03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸੂਏ ਦੀ ਖਲਾਈ ਨਾ ਹੋਣ ਕਾਰਨ ਰਜਬਾਹਾ ਵਿਚ ਪਿਆ ਪਾੜ

ਅਜੀਤ ਡੈਸਕ 23-06-2026

 

ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)-ਰਜਬਾਹਾ ਤਰਨ ਤਾਰਨ, ਜੋ ਕਿ ਰਸੂਲਪੁਰ ਘਰਾਟਾਂ ਤੋਂ ਨਿਕਲ ਕੇ ਸ਼ਬਾਜਪੁਰ ਨੂੰ ਜਾਂਦਾ ਹੈ, ਐਤਵਾਰ ਨੂੰ ਤੜਕੇ ਤਿੰਨ ਵਜੇ ਜੋਧਪੁਰ ਵਾਲੇ ਪਾਸੇ ਤੋਂ ਪਾੜ ਪੈਣ ਕਾਰਨ ਸੈਂਕੜੇ ਏਕੜ ਝੋਨੇ ਦੀ ਫਸਲ, ਸਬਜ਼ੀਆਂ, ਪਨੀਰੀ ਆਦਿ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈਆਂ, ਜਿਸ ਵਿਚ ਪਿੰਡ ਚੁਤਾਲਾ ਅਤੇ ਪਿੰਡ ਜੋਧਪੁਰ ਦਾ ਰਕਬਾ ਵੀ ਆਉਂਦਾ ਹੈ। ਪਿੰਡ ਜੋਧਪੁਰ ਵਿਚ ਇਕ ਮੁਰਗੀਖਾਨਾ ਵੀ ਪਾਣੀ ਦੀ ਭੇਟ ਚੜ ਗਿਆ। ਇਸ ਮੌਕੇ ’ਤੇ ਪਿੰਡ ਚੁਤਾਲਾ ਅਤੇ ਜੋਧਪੁਰ ਦੇ ਸੈਂਕੜੇ ਕਿਸਾਨ ਇਕੱਠੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਤੇ ਪ੍ਰੈਸ ਸਕੱਤਰ ਤਜਿੰਦਰਪਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਇਸ ਰਾਜਬਾਹ ਨੂੰ ਐਤਕੀ ਸੀਜਨ ਤੋਂ ਪਹਿਲਾਂ ਖਲਾਈ ਨਹੀਂ ਕੀਤੀ ਗਈ ਅਤੇ ਹਨੇਰੀ ਨਾਲ ਰੁੱਖ ਟੁੱਟ ਕੇ ਸੂਏ ਵਿੱਚ ਡਿੱਗੇ ਹਨ, ਜਿਸ ਨਾਲ ਪਿੱਛੇ ਡਾਫ ਲੱਗ ਕੇ ਸੂਏ ਦੀ ਪੱਟੜੀ ਤੋਂ ਪਾਣੀ ਉੱਛਲ ਰਿਹਾ ਹੈ। ਕਿਸਾਨ ਆਗੂ ਪ੍ਰਗਟ ਸਿੰਘ, ਪਾਲ ਸਿੰਘ, ਬਲਜਿੰਦਰ ਸਿੰਘ, ਤਰਸੇਮ ਸਿੰਘ ਨੇ ਕਿਹਾ ਕਿ ਸੂਏ ਵਿਚ ਪਾਣੀ ਦਾ ਪੱਧਰ ਥੋੜ੍ਹਾ ਘਟਾ ਕੇ ਸੂਏ ਦੀ ਖਲਾਈ ਕੀਤੀ ਜਾਏ ਅਤੇ ਹਨੇਰੀ ਨਾਲ ਟੁੱਟੇ ਰੁੱਖ ਸੁਏ ਵਿਚੋਂ ਬਾਹਰ ਕੱਢੇ ਜਾਣ, ਜਿਸ ਨਾਲ ਪਾਣੀ ਟੇਲ ਤੱਕ ਪੁੱਜਦਾ ਹੋਵੇ। ਮੌਕੇ ’ਤੇ ਇਕੱਠੇ ਹੋਏ ਕਿਸਾਨਾਂ ਨੇ ਨਹਿਰ ਵਿਭਾਗ ਦੇ ਜੇ.ਈ. ਬੀਬੀ ਕਾਜਲਪ੍ਰੀਤ ਨਾਲ ਸਵਾਲ ਜਵਾਬ ਵੀ ਕੀਤੇ, ਪਰ ਉਨ੍ਹਾਂ ਵਲੋਂ ਕਿਸਾਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪਾਣੀ ਨਾਲ ਡੁੱਬੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜਾ ਦਿੱਤਾ ਜਾਵੇ। ਜੇਕਰ ਸਰਕਾਰ ਨੂੰ ਇਸ ਦੀ ਮੁਰੰਮਤ ਕਰਨ ਵਿਚ ਢਿੱਲ ਮੱਠ ਵਿਖਾਈ ਤਾਂ ਦੋਹਾਂ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਹਰਪਾਲ ਸਿੰਘ, ਨਰਿੰਦਰ ਸਿੰਘ, ਬਲਬੀਰ ਸਿੰਘ, ਅੰਗਰੇਜ ਸਿੰਘ, ਸਾਹਿਬ ਸਿੰਘ, ਨਛੱਤਰ ਸਿੰਘ ਆਦਿ ਆਗੂ ਹਾਜਰ ਸਨ।

ਪਿਛਲੀ ਖ਼ਬਰ ਦਿਵਯ ਜਯੋਤੀ ਜਾਗਰਤੀ ਸੰਸਥਾਨ ਵਿਖੇ ‘ਵਿਲੱਖਣ ਯੋਗ ਸ਼ਿਵਰ’ ਕਰਵਾਇਆ ਅਗਲੀ ਖ਼ਬਰ ਆਸਟ੍ਰੇਲੀਆ ਵਿਚ ਬ੍ਰਿਸਬੇਨ ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।