ਚੋਹਲਾ ਸਾਹਿਬ, 16 ਜੂਨ: (ਬਲਵਿੰਦਰ ਸਿੰਘ )�ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਪ੍ਰਵਾਨਗੀ ਨਾਲ ਐੱਨ.ਆਰ.ਆਈ. ਵਿਨੋਦ ਕੁਮਾਰ ਕੈਨੇਡਾ ਅਤੇ ਮਾਨਪ੍ਰੀਤ ਸਿੰਘ ਜੱਜ ਨੂੰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਐੱਨ.ਆਰ.ਆਈ. ਵਿਭਾਗ ਦਾ ਜ਼ਿਲ੍ਹਾ ਤਰਨ ਤਾਰਨ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੱਤਰ ਜ਼ਿਲ੍ਹਾ ਤਰਨ ਤਾਰਨ ਬੀ.ਸੀ. ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਲਾਟੀ ਵਲੋਂ ਜਾਰੀ ਕੀਤਾ ਗਿਆ। ਨਿਯੁਕਤੀ ਪੱਤਰ ਵਿਚ ਆਸ ਪ੍ਰਗਟਾਈ ਗਈ ਹੈ ਕਿ ਵਿਨੋਦ ਕੁਮਾਰ ਅਤੇ ਮਨਪ੍ਰੀਤ ਸਿੰਘ ਜੱਜ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ, ਬੀ.ਸੀ. ਭਾਈਚਾਰੇ ਅਤੇ ਐਨ.ਆਰ.ਆਈ. ਵਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਮਨਜਿੰਦਰ ਸਿੰਘ ਲਾਟੀ ਪ੍ਰਧਾਨ ਬੀ.ਸੀ. ਵਿੰਗ ਜ਼ਿਲ੍ਹਾ ਤਰਨ ਤਾਰਨ ਕਿਹਾ ਕਿ ਪਾਰਟੀ ਵਿਚ ਮਿਹਨਤੀ ਅਤੇ ਸਮਰਪਿਤ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਆਗੂ ਲੰਮੇ ਸਮੇਂ ਤੋਂ ਸ੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਕੰਮ ਕਰਦੇ ਆ ਰਹੇ ਹਨ ਅੱਜ ਪਾਰਟੀ ਵਲੋਂ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਹੈ । ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਮਨਪ੍ਰੀਤ ਸਿੰਘ ਜੱਜ ਅਤੇ ਵਿਨੋਦ ਕੁਮਾਰ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਜ਼ਿਲ੍ਹਾ ਤਰਨ ਤਾਰਨ ਵਿਚ ਹੋਰ ਮਜ਼ਬੂਤ ਕਰਨ ਲਈ ਅਹਿਮ ਯੋਗਦਾਨ ਪਾਉਣਗੇ। ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਵਿਨੋਦ ਕੁਮਾਰ ਅਤੇ ਮਨਪ੍ਰੀਤ ਸਿੰਘ ਜੱਜ ਨੇ ਪਾਰਟੀ ਹਾਈਕਮਾਨ ਅਤੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਖਹਿਰਾ, ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ, ਮਨਜਿੰਦਰ ਸਿੰਘ ਲਾਟੀ ਪ੍ਰਧਾਨ ਬੀ.ਸੀ. ਵਿੰਗ ਜ਼ਿਲ੍ਹਾ ਤਰਨ ਤਾਰਨ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਨੁਸਾਰ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਉਣਗੇ। ਇਸ ਮੌਕੇ ਸਰਪੰਚ ਇੰਦਰਜੀਤ ਸਿੰਘ ਕਰਮੂੰਵਾਲਾ, ਸੁਵਿੰਦਰ ਸਿੰਘ ਕਰਮੂੰਵਾਲਾ, ਦਲੇਰ ਸਿੰਘ ਢਿੱਲੋ ਮੈਂਬਰ ਬਲਾਕ ਸੰਮਤੀ, ਦਇਆ ਸਿੰਘ ਨਿੱਕਾ ਚੋਹਲਾ, ਮਨਜੀਤ ਸਿੰਘ ਪੱਖੋਪੁਰ ,ਵਿਸ਼ਾਲ ਸਿੰਘ ਮਨੀਮ ,ਭੁਪਿੰਦਰ ਸਿੰਘ ਸਰਹਾਲੀ, ਹੀਰਾ ਸਿੰਘ ਠੇਕੇਦਾਰ ਹਰੀਕੇ, ਚਰਨਜੀਤ ਸਿੰਘ ਦਿਉਲ ਵਲੋਂ ਵਿਨੋਦ ਕੁਮਾਰ ਤੇ ਮਨਪ੍ਰੀਤ ਸਿੰਘ ਜੱਜ ਕੈਨੇਡਾ ਨੂੰ ਮੀਤ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਤੇ ਪਾਰਟੀ ਹਾਈਕਮਾਂਡ ਦਾ ਕੀਤਾ ਧੰਨਵਾਦ।