13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕਿਸਾਨਾਂ ਦੀ ਬਿਜਲੀ ਸਪਲਾਈ ਦੇ ਮਾੜੇ ਹਾਲਾਤ ਕਿਸਾਨਾਂ ਦਾ ਆਰਥਿਕ ਨੁਕਸਾਨ-ਮਹਿੰਦੀਪੁਰ

ਅਜੀਤ ਡੈਸਕ 30-06-2026
ਤਰਨ ਤਾਰਨ, 29 ਜੂਨ (ਇਕਬਾਲ ਸਿੰਘ ਸੋਢੀ)-ਪੂਰੇ ਪੰਜਾਬ ਵਿਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਦੇ ਸੰਬੰਧ ਵਿਚ ਰਾਜੇਵਾਲ ਜਥੇਬੰਦੀ ਵਲੋਂ ਤਰਨ ਤਾਰਨ ਵਿਖੇ ਐਕਸੀਅਨ ਦਫ਼ਤਰ ਮੂਹਰੇ ਧਰਨਾ ਦਿੱਤਾ ਤੇ ਸਰਕਾਰ ਦਾ ਪੁਤਲਾ ਫੂਕਿਆ। ਧਰਨੇ ਦੀ ਯੋਗ ਅਗਵਾਈ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਮਹਿੰਦੀਪੁਰ ਨੇ ਕੀਤੀ। ਮਹਿੰਦੀਪੁਰ ਨੇ ਕਿਹਾ ਕਿ ਕਿਸਾਨਾਂ ਦੀ ਫਸਲ, ਜਿਸ ਨੂੰ ਹੁਣ ਜ਼ਿਆਦਾ ਪਾਣੀ ਚਾਹੀਦਾ ਹੈ, ਨਹਿਰਾਂ ਵਿਚ ਵੀ ਪਾਣੀ ਬਹੁਤ ਘੱਟ ਹੈ ਤੇ ਬਿਜਲੀ ਦੀ ਸਪਲਾਈ, ਜੋ ਉਹ ਬਹੁਤ ਹੀ ਮਾਮੂਲੀ ਹੈ, ਜਿਸ ਨਾਲ ਕਿਸਾਨਾਂ ਦਾ ਬਹੁਤ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁੱਖ ਆਗੂ ਬਲਬੀਰ ਸਿੰਘ ਦੇ ਆਦੇਸ਼ਾਂ ’ਤੇ ਤਰਨ ਤਾਰਨ ਐਕਸੀਅਨ ਦੇ ਦਫਤਰ ਦੇ ਮੂਹਰੇ ਇਹ ਪ੍ਰਦਰਸ਼ਨ ਕੀਤਾ, ਜਿਸ ’ਚ ਮੁੱਖ ਬੁਲਾਰਾ ਅੰਮ੍ਰਿਤਪਾਲ ਸਿੰਘ, ਮੀਤ ਪ੍ਰਧਾਨ ਜਸਬੀਰ ਸਿੰਘ, ਬਲਾਕ ਪ੍ਰਧਾਨ ਸਤਨਾਮ ਸਿੰਘ, ਡਾ. ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਕੰਗ, ਬਲਾਕ ਪ੍ਰਧਾਨ ਪਿਛੌਰ ਸਿੰਘ, ਗੁਰਦੇਵ ਸਿੰਘ, ਜ਼ਿਲ੍ਹਾ ਆਗੂ ਬਿਕਰਮਜੀਤ ਸਿੰਘ ਬਾਠ, ਸਤਨਾਮ ਸਿੰਘ ਮਾਛੀਕੇ ਆਦਿ ਪ੍ਰਮੁੱਖ ਆਗੂ ਹਾਜ਼ਰ ਹੋਏ।
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਗ੍ਰਿਫ਼ਤਾਰ-ਐੱਸ. ਐੱਸ. ਪੀ. ਲਾਂਬਾ ਅਗਲੀ ਖ਼ਬਰ ਹਰਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਤਰਨ ਤਾਰਨ ਦੀਆਂ ਗੰਭੀਰ ਮੰਗਾਂ ਸੰਬੰਧੀ ਸੌਂਪਿਆ ਮੰਗ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।