ਭਾਈ ਮਨਜੀਤ ਸਿੰਘ ਨੇ ਨਵਦੀਪ ਸਿੰਘ ਨਵੀ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ
ਝਬਾਲ, 27 ਸਤੰਬਰ (ਸਰਬਜੀਤ ਸਿੰਘ)-ਅੱਡਾ ਗੱਗੋਬੂਹਾ ਦੇ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਨਵਦੀਪ ਸਿੰਘ ਨਵੀ ਦੀ ਬੀਤੇ ਦਿਨੀ ਗੋਲੀਆਂ ਲੱਗਣ ਨਾਲ ਹੋਈ ਮੌਤ ’ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਉਨਾਂ ਦੇ ਗ੍ਰਹਿ ਪਹੁੰਚੇ, ਜਿੱਥੇ ਉਨ੍ਹਾਂ ਨਵਦੀਪ ਸਿੰਘ ਨਵੀ ਦੇ ਪਿਤਾ ਸੁਖਦੇਵ ਸਿੰਘ, ਸੀਨੀਅਰ ਆਗੂ ਪਰਮਜੀਤ ਸਿੰਘ ਪੰਮਾ ਗੱਗੋਬੂਹਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਭਾਈ ਮਨਜੀਤ ਸਿੰਘ ਨੇ ਆਖਿਆ ਕਿ ਅੱਜ ਪੰਜਾਬ ਵਿਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹਿ ਗਈ ।
ਅਜੀਤ ਡੈਸਕ
28-09-2026