14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਗੁ: ਧੇੜੇਆਣਾ ਸਾਹਿਬ ਸਠਿਆਲਾ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਯਾਦ ’ਚ ਜੋੜ ਮੇਲਾ ਤੇ ਧਾਰਮਿਕ ਸਮਾਗਮ

ਅਜੀਤ ਡੈਸਕ 30-06-2026
ਸਠਿਆਲਾ, 29 ਜੂਨ (ਜਗੀਰ ਸਿੰਘ ਸਫਰੀ)-ਗੁ: ਧੇੜੇਆਣਾ ਸਾਹਿਬ ਸਠਿਆਲਾ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਨੂੰ ਸਮਰਪਿਤ ਕਰਵਾਏ ਗਏ ਸਾਲਾਨਾ ਜੋੜ ਮੇਲਾ ਤੇ ਧਾਰਮਿਕ ਸਮਾਗਮ ਸ਼ਰਧਾ ਨਾਲ ਮਨਾਇਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਢਾਡੀ ਜਥਿਆਂ ਨੇ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ, ਧਰਮ ਦੀ ਰੱਖਿਆ ਤੇ ਮਨੁੱਖਤਾ ਲਈ ਦਿੱਤੇ ਮਹਾਨ ਯੋਗਦਾਨ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਤੇ ਕਥਾਵਾਚਕਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ਗੁ: ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਡਾਂਗਾ ਤੇ ਮੁੱਖ ਗਿਆਨੀ ਸੁੱਚਾ ਸਿੰਘ ਵਲੋਂ ਮੈਂਬਰ ਬਲਦੇਵ ਸਿੰਘ, ਸੇਠ ਅਵਤਾਰ ਸਿੰਘ, ਨਿਰਮਲ ਸਿੰਘ ਸੁਪਰਡੈਂਟ, ਗਿਆਨੀ ਬੂਟਾ ਸਿੰਘ, ਜਥੇ: ਪਰਮਜੀਤ ਸਿੰਘ ਡਾਂਗਾ, ਬਲਕਾਰ ਸਿੰਘ, ਮਾਣਕ ਸਿੰਘ, ਬਲਜੀਤ ਸਿੰਘ ਫੌਜੀ, ਡਾ. ਸੰਤੋਖ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਡਾਂਗਾ, ਜਥੇ: ਜਰਨੈਲ ਸਿੰਘ ਡਾਂਗਾ, ਠੇਕੇਦਾਰ ਕੇਵਲ ਸਿੰਘ, ਗੁਰਵਿੰਦਰ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਜਿੰਦਾ, ਬਲਦੇਵ ਸਿੰਘ ਬਾਊ, ਪਰਮਜੀਤ ਸਿੰਘ ਖੀਵਾ, ਜਸਵਿੰਦਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਵਡਾਲਾ ਵੀਰਮ ’ਚ 10 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਮਹਾਨ ਅਲੌਕਿਕ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।