13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਡੀ.ਐਸ.ਪੀ. ਸਿਟੀ ਸੁਖਬੀਰ ਸਿੰਘ ਵਲੋਂ ਲਾਅ ਐਂਡ ਆਰਡਰ ਸੰਬੰਧੀ ਮੁਹਤਬਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਅਜੀਤ ਡੈਸਕ 05-07-2026
ਤਰਨ ਤਾਰਨ, 4 ਜੁਲਾਈ (ਪਰਮਜੀਤ ਜੋਸ਼ੀ)– ਤਰਨ ਤਾਰਨ ਸ਼ਹਿਰ ਅੰਦਰ ਸ਼ਹਿਰ ਵਾਸੀਆਂ ਨੂੰ ਲਾਅ ਐਂਡ ਆਰਡਰ ਸਬੰਧੀ ਆ ਰਹੀ ਆ ਮੁਸ਼ਕਿਲਾਂ ਦੇ ਹੱਲ ਆਮ ਆਦਮੀ ਪਾਰਟੀ ਦੇ ਟਰੇਡਰਸ ਵਿੰਗ ਦੇ ਹਲਕਾ ਤਰਨ ਤਰਨ ਤੇ ਚੇਅਰਮੈਨ ਦਿਲਬਾਗ ਸਿੰਘ ਬਾਠ ਦੀ ਅਗਵਾਈ ਵਿਚ ਬਸ ਸਟੈਂਡ ਦੇ ਨਜ਼ਦੀਕ ਐਸਟਰ ਸੈਂਟਰ ਵਿਖੇ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਡੀ.ਐਸ.ਪੀ. ਸਿਟੀ ਸੁਖਬੀਰ ਸਿੰਘ ਵਲੋਂ ਪੁੱਜੇ ਵਪਾਰੀਆਂ, ਉਦਯੋਗਪਤੀਆਂ ਤੇ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੇ ਪ੍ਰਧਾਨ ਜਤਿੰਦਰਜੀਤ ਸਿੰਘ ਕੈਰੋ, ਜਨਰਲ ਸਕੱਤਰ ਜਗਜੀਤ ਸਿੰਘ ਢਿੱਲੋ, ਖਜਾਨਚੀ ਵਾਹਿਗੁਰੂ ਸਿੰਘ, ਪ੍ਰੈਸ ਸਕੱਤਰ ਨਵਨੀਤ ਸਿੰਘ ਤੇ ਵਾਰਡ ਦੇ ਮੁਹਤਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਨੁਮਾਦਿਆਂ ਵਲੋਂ ਬਸ ਸਟੈਂਡ ਦੇ ਲਾਗਲੇ ਤੇ ਫੋਕਲ ਪੁਆਇੰਟ ਖੇਤਰ ਵਿਚ ਪੈਂਦੇ ਰਿਹਾਇਸ਼ੀ ਇਲਾਕੇ ਨੂੰ ਨਿਤ ਦਿਹਾੜੇ ਲੁੱਟਾਂ-ਖੋਹਾਂ ਅਤੇ ਹੋ ਰਹੀਆਂ ਚੋਰੀਆਂ ਦਾ ਜ਼ਿਕਰ ਕਰਦਿਆ ਮੰਗ ਕੀਤੀ ਕਿ ਬੱਸ ਸਟੈਂਡ ਤਰਨ ਤਰਨ ਵਿਖੇ ਬੰਦ ਕੀਤੀ ਗਈ ਪੁਲਿਸ ਚੌਂਕੀ ਮੁੜ ਬਹਾਲ ਕੀਤੀ ਜਾਵੇ ਤਾਂ ਜੋ ਇੱਥੇ ਪੁਲਿਸ ਮੁਲਾਜ਼ਮਾਂ ਦੀ ਦਿਨ ਰਾਤ ਤਾਇਨਾਤੀ ਹੋਣ ਦੇ ਨਾਲ ਇਸ ਇਲਾਕੇ ਵਿਚ ਬੇਖੌਫ਼ ਹੋ ਕੇ ਲੁਟਾਂ-ਖੋਹਾਂ ’ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਮਾਜ ਦੇ ਗਲਤ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉੱਥੇ ਇਸ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਵੱਧ ਰਹੇ ਈ ਰਿਕਸ਼ਾ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਈ ਰਿਕਸ਼ਾ ਦੇ ਬਹੁ ਗਿਣਤੀ ਵਿਚ ਚਾਲਕਾਂ ਦੇ ਕੋਲ ਨਾ ਕੋਈ ਤਜਰਬਾ ਹੈ ਨਾ ਡਰਾਈਵਰ ਲਾਈਸੈਂਸ ਹੈ ਤੇ ਨਾ ਹੀ ਇਹਨਾਂ ਦੇ ਕੋਈ ਕਾਗਜਾਤ ਵਗੈਰਾ ਹਨ। ਜੋ ਸ਼ਹਿਰ ਅੰਦਰ ਆਪਣੀ ਮਨ ਮਰਜ਼ੀ ਨਾਲ ਸ਼ਰੇਆਮ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਆ ਰਹੇ ਹਨ, ਉਨ੍ਹਾਂ ਵੱਲ ਵੀ ਪੁਲਿਸ ਪ੍ਰਸ਼ਾਸ਼ਨ ਵਿਸ਼ੇਸ਼ ਤਵੱਜੋ ਦੇ ਕੇ ਜਰੂਰ ਲਗਾਮ ਕੱਸੇ। ਇਸ ਮੌਕੇ ਡੀ.ਐਸ.ਪੀ ਸਿਟੀ ਸੁਖਬੀਰ ਸਿੰਘ ਨੇ ਫੋਕਲ ਪੁਆਇੰਟ ਦੇ ਨੁਮਾਇੰਦਿਆਂ ਤੇ ਵਾਰਡ ਦੇ ਮੁਹਤਬਰਾਂ ਦੀਆਂ ਉਪਰੋਕਤ ਮੰਗਾਂ ਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਇਹ ਮੰਗਾਂ ਨੂੰ ਹੱਲ ਕਰਨ ਲਈ ਆਪਣੇ ਸੀਨੀਅਰ ਅਫਸਰਾਂ ਦੇ ਧਿਆਨ ਵਿਚ ਲਿਆ ਕੇ ਇਹਨਾਂ ਮਸਲਿਆਂ ਦਾ ਜਰੂਰ ਠੋਸ ਹਲ ਕੱਢਣਗੇ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਪੀ.ਸੀ.ਆਰ ਮੁਲਾਜ਼ਮਾਂ ਦੀ ਗਸ਼ਤ ਨੂੰ ਯਕੀਨੀ ਬਣਾਉਣ ਲਈ ਜਰੂਰ ਠੋਸ ਕਦਮ ਚੁੱਕਣਗੇ। ਤਾਂ ਜੋ ਇਸ ਖੇਤਰ ਵਿਚ ਲੋਕਾਂ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਸਮਾਜ ਦੇ ਗਲਤ ਅੰਨਸਰਾਂ ਦੇ ਨੱਕ ਵਿਚ ਨਕੇਲ ਪਾਈ ਜਾਵੇ। ਇਸ ਮੌਕੇ ਮਨਜੀਤ ਸਿੰਘ ਮੰਨਾ, ਪਵੇਲ ਸਿੰਘ ਪੰਨੂ, ਹਰਵਿੰਦਰ ਸਿੰਘ ਚਾਵਲਾ, ਗੁਰਲਾਲ ਸਿੰਘ, ਗਗਨਦੀਪ ਸਿੰਘ, ਹਰਪਾਲ ਸਿੰਘ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਕੂਲ ਵਿਚੋਂ ਚੋਰੀ ਕਰਨ ਵਾਲੇ ਤਿੰਨ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਲਗਾਤਾਰ ਭਾਜਪਾ ਨਾਲ ਜੁੜ ਰਹੇ ਹਰ ਵਰਗ ਦੇ ਲੋਕ– ਹਰਜੀਤ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।