07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਅੱਠ ਸਾਲਾ ਏਂਜਲ ਵਰਮਾ ਨੇ ਕੁੰਗ ਫੂ ਵੁਸ਼ੂ ’ਚ ਸੰਸਾਰ ਪੱਧਰ ’ਤੇ ਸਿਲਵਰ ਮੈਡਲ ਜਿੱਤਿਆ

ਅਜੀਤ ਡੈਸਕ 06-07-2026
ਖਾਲੜਾ, 5 ਜੁਲਾਈ (ਜੱਜਪਾਲ ਸਿੰਘ ਜੱਜ)- ਅੰਮ੍ਰਿਤਸਰ ਸ਼ਹਿਰ ਦੀ ਅੱਠ ਸਾਲਾ ਲੜਕੀ ਨੇ ਕੁੰਗ ਫੂ (ਵੁਸ਼ੂ) ਵਿਚ ਸੰਸਾਰ ਪੱਧਰ ’ਤੇ ਸਿਲਵਰ ਮੈਡਲ ਜਿੱਤ ਕੇ ਆਪਣੇ ਮਾਤਾ-ਪਿਤਾ, ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਲੜਕੀ ਦੇ ਪਿਤਾ ਜਨੇਂਦਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਲੜਕੀ ਏਂਜਲ ਵਰਮਾ (8) ਜੋ ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਚ ਪਹਿਲੀ ਕਲਾਸ ਦੀ ਵਿਦਿਆਰਥਣ ਹੈ ਅਤੇ ਕੁੰਗ ਫੂ ਵੁਸ਼ੂ ਦੀ ਖਿਡਾਰਨ ਹੈ। ਉਨ੍ਹਾਂ ਦੱਸਿਆ ਕਿ ਮਗਰਲੇ ਦਿਨੀਂ ਕਾਠਮੰਡੂ (ਨੇਪਾਲ) ਵਿਚ ਏਸ਼ੀਆ ਇੰਡੋ ਨੇਪਾਲ ਬੋਧੀਜੀਤ ਇੰਟਰਨੈਸ਼ਨਲ ਚੈਂਪੀਅਨ ਵਿਚ ਏਂਜਲ ਵਰਮਾ ਨੇ ਆਪਣੀ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਆਪਣੇ ਦੇਸ਼ ਲਈ ਸਿਲਵਰ ਮੈਡਲ ਜਿੱਤਿਆ ਹੈ। ਇੱਥੇ ਇਹ ਵਰਨਣਯੋਗ ਹੈ ਕਿ ਏਂਜਲ ਵਰਮਾ ਪਹਿਲਾਂ ਰਾਜ ਪੱਧਰੀ ਗੋਲਡ ਮੈਡਲ ਅਤੇ ਨੈਸ਼ਨਲ ਪੱਧਰ ਤੇ ਸਿਲਵਰ ਮੈਡਲ ਜਿੱਤ ਚੁੱਕੀ ਹੈ। ਦਾਦਾ ਬਲਰਾਜ ਕ੍ਰਿਸ਼ਨ ਅਤੇ ਨਾਨਾ ਰਕੇਸ਼ ਕੁਮਾਰ ਦਾ ਨਾਂਅ ਰੌਸ਼ਨ ਕਰਨ ਵਾਲੀ ਏਂਜਲ ਵਰਮਾ ਕੁੰਗ ਫੂ ਵੁਸ਼ੂ ਵਿਚ ਸੰਸਾਰ ਪੱਧਰ ’ਤੇ ਚੈਂਪੀਅਨ ਬਣਨਾ ਚਾਹੁੰਦੀ ਹੈ ਅਤੇ ਆਪਣੇ ਦੇਸ਼ ਦੀ ਰਖਵਾਲੀ ਲਈ ਫੌਜ ਵਿਚ ਜਾਣਾ ਚਾਹੁੰਦੀ ਹੈ। ਮਾਤਾ ਸਿੰਧੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏੰਜਲ ਨੂੰ ਸ਼ੁਰੂ ਤੋਂ ਹੀ ਕੁੰਗ ਫੂ ਵੁਸ਼ੂ ਖੇਡ ਦਾ ਸ਼ੌਕ ਹੈ ਅਤੇ ਉਸ ਦੀ ਲਗਨ ਸਦਕਾ ਹੀ ਉਹ ਦਿਨ-ਬ-ਦਿਨ ਬੁਲੰਦੀਆਂ ’ਤੇ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਰਿਆਨ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਵਲੋਂ ਵੀ ਏਂਜਲ ਵਰਮਾ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਦੇਸ਼ ਪੱਧਰ ’ਤੇ ਤਮਗੇ ਜਿੱਤਣ ਵਾਲੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਨ ਲਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਵਲੋਂ ਵੀ ਏਂਜਲ ਵਰਮਾ ਨੂੰ ਸਨਮਾਨਿਤ ਕੀਤਾ ਗਿਆ ਹੈ।
ਪਿਛਲੀ ਖ਼ਬਰ ਸਹਿਕਾਰੀ ਖੰਡ ਮਿਲ ਸ਼ੇਰੋਂ ਦੀ ਮਾਲਕੀ ਤਬਦੀਲ ਕਰਨ ਵਿਰੁੱਧ ਪੱਕਾ ਮੋਰਚਾ 46ਵੇਂ ਦਿਨ ’ਚ ਸ਼ਾਮਿਲ- ਸੰਯੁਕਤ ਕਿਸਾਨ ਮੋਰਚਾ ਅਗਲੀ ਖ਼ਬਰ ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਦਿਨੋਂ ਦਿਨ ਕਰਜਾਈ ਕਰਨ ਵੱਲ ਵਧ ਰਹੀ- ਜਾਮਾਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।