14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਿਜਲੀ ਅਧਿਕਾਰੀ ਵਲੋਂ ਵਿਸ਼ਵਾਸ ਦਿਵਾਉਣ ’ਤੇ ਕਿਸਾਨਾਂ ਵਲੋਂ ਮੰਤਰੀ ਈ. ਟੀ. ਓ. ਦੇ ਘਰ ਦਾ ਘਿਰਾਓ ਮੁਲਤਵੀ

ਅਜੀਤ ਡੈਸਕ 30-06-2026
ਮੁੱਦਾ ਬਿਜਲੀ ਸਪਲਾਈ ਦੇ ਨਾਕੁਸ ਪ੍ਰਬੰਧਾਂ ਦਾ
ਨਵਾਂ ਪਿੰਡ, 29 ਜੂਨ (ਜਸਪਾਲ ਸਿੰਘ)-ਪਿਛਲੇ ਦਿਨੀਂ ਪੰਜਾਬ ਅੰਦਰ ਆਈ ਤੇਜ਼ ਹਨ੍ਹੇਰੀ ਨਾਲ ਬੁਰੀ ਤਰ੍ਹਾਂ ਤਹਿਸ-ਨਹਿਸ ਹੋਏ ਬਿਜਲੀ ਖੇਤਰ ਦੇ ਚੱਲਦਿਆਂ ਅਜੇ ਤੱਕ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਨਾਲ ਚਾਲੂ ਨਾ ਹੋਣ ਖ਼ਿਲਾਫ਼ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਅੱਜ ਦੇ ਸਾਂਝੇ ਪ੍ਰੋਗਰਾਮ ਅਨੁਸਾਰ ਕਿਸਾਨਾਂ ਵਲੋਂ ਹਲਕਾ ਵਿਧਾਇਕ ਤੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਘਰ ਦੇ ਬਾਹਰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਸਥਾਨਕ ਉਪ-ਦਫ਼ਤਰ ਪੰਜਾਬ ਰਾਜ ਬਿਜਲੀ ਨਿਗਮ ਵਿਖੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰ ਤੇ ਉਨ੍ਹਾਂ ਨਾਲ ਜਥੇਦਾਰ ਭੁਪਿੰਦਰ ਸਿੰਘ ਤੀਰਥਪੁਰ ਪ੍ਰਧਾਨ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਨੇ ਪ੍ਰੈਸ ਮਿਲਣੀ ਮੌਕੇ ਦੱਸਿਆ ਕਿ ਉਪਰੋਕਤ ਪ੍ਰੋਗਰਾਮ ਨੂੰ ਲੈ ਕੇ ਇੰਜ. ਪੰਕਜ ਸ਼ਰਮਾ ਐੱਸ. ਡੀ. ਓ. ਬਿਜਲੀ ਘਰ ਨਵਾਂ ਪਿੰਡ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ‘ਤੇ ਆਪਣੇ ਦਫਤਰ ਵਿਖੇ ਉਨ੍ਹਾਂ ਨਾਲ ਕੀਤੀ ਗਈ ਬੈਠਕ ਮੌਕੇ ਉਸ ਵਲੋਂ ਉਨ੍ਹਾਂ ਨੂੰ ਇਹ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ 220 ਕੇ. ਵੀ. ਟਰਾਂਸਫਾਰਮਰ ਵਡਾਲਾ ਗ੍ਰੰਥੀਆਂ ਦੀ ਮੁਰੰਮਤ ਕਰ ਦਿੱਤੀ ਗਈ ਹੈ ਤੇ ਅੱਜ ਤੋਂ ਬੰਬੀਆਂ ਦੀ ਬਿਜਲੀ ਸਪਲਾਈ ਨਿਰਵਿਗਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਉਪਰੋਕਤ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਹੈ ਤੇ ਬਿਜਲੀ ਦੀ ਸਪਲਾਈ ‘ਚ ਸੁਧਾਰ ਨਾ ਹੋਣ ‘ਤੇ ਜਲਦ ਭਵਿੱਖ ਦੀ ਰਣਨੀਤੀ ਉਲੀਕੀ ਜਾਵੇਗੀ। ਇਸ ਮੌਕੇ ਸੀਨੀਅਰ ਕਿਸਾਨ ਆਗੂ ਤਰਸੇਮ ਸਿੰਘ ਨੰਗਲ, ਮਹਿਲ ਸਿੰਘ ਛਾਪਾ, ਗੁਰਮੇਜ ਸਿੰਘ ਤੇ ਮਲਕੀਤ ਸਿੰਘ ਮੱਖਣਵਿੰਡੀ, ਕਰਨੈਲ ਸਿੰਘ ਸੈਕਟਰੀ ਨਵਾਂ ਪਿੰਡ, ਬਲਵੰਤ ਸਿੰਘ ਤੀਰਥਰ, ਭੁਪਿੰਦਰ ਸਿੰਘ ਵਡਾਲਾ ਜੌਹਲ, ਧਰਮਿੰਦਰ ਸਿੰਘ ਕਿਲਾ, ਹਰਜੀਤ ਸਿੰਘ ਨਿਜ਼ਾਮਪੁਰ ਤੇ ਮਹੰਤ ਇਕਬਾਲ ਸਿੰਘ ਫ਼ਤਹਿਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਉਮੀਦਵਾਰਾਂ ਦੇ ਹੱਕ ’ਚ ਲਗਾਈ ਸਿਰ ਧੜ... ਅਗਲੀ ਖ਼ਬਰ ਵਡਾਲਾ ਵੀਰਮ ’ਚ 10 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।