ਗੱਲਬਾਤ ਕੀਤੀ ਤਾਂ ਮੌਕੇ ‘ਤੇ ਹੀ ਡੀ.ਪੀ.ਆਈ. ਸੈਕੰਡਰੀ ਵਲੋਂ ਟਰਾਂਸਫਰ ਸੰਬੰਧੀ ਪੋਰਟਲ ਖੋਲ੍ਹ ਦਿੱਤਾ ਗਿਆ ਤੇ ਸਾਰੇ ਡੀ.ਈ.�. ਨੂੰ ਡਾਟਾ ਦਰੁਸਤ ਕਰਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਸੰਬੰਧੀ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਵੀ.ਸੀ. ਕਰਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਤਾਂ ਕਿ ਅਧਿਆਪਕ ਆਪਣੇ ਟਰਾਂਸਫਰ ਦੇ ਹੱਕ ਦਾ ਲਾਭ ਉਠਾ ਸਕਣ। ਆਗੂਆਂ ਵਲੋਂ ਜਿੰਨਾ ਅਧਿਆਪਕਾਂ ਦੀ ਏ.ਸੀ.ਆਰ. ਰਹਿ ਗਈ ਹੈ, ਬਾਰੇ ਗੱਲਬਾਤ ਕੀਤੀ ਤਾਂ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਵਲੋਂ ਜਥੇਬੰਦੀ ਨੂੰ ਕਿਹਾ ਗਿਆ ਹੈ ਕਿ ਡੀ.ਡੀ.�. ਆਪਣੇ ਪੱਧਰ ‘ਤੇ ਹਾਰਡ ਕਾਪੀ ਸੈਲਫ ਅਪ੍ਰੇਜਲ ਕਰਕੇ ਕਰ ਸਕਦੇ ਹਨ। ਐਸ.ਐਸ.ਏ., ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਦੀ ਲੈਂਥ ਆਫ਼ ਸਰਵਿਸ ਦੇ ਹਿਸਾਬ ਨਾਲ ਬਣਦੀਆਂ ਛੁੱਟੀਆਂ ਵਾਲਾ ਮਸਲਾ ਵੀ ਡੀ.ਪੀ.ਆਈ. ਵਲੋਂ ਜਲਦੀ ਹੱਲ ਕਰਨ ਦਾ ਜਥੇਬੰਦੀ ਨੂੰ ਭਰੋਸਾ ਦਿੱਤਾ। ਬਾਰਡਰ ਕੇਡਰ ਸੰਬੰਧੀ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਡੀ.ਪੀ.ਆਈ. ਨੇ ਵਿਸਥਾਰਪੂਰਵਕ ਦੱਸਿਆ ਕਿ ਬਾਰਡਰ ਕੇਡਰ ਲਈ ਸਪੈਸ਼ਲ ਇੰਕਰੀਮੈਂਟ ਵਾਸਤੇ ਵਿਭਾਗ ਵਲੋਂ ਤਕਨੀਕੀ ਉਲਝਣਾਂ ਨੂੰ ਦੂਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ । ਜਲਦ ਹੀ ਇਸ ਮਸਲੇ ਨੂੰ ਹੱਲ ਜਾਵੇਗਾ। ਪਦਉਨਤੀਆਂ ਸੰਬੰਧੀ ਗੱਲਬਾਤ ਕਰਦੇ ਹੋਏ ਡੀ.ਪੀ.ਆਈ. ਨੇ ਸਪੱਸ਼ਟ ਕੀਤਾ ਕਿ ਈ.ਟੀ.ਟੀ. ਤੋਂ ਮਾਸਟਰ ਕੇਡਰ ਦੀ ਪਦਉਨਤੀਆਂ ਵਾਸਤੇ ਲੀਗਲ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਪਦਉਨਤੀਆਂ ਕੀਤੀਆਂ ਜਾਣਗੀਆਂ। ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪਦਉਨਤੀਆਂ ਵੀ ਜਲਦੀ ਤੋਂ ਜਲਦੀ ਕੀਤੀਆਂ ਜਾਣਗੀਆਂ, ਪਰ ਉਸ ਤੋਂ ਪਹਿਲਾਂ 1013 ਡਾਇਰੈਕਟ ਲੈਕਚਰਾਰਾਂ ਦੀ ਭਰਤੀ ਲਈ ਇਕ ਹਫਤੇ ਦੇ ਅੰਦਰ ਅੰਦਰ ਇਸ਼ਤਿਹਰ ਜਾਰੀ ਕੀਤਾ ਜਾਵੇਗਾ। ਲੰਮੇ ਸਮੇਂ ਤੋਂ ਖਾਲੀ ਪਏ ਮਿਡਲ ਸਕੂਲਾਂ ਵਿਚ ਬਦਲੀਆਂ ਦੌਰਾਨ ਆਸਾਮੀਆਂ ਭਰਨ ਸੰਬੰਧੀ ਵੀ ਡੀ.ਪੀ.ਆਈ. ਵਲੋਂ ਭਰੋਸਾ ਦਿੱਤਾ ਗਿਆ। ਮਾਸਟਰ ਕੇਡਰ ਤੋਂ ਲੈਕਚਰਰ ਪਦਉਨਤ ਹੋਏ 2021 ਤੋਂ 2024 ਵਾਲੇ ਲੈਫਟ ਆਊਟ ਕੇਸਾਂ ਦੀ ਨੋਸ਼ਨਲ ਫਿਕਸੇਸ਼ਨ ਕਰਨ ਸੰਬੰਧੀ ਵੀ ਵਿਚਾਰਾਂ ਕੀਤੀਆਂ ਗਈਆਂl ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲਏ ਜਾਣ ਬਾਰੇ ਵੀ ਜਥੇਬੰਦੀ ਵਲੋਂ ਅਪੀਲ ਕੀਤੀ ਗਈ। ਇਸ ਮੌਕੇ ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਦਿਲਰਾਜ ਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਰਜਿੰਦਰ ਕੁਮਾਰ ਸਟੇਟ ਕਮੇਟੀ ਮੈਂਬਰ, ਰਣਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਨਿਰਮਲ ਸਿੰਘ, ਸੰਦੀਪ ਪੁਰੀ, ਨਵਦੀਪ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਨੋਦ ਕੁਮਾਰ ਕੈਨੇਡਾ ਤੇ ਮਨਪ੍ਰੀਤ ਸਿੰਘ ਜੱਜ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਐੱਨ. ਆਰ. ਆਈ. ਵਿਭਾਗ ਦੇ ਜ਼ਿਲ੍ਹਾ... ਅਗਲੀ ਖ਼ਬਰ ਬਾਬਾ ਦੀਪ ਸਿੰਘ ਜੀ ਕੀਰਤਨ ਦਰਬਾਰ ਸੁਸਾਇਟੀ ਵਲੋਂ 88ਵੇਂ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।