20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸਰਪੰਚ ਸੁਖਜਿੰਦਰ ਸਿੰਘ ਬਿੱਟੂ ਨੂੰ ਸਦਮਾ, ਪਤਨੀ ਦਿਹਾਂਤ

ਅਜੀਤ ਡੈਸਕ 20-06-2026
ਚੋਹਲਾ ਸਾਹਿਬ, 19 ਜੂਨ (ਬਲਵਿੰਦਰ ਸਿੰਘ)�ਪਿੰਡ ਪੱਖੋਪੁਰ ਦੇ ਮੌਜੂਦਾ ਸਰਪੰਚ ਸੁਖਜਿੰਦਰ ਸਿੰਘ ਬਿੱਟੂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਰਾਜਬੀਰ ਕੌਰ (50) ਦਾ ਵੀਰਵਾਰ ਨੂੰ ਅਕਾਲ ਚਲਾਣਾ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਇਲਾਜ ਲਈ ਮੁੰਬਈ ਦੇ ਇਕ ਨਿੱਜੀ ਹਸਪਤਾਲ ਵਿਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਅੰਤਿਮ ਸਾਹ ਲਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਪਿੰਡ ਪੱਖੋਪੁਰ ਦੇ ਸ਼ਮਸ਼ਾਨ ਘਾਟ ਵਿਖੇ ਹਜ਼ਾਰਾਂ ਸੇਜਲ ਅੱਖਾਂ ਦੀ ਅੰਤਿਮ ਵਿਦਾਇਗੀ ਨਾਲ ਕਰ ਦਿੱਤਾ ਗਿਆ। ਇਸ ਦੁੱਖਦਾਈ ਘਟਨਾ ‘ਤੇ ਬਾਬਾ ਬੰਤਾ ਸਿੰਘ ਜੀ ਮੁੰਡਾਪਿੰਡ ਵਾਲੇ, ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਇੰਚਾਰਜ ਬੀਬਾ ਰਮਨਦੀਪ ਕੌਰ, ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ, ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਜਗਜੀਤ ਸਿੰਘ ਜੱਗੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਤਰਨ ਤਾਰਨ, ਗੁਰਿੰਦਰ ਸਿੰਘ ਟੋਨੀ ਭੱਠੇ ਵਾਲੇ, ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ, ਕੁਲਦੀਪ ਸਿੰਘ �ਲਖ ਗੋਇੰਦਵਾਲ, ਸੀਨੀਅਰ ਆਗੂ ਸਿਕੰਦਰ ਸਿੰਘ ਵਰਾਣਾ, ਮਨਜਿੰਦਰ ਸਿੰਘ ਲਾਟੀ ਪ੍ਰਧਾਨ ਬੀ.ਸੀ ਵਿੰਗ ਤਰਨ ਤਾਰਨ, ਸੋਨੂੰ ਭੁੱਲਰ ਸਰਪੰਚ ਕਿਰਤੋਵਾਲ, ਠੇਕੇਦਾਰ ਹੀਰਾ ਸਿੰਘ ਭੁੱਲਰ ਹਰੀਕੇ, ਚੇਅਰਮੈਨ ਕੁਲਵੰਤ ਸਿੰਘ ਚੋਹਲਾ ਸਾਹਿਬ, ਕੁਲਦੀਪ ਸਿੰਘ ਬਾਜਵਾ, ਰਾਏ ਦਵਿੰਦਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਭੁਪਿੰਦਰ ਸਿੰਘ ਸਰਹਾਲੀ, ਮਾਸਟਰ ਭੁਪਿੰਦਰ ਸਿੰਘ ਮੋਹਨਪੁਰ, ਭੁਪਿੰਦਰ ਕੁਮਾਰ ਨਈਅਰ ਭਾਜਪਾ ਆਗੂ ਤਰੁਣ ਜੋਸ਼ੀ ਤਰਨ ਤਾਰਨ, ਭਾਜਪਾ ਆਗੂ ਪਵਨ ਦੇਵਗਨ ਰਸ਼ਪਾਲ ਸਿੰਘ ਸਾਬਕਾ ਸਰਪੰਚ ਧੁੰਨ, ਸੁਖਦੇਵ ਸਿੰਘ ਸਰਪੰਚ ਗੁੱਜਰਪੁਰ, ਅਮਿਤ ਕੁਮਾਰ ਨਈਅਰ ਪ੍ਰਧਾਨ ਦਾਣਾ ਮੰਡੀ, ਸਵਿੰਦਰ ਸਿੰਘ ਕਰਮੂੰਵਾਲਾ, ਮਨਜੀਤ ਸਿੰਘ ਪੱਖੋਪੁਰ, ਪੱਤਰਕਾਰ ਰਾਕੇਸ਼ ਨਈਅਰ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਸੁਖਚੈਨ ਸਿੰਘ ਰੰਧਾਵਾ ਕਰਮੂੰਵਾਲਾ, ਦਲੇਰ ਸਿੰਘ ਢਿੱਲੋਂ ਮੈਂਬਰ ਬਲਾਕ ਸੰਮਤੀ, ਰਣਜੀਤ ਸਿੰਘ ਰਾਣਾ ਆੜ੍ਹਤੀ, ਲਖਬੀਰ ਸਿੰਘ ਸਾਬਕਾ ਸਰਪੰਚ ਸਰਬਜੀਤ ਰਾਜਾ, ਆਤਮਜੀਤ ਸਿੰਘ ਆੜ੍ਹਤੀ, ਮਾਸਟਰ ਦਲਬੀਰ ਸਿੰਘ ਚੰਬਾ, ਮਾਸਟਰ ਗੁਰਨਾਮ ਸਿੰਘ ਧੁੰਨ, ਫ਼ਤਿਹ ਸਿੰਘ, ਅਵਤਾਰ ਸਿੰਘ ਚੋਹਲਾ ਸਾਹਿਬ, ਗੁਰਦੇਵ ਸਿੰਘ ਚੋਹਲਾ, ਜਗਤਾਰ ਸਿੰਘ ਜੱਗਾ ਪੰਜਾਬ ਪੁਲਿਸ ਸਮੇਤ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸਰਪੰਚ ਸੁਖਜਿੰਦਰ ਸਿੰਘ ਬਿੱਟੂ ਅਤੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਐੱਸ. ਡੀ. �. ਸੁਰਿੰਦਰ ਸਿੰਘ ਨੂੰ ਸਦਮਾ, ਪਤਨੀ ਦਾ ਦਿਹਾਂਤ ਅਗਲੀ ਖ਼ਬਰ ਬੱਚਿਆਂ ਵਿਚ ਖ਼ੂਨ ਦੀ ਕਮੀ ਦੇ ਵੱਖ-ਵੱਖ ਕਾਰਨ ਹੋ ਸਕਦੇ- ਡਾ. ਸੁਪ੍ਰਿਯਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।