06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਮੰਤਰੀ ਹਰਜੋਤ ਸਿੰਘ ਬੈਂਸ ਤੇ ਮੁਨੀਸ਼ ਸਿਸੋਦੀਆ ਦਾ ਸੰਯੁਕਤ ਕਿਸਾਨ ਮੋਰਚਾ ਨੇ ਪੁਤਲਾ ਸਾੜਿਆ

ਅਜੀਤ ਡੈਸਕ 27-06-2026
ਤਰਨ ਤਾਰਨ, 26 ਜੂਨ (ਪਰਮਜੀਤ ਜੋਸ਼ੀ)–ਸ਼ੇਰੋਂ ਖੰਡ ਮਿੱਲ ਦੇ ਨੇੜੇ ਸਿੱਧੂ ਫ਼ਾਰਮ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਮੁਨੀਸ਼ ਸਿਸੋਦੀਆ ਇਕ ਸਮਾਗਮ ਕਰਨ ਪਹੁੰਚੇ ਸਨ ਤਾਂ ਸੰਯੁਕਤ ਕਿਸਾਨ ਮੋਰਚਾ ਵਲੋਂ ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਾਉਣ ਲਈ ਚੱਲ ਰਹੇ ਪੱਕੇ ਮੋਰਚੇ ਦੇ ਕਿਸਾਨਾਂ ਵਲੋਂ ਮੰਤਰੀ ਨੂੰ ਖੰਡ ਮਿੱਲ ਮੁੜ ਚਾਲੂ ਕਰਨ ਦਾ ਵਾਅਦਾ ਪੂਰਾ ਕਰਨ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ, ਪਰ ਪ੍ਰਸ਼ਾਸਨ ਨੇ ਮੰਤਰੀ ਨੂੰ ਮਿਲਾਉਣ ਦਾ ਵਾਅਦਾ ਕਰਕੇ ਕਿਸਾਨਾਂ ਨੂੰ ਠਹਿਰਾਇਆ ਗਿਆ। ਜਦੋਂ ਕਿਸਾਨਾਂ ਨੂੰ ਸਮਝ ਪੈ ਗਈ ਕਿ ਇਹ ਸਿਰਫ਼ ਸਮਾਂ ਟਪਾਇਆ ਜਾ ਰਿਹਾ ਹੈ ਤਾਂ ਕਿਸਾਨ ਨਾਹਰੇ ਮਾਰਦਿਆਂ ਮੰਤਰੀ ਦੇ ਪ੍ਰੋਗਰਾਮ ਵੱਲ ਤੁਰ ਪਏ। ਨੈਸ਼ਨਲ ਹਾਈਵੇ ’ਤੇ ਚੜ੍ਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਕਾਫ਼ੀ ਕੋਸ਼ਿਸ਼ ਕੀਤੀ, ਪਰ ਕਿਸਾਨ ਅੱਗੇ ਵਧਦੇ ਗਏ। ਹੋਰ ਪੁਲਿਸ ਫੋਰਸ ਦੇ ਆਉਣ ਨਾਲ ਪੁਲਿਸ ਦੀ ਨਾਕਾਬੰਦੀ ਨਾਲ ਕਿਸਾਨਾਂ ਦੀ ਕਾਫ਼ੀ ਖਿੱਚ ਧੂਹ ਹੋਈ। ਇਸ ਨਾਲ ਕੁਝ ਸਮੇਂ ਲਈ ਬਠਿੰਡਾ-ਅੰਮ੍ਰਿਤਸਰ ਹਾਈਵੇ ਟ੍ਰੈਫਿਕ ਜਾਮ ਹੋ ਗਿਆ। ਕਿਸਾਨਾਂ ਇਸ ਨਾਕਾਬੰਦੀ ’ਤੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁਨੀਸ਼ ਸਿਸੋਦੀਆ ਦਾ ਪੁਤਲਾ ਫੂਕਿਆ। ਇਸ ਐਕਸ਼ਨ ਦੀ ਅਗਵਾਈ ਕਰਦਿਆਂ ਹਰਜਿੰਦਰ ਸਿੰਘ ਟਾਂਡਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਪੰਨੂ, ਦਲਜੀਤ ਸਿੰਘ ਦਿਆਲਪੁਰਾ, ਤਰਸੇਮ ਸਿੰਘ ਲੁਹਾਰ, ਮਲਕੀਅਤ ਸਿੰਘ ਬਘਿਆੜੀ, ਪਰਗਟ ਸਿੰਘ ਮਹਿਦੀਪੁਰ, ਇੰਦਰਜੀਤ ਸਿੰਘ ਮਰਹਾਣਾ ਨੇ ਕਿਹਾ ਕਿ ਸਰਕਾਰ ਇੰਨੀ ਤਾਨਾਸ਼ਾਹੀ ਵੱਲ ਵੱਧ ਰਹੀ ਹੈ ਕਿ ਹੱਕੀ ਮੰਗ ਪੱਤਰ ਵੀ ਲੈਣ ਲਈ ਇਸਦੇ ਮੰਤਰੀ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਸ਼ੇਰੋਂ ਖੰਡ ਮਿੱਲ ਵਿਚ ਸੱਠ ਫੀਸਦੀ ਹਿੱਸਾ ਕਿਸਾਨਾਂ ਦਾ ਹੈ, ਪਰ ਸਰਕਾਰ ਨੇ ਮਿੱਲ ਦੀ ਜ਼ਮੀਨ ਹੋਰ ਵਿਭਾਗਾਂ ਨੂੰ ਤਬਦੀਲ ਕਰਨ ਸਮੇਂ ਕਿਸਾਨਾਂ ਨੂੰ ਪੁੱਛਿਆ ਵੀ ਨਹੀਂ। ਉਨ੍ਹਾਂ ਕਿਹਾ ਕਿ ਲਗਪਗ ਵੀਹ ਕਰੋੜ ਰੁਪਏ ਖੰਡ ਮਿੱਲ ਦੇ ਖਾਤੇ ਵਿਚ ਜਮ੍ਹਾਂ ਹਨ, ਜਿਸਨੂੰ ਖ਼ਰਚ ਕੇ ਸਰਕਾਰ ਇਸ ਮਿੱਲ ਬਿਨਾਂ ਕਿਸੇ ਖ਼ਰਚ ਦੇ ਮੁੜ ਚਾਲੂ ਕਰ ਸਕਦੀ ਹੈ। ਯਾਦ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮਿੱਲ ਮੁੜ ਚਾਲੂ ਕਰਨ ਦਾ ਵਾਅਦਾ ਕੀਤਾ ਸੀ। ਪਰ ਹੁਣ ਇਸ ਮਿੱਲ ਦੀ ਲੱਗਪਗ ਸੌ ਏਕੜ ਜ਼ਮੀਨ ਖ਼ੁਰਦ ਬੁਰਦ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਅਕਲ ਤੋਂ ਕੰਮ ਲਵੇ ਤਾਂ ਖੰਡ ਮਿੱਲ ਮੁੜ ਚਾਲੂ ਕਰਕੇ ਇਸ ਇਲਾਕੇ ਦੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕੇ। ਮੋਰਚੇ ਦੇ 36 ਵੇਂ ਦਿਨ ਅੱਜ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਬਲਕਾਰ ਸਿੰਘ ਵਲਟੋਹਾ, ਮਨਜੀਤ ਸਿੰਘ ਬੱਗੂ, ਅੰਮ੍ਰਿਤਪਾਲ ਸਿੰਘ ਜੌੜਾ, ਹਰਜੀਤ ਸਿੰਘ ਝੀਤਾ, ਸੁਲੱਖਣ ਸਿੰਘ ਤੁੜ, ਸੁਖਬਾਜ ਸਿੰਘ ਸਿੱਧੂ, ਮੇਹਰ ਸਿੰਘ ਸਖੀਰਾ, ਦਵਿੰਦਰ ਸੋਹਲ, ਮੁਖਤਾਰ ਸਿੰਘ ਮੱਲਾ, ਕਸ਼ਮੀਰ ਸਿੰਘ ਸ਼ੇਰੋਂ, ਅਮਰਜੀਤ ਸਿੰਘ ਸ਼ੇਰੋਂ ਸੁਖਚੈਨ ਸਿੰਘ ਸਰਹਾਲੀ ਕੈਪਟਨ ਸਿੰਘ ਬਘਿਆੜੀ, ਜੱਸਾ ਸਿੰਘ ਕੱਦਗਿੱਲ ਸਮੇਤ ਕਈ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਖੰਡ ਮਿੱਲ ਮੁੜ ਚਾਲੂ ਕਰਨ ਦੀ ਮੰਗ ਕੀਤੀ।
ਪਿਛਲੀ ਖ਼ਬਰ ਪੁਲਿਸ ਵਲੋਂ ਮੇਨ ਚੌਕ ’ਚ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਜਾਰੀ ਅਗਲੀ ਖ਼ਬਰ ਹਰ ਘਰ ਤੱਕ ਪਹੁੰਚੇਗੀ ਚੋਣ ਕਮਿਸ਼ਨ ਦੀ ਮੁਹਿੰਮ ਬੀ. ਐੱਲ. ਓ. ਕਰਨਗੇ ਗਣਨਾ ਫਾਰਮਾਂ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।