03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਕਿਸਾਨੀ ਸ਼ੇਅਰਾਂ ਨਾਲ ਬਣੀ ਸਹਿਕਾਰੀ ਖੰਡ ਮਿੱਲ ਸੇਰੋਂ ਕਦਾਚਿਤ ਨਹੀਂ ਵੇਚਣ ਦਿਆਂਗੇ- ਐੱਸ .ਕੇ. ਐੱਮ.

ਅਜੀਤ ਡੈਸਕ 18-06-2026
ਨੌਸ਼ਿਹਰਾ ਪੰਨੂੰਆਂ, 17 ਜੂਨ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਵਲੋਂ ਸੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਲਈ ਜਾਰੀ ਸੰਘਰਸ਼ ਦੇ 28ਵੇਂ ਦਿਨ ਮੋਰਚੇ ਵਲੋਂ ਤਰਕ ਦਿੱਤਾ ਗਿਆ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਬੰਦ ਕੀਤੀਆਂ ਖੰਡ ਮਿੱਲਾਂ ਚਲਾਈਆਂ ਜਾਣ। ਆਗੂਆਂ ਕਿਹਾ ਕਿ ਗੰਨਾ ਇਕ ਅਜਿਹੀ ਫ਼ਸਲ ਹੈ ਜੋ ਝੋਨੇ ਦਾ ਸਹੀ ਬਦਲ ਬਣਦਾ ਹੈ ਤੇ ਕਿਸਾਨ ਦਾ ਘਰ ਵੀ ਪੂਰਾ ਕਰਦਾ ਹੈ। ਅੱਜ ਦੇ ਇਕੱਠ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ, ਹਰਜਿੰਦਰ ਸਿੰਘ ਟਾਂਡਾ, ਦਲਜੀਤ ਸਿੰਘ ਦਿਆਲਪੁਰ, ਸੁਖਦੇਵ ਸਿੰਘ ਤੁੜ, ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪੰਨੂੰ, ਜੱਸਾ ਸਿੰਘ ਕੱਦਗਿਲ, ਅੰਮ੍ਰਿਤਪਾਲ ਸਿੰਘ ਜੌੜਾ, ਇੰਦਰਜੀਤ ਸਿੰਘ ਮਰਹਾਣਾ, ਤਰਸੇਮ ਸਿੰਘ ਲੁਹਾਰ, ਰਤਨ ਸਿੰਘ ਢੰਡ, ਸੁਖਦੇਵ ਸਿੰਘ ਮਾਣੋਚਾਲ੍ਹ ਨੇ ਕਿਹਾ ਕਿ ਸਰਕਾਰੀ ਖੰਡ ਮਿਲ ਸੇਰੋਂ ਕਿਸਾਨਾਂ ਦੇ 60 ਫ਼ੀਸਦੀ ਸ਼ੇਅਰਾਂ ਨਾਲ ਬਣੀ ਹੋਈ ਹੈ। ਇਸ ਲਈ ਕਿਸਾਨਾਂ ਦਾ ਏਨਾ ਵੱਡਾ ਸ਼ੇਅਰ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਜ਼ਮੀਨ ਦੀ ਮਾਲਕੀ ਬਦਲਣ ਵੇਲੇ ਕਿਸਾਨਾਂ ਕੋਲੋਂ ਪੁੱਛਣਾ ਜ਼ਰੂਰੀ ਨਹੀਂ ਸਮਝਿਆ। ਜੇਕਰ ਸਰਕਾਰ ਨੇ ਆਪਣੇ ਫੈਸਲੇ ਨੂੰ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਫ਼ਸਲੀ ਵੰਨ ਸੁਵੰਨਤਾ ਦੀ ਗੱਲ ਪ੍ਰਚਾਰ ਲਈ ਕਰਦੀਆਂ ਹਨ, ਹਕੀਕਤ ਵਿਚ ਨਹੀਂ। ਇਹ ਮਿੱਲ ਬੰਦ ਹੋਣ ਨਾਲ ਹਜ਼ਾਰਾਂ ਲੋਕਾਂ ਦੇ ਸਿੱਧੇ ਤੇ ਅਸਿੱਧੇ ਰੁਜ਼ਗਾਰ ਖਤਮ ਹੋਏ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਿੱਲ ਵਿਚ ਕਿਸਾਨਾਂ ਦੀ ਸੱਠ ਫੀਸਦੀ ਹਿੱਸਾ ਹੋਣ ਦੇ ਬਾਵਜੂਦ ਵੀ ਮਾਲਕੀ ਤਬਦੀਲ ਕਰਨ ਸਮੇਂ ਕਿਸਾਨਾਂ ਨੂੰ ਪੁੱਛਿਆ ਨਹੀਂ ਗਿਆ। ਇਸ ਮੌਕੇ ਕੇਵਲ ਸਿੰਘ ਮਾੜੀ ਕੰਬੋਕੇ, ਸੁਖਬਾਜ ਸਿੰਘ ਸਿੱਧੂ, ਧਨਵੰਤ ਸਿੰਘ, ਬਲਜਿੰਦਰ ਸਿੰਘ ਕੰਗ, ਵਿਕਰਮਦੇਵ, ਕੰਵਲਜੀਤ ਸਿੰਘ, ਜਸਵਿੰਦਰ ਸਿੰਘ, ਸੁਖਚੈਨ ਸਿੰਘ ਸਰਹਾਲੀ, ਸਰਦਾਰਾ ਸਿੰਘ ਸਖੀਰਾ, ਪਰਮਜੀਤ ਸਿੰਘ ਸਖੀਰਾ, ਜਸਬੀਰ ਸਿੰਘ ਸਰਹਾਲੀ, ਗੁਰਦਿਆਲ ਸਿੰਘ ਵਰਨਾਲਾ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਦੁਗਲਵਾਲਾ, ਕੁਲਦੀਪ ਸਿੰਘ ਮਾੜੀ ਕੰਬੋਕੇ, ਪੰਜਾਬ ਸਿੰਘ ਦੁੱਗਲਵਾਲਾ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਤੁੜ, ਲਖਵਿੰਦਰ ਸਿੰਘ ਤੁੜ, ਗੁਰਸੇਵਕ ਸਿੰਘ ਮਾੜੀ ਉਧੋਕੇ, ਬਲਵਿੰਦਰ ਸਿੰਘ ਨਿਰਮਲ ਸਿੰਘ, ਕੁਲਦੀਪ ਸਿੰਘ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਰਤਨ ਸਿੰਘ, ਜੱਸਾ ਸਿੰਘ ਕੱਦਗਿੱਲ, ਸਰਪੰਚ ਸੁਖਦੇਵ ਸਿੰਘ ਦੁੱਗਲਵਾਲਾ, ਹਰਵਿੰਦਰ ਸਿੰਘ, ਅਮਰੀਕ ਸਿੰਘ ਫੌਜੀ ਸੇਰੋਂ, ਕਸ਼ਮੀਰ ਸਿੰਘ ਸਰੋਂ, ਅੰਗਰੇਜ਼ ਸਿੰਘ, ਬਲਦੇਵ ਸਿੰਘ ਸੇਰੋ ਸਮੇਤ ਕਈ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਥਰਮਲ ਪਲਾਂਟਾਂ ਦੇ ਠੇਕਾ ਮੁਲਾਜ਼ਮਾਂ ਦੀ ਆਵਾਜ਼ ਨੂੰ ਅਕਾਲੀ ਦਲ ਨੇ ਦਿੱਤਾ ਸਮਰਥਨ, ਸਰਕਾਰ ’ਤੇ ਸਾਧਿਆ ਨਿਸ਼ਾਨਾ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ 420 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।