06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਪੁਲਿਸ ਵਲੋਂ ਮੇਨ ਚੌਕ ’ਚ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਜਾਰੀ

ਅਜੀਤ ਡੈਸਕ 27-06-2026
ਖੇਮਕਰਨ, 26 ਜੂਨ (ਰਾਕੇਸ਼ ਬਿੱਲਾ)-ਪੁਲਿਸ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਵਲੋ ਸ਼ਹਿਰ ਤੇ ਆਸ ਪਾਸ ਦੇ ਪਿੰਡਾਂ ’ਚ ਵਿਸ਼ੇਸ਼ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਐੱਸ.ਐੱਚ.ਓ. ਖੇਮਕਰਨ ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਸਰਕਾਰ ਤੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ’ਤੇ ਸਰਹੱਦੀ ਇਲਾਕੇ ’ਚ ਜਗ੍ਹਾ ਜਗ੍ਹਾ ਨਾਕਾਬੰਦੀ ਕਰਕੇ ਵਹੀਕਲਾਂ ਦੀ ਜਾਂਚ ਕੀਤੀ ਜਾ ਰਹੀ ਹੈ।ਖੇਮਕਰਨ ਸ਼ਹਿਰ ਤੋਂ ਜਾਣ ਵਾਲੀਆਂ ਲਿੰਕ ਸੜਕਾਂ ਤੇ ਮੇਨ ਸੜਕ ’ਤੇ ਇਹ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਬਿਨਾ ਨੰਬਰੀ ਮੋਟਰਸਾਈਕਲ ਤੇ ਲਾਇਸੰਸ ਤੋਂ ਬਗੈਰ ਵਾਹਨ ਚਲਾਉਣ ਵਾਲਿਆਂ ਦੇ ਚਲਾਣ ਕੱਟੇ ਜਾ ਰਹੇ ਹਨ ਤੇ ਬਿਨਾਂ ਕਾਗਜਾਂ ਵਾਲੇ ਵਹੀਕਲਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਥਾਣਾ ਮੁਖੀ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਮੋਟਰਸਾਈਕਲ ਚਾਲਕ ਆਪਣੇ ਵਹੀਕਲ ਦੇ ਕਾਗਜਾਤ ਨਾਲ ਰੱਖਣ। ਇਸ ਦੇ ਨਾਲ ਖਾਸ ਤੌਰ ’ਤੇ ਬੱਚਿਆਂ ਨੂੰ ਵਹੀਕਲ ਚਲਾਉਣ ਨਾ ਦਿੱਤੇ ਜਾਣ। ਜਿਹੜੇ ਬੱਚੇ ਮੋਟਰਸਾਈਕਲ ਚਾਲਕ ਕਾਬੂ ਆਉਣਗੇ। ਉਨ੍ਹਾਂ ਵਹੀਕਲਾ ਨੂੰ ਖਾਸ ਕਰਕੇ ਜ਼ਬਤ ਕੀਤਾ ਜਾਵੇਗਾ। ਉਨ੍ਹਾਂ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਹਥਿਆਰਾਂ ਨਾਲ ਲੈਸ ਹੋ ਕੇ ਵਿਅਕਤੀ ਨਾਲ ਕੀਤੀ ਕੁੱਟਮਾਰ ਅਗਲੀ ਖ਼ਬਰ ਮੰਤਰੀ ਹਰਜੋਤ ਸਿੰਘ ਬੈਂਸ ਤੇ ਮੁਨੀਸ਼ ਸਿਸੋਦੀਆ ਦਾ ਸੰਯੁਕਤ ਕਿਸਾਨ ਮੋਰਚਾ ਨੇ ਪੁਤਲਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।