03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਡੀ. ਪੀ. �. ਦਫ਼ਤਰ ਤੋਂ ਏ. ਸੀ. ਦੀਆਂ ਤਾਰਾਂ ਤੇ ਕੰਪਰੈਸ਼ਰ ਚੋਰੀ

ਅਜੀਤ ਡੈਸਕ 18-06-2026
ਤਰਨ ਤਾਰਨ, 17 ਜੂਨ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਡੀ. ਪੀ. �. ਦਫ਼ਤਰ ‘ਚ ਲੱਗੇ ਏ. ਸੀ. ਦੀਆਂ ਤਾਰਾਂ ਅਤੇ ਕੰਪਰੈਸ਼ਰ ਚੋਰੀ ਕਰਨ ਦੇ ਮਾਮਲੇ ਵਿਚ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਤਰਨ ਤਾਰਨ ਵਿਖੇ ਸੀਨੀਅਰ ਕਾਂਸਟੇਬਲ ਕਰਨਬੀਰ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ ਉਹ ਮਹਿਕਮਾ ਪੁਲਿਸ ਵਿਚ ਜ਼ਿਲ੍ਹਾ ਤਰਨ ਤਾਰਨ ਵਿਖੇ ਬਤੌਰ ਐੱਮ.ਐੱਸ.ਕੇ ਪੁਲਿਸ ਲਾਈਨ ਤਰਨ ਤਾਰਨ ਤਾਇਨਾਤ ਹੈ ਅਤੇ ਮਹਿਕਮਾ ਦੀਆਂ ਇਮਾਰਤਾਂ ਅੰਦਰ ਲੱਗੇ ਸਾਰੇ ਸਾਜੋ ਸਮਾਨ ਅਤੇ ਇਲੈਕਟ੍ਰਾਨਿਕ ਸਮਾਨ ਦੀ ਜਿੰਮੇਵਾਰੀ ਉਸਦੀ ਹੈ। 16 ਜੂਨ ਨੂੰ ਉਹ ਡੀ.ਪੀ.�. ਦਫਤਰ ਤਰਨ ਤਾਰਨ ਦੇ ਖ਼ਰਾਬ ਹੋਏ ਏ ਸੀਆਂ ਦੀ ਰਿਪੇਅਰ ਕਰਾਉਣ ਲਈ ਮਕੈਨਿਕ ਨੂੰ ਨਾਲ ਲੈ ਕੇ ਡੀ.ਪੀ.� ਦਫਤਰ ਪਿੱਦੀ ਗਿਆ ਸੀ ਜਿਥੇ ਡੀ.ਪੀ.�. ਦਫਤਰ ਦੀ ਮੀਟਿੰਗ ਹਾਲ ਦੇ ਲੱਗੇ ਹੋਏ ਏ.ਸੀ ਦੇ ਕੰਪਰੈਸ਼ਰ ਚੈਕ ਕਰਨ ਤੇ ਆਪਣੀ ਜਗਾ ਲੱਗੇ ਨਹੀਂ ਮਿਲੇ ਜੋ ਕਿ ਕਿਸੇ ਨਾ ਮਾਲੂਮ ਵਿਅਕਤੀ ਵਲੋਂ ਰਾਤ ਨੂੰ 2 ਕੰਪਰੈਸ਼ਰ ਸਮੇਤ 7 ਏ.ਸੀ. ਦੀਆਂ ਕਾਪਰ ਦੀਆ ਪਾਈਪਾਂ ਚੋਰੀ ਕੀਤੀਆਂ ਗਈਆਂ। ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਗੁਰਦੁਆਰਾ ਬੀਬੀ ਰਜਨੀ ਜੀ ਵਿਖੇ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ- ਪ੍ਰਧਾਨ ਲੁਹਾਰੀਆ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਅੱਜ ਸ਼ਰਧਾ ਨਾਲ ਮਨਾਇਆ ਜਾਵੇਗਾ- ਮੈਨੇਜਰ ਪੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।