22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪਲਾਟ ’ਤੇ ਕਬਜ਼ੇ ਨੂੰ ਲੈ ਕੇ 2 ਧਿਰਾਂ ਹੋਈਆਂ ਆਹਮਣੋ-ਸਾਹਮਣੇ

ਅਜੀਤ ਡੈਸਕ 20-06-2026
aਤਰਨ ਤਾਰਨ, 19 ਜੂਨ (ਹਰਿੰਦਰ ਸਿੰਘ)-ਤਰਨ ਤਾਰਨ ਦੇ ਸਰਹਾਲੀ ਰੋਡ ‘ਤੇ ਪੈਂਦੇ ਰੇਲਵੇ ਫਾਟਕ ਨਜ਼ਦੀਕ ਗੁਰਦੁਆਰਾ ਟੱਕਰ ਸਾਹਿਬ ਦੇ ਸਾਹਮਣੇ ਪੈਂਦੀ ਜਗ੍ਹਾ ਉਪਰ ਇਕ ਪਲਾਟ ‘ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਹਮਣੋ-ਸਾਹਮਣੇ ਹੋ ਗਈਆਂ। ਸਥਿਤੀ ਨੂੰ ਦੇਖਦਿਆਂ ਹੋਇਆ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਜਾਣਕਾਰੀ ਦਿੰਦੇ ਹੋਏ ਨਰੇਸ਼ ਕੁਮਾਰ ਚਾਵਲਾ ਨੇ ਦੱਸਿਆ ਕਿ 2009 ਵਿਚ ਇਹ ਪਲਾਟ ਉਨ੍ਹਾਂ ਨੇ ਸ਼ਹਿਰ ਦੇ ਮੁਹਤਬਰ ਵਿਅਕਤੀਆਂ ਪਾਸੋਂ ਖ੍ਰੀਦਿਆ ਸੀ, ਪਰ ਕੁਝ ਵਿਅਕਤੀਆਂ ਵਲੋਂ ਉਨ੍ਹਾਂ ਦੇ ਪਲਾਟ ‘ਤੇ ਕਬਜਾ ਕੀਤਾ ਜਾ ਰਿਹਾ ਹੈ ਅਤੇ ਪੁਰਾਣੀ ਫਰਦ ‘ਤੇ ਜਾਅਲੀ ਜਮਾਂਬੰਦੀਆਂ ਬਣਆ ਕੇ ਰਜਿਸਟਰੀਆਂ ਕਰਵਾਈਆਂ ਗਈਆਂ ਹਨ ਅਤੇ ਇਸ ਸੰਬੰਧੀ ਉਨ੍ਹਾਂ ਨੂੰ ਅਦਾਲਤ ਵਲੋਂ ਸਟੇਅ ਵੀ ਦਿੱਤਾ ਹੋਇਆ ਹੈ ਪਰ ਇਸਦੇ ਬਾਵਯੂਦ ਉਨ੍ਹਾਂ ਦੇ ਪਲਾਟ ‘ਤੇ ਕਬਜਾ ਕੀਤਾ ਜਾ ਰਿਹਾ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਇਸ ਸੰਬੰਧੀ ਦੂਸਰੀ ਧਿਰ ‘ਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਸ ਵੀ ਅਦਾਲਤ ਦਾ ਸਟੇਅ ਹੈ ਅਤੇ ਇਹ ਜਗ੍ਹਾ ਉਨ੍ਹਾਂ ਦੀ ਹੈ ਜਦਕਿ ਦੂਸਰੀ ਪਾਰਟੀ ਦੀ ਜਗ੍ਹਾ ਦਾ ਖਸਰਾ ਨੰਬਰ ਹੋਰ ਹੈ ਅਤੇ ਉਹ ਉਨ੍ਹਾਂ ਦੇ ਪਲਾਟ ਦੇ ਪਿੱਛੇ ਵਾਲੀ ਜਗ੍ਹਾ ਅਤੇ ਉਨ੍ਹਾਂ ਉਪਰ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਦੋਵਾਂ ਨੂੰ ਆਪਣੇ-ਆਪਣੇ ਕਾਗਜ਼ ਪੱਤਰ ਦਿਖਾਉਣ ਲਈ ਕਿਹਾ ਗਿਆ ਹੈ ਤੇ ਜਾਂਚ ਤੋਂ ਬਾਅਦ ਹੀ ਸਾਰੀ ਸੱਚਾਈ ਸਾਹਮਣੇ ਆਵੇਗੀ, ਜਿਸ ਦੇ ਅਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਲਾਹੌਰ ਚੌਕ ਵਿਖੇ ਗਲੇ-ਸੜੇ ਫਲਾਂ ਤੇ ਸਬਜ਼ੀਆਂ ਦੇ ਢੇਰਾਂ ਨੇ ਸ਼ਹਿਰ ਦੀ ਸੁੰਦਰਤਾ ਨੂੰ ਲਾਇਆ ਗ੍ਰਹਿਣ ਅਗਲੀ ਖ਼ਬਰ ਖਡੂਰ ਸਾਹਿਬ ਦੇ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।