07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੰਜਾਬ ਸਰਕਾਰ ਮੁਲਾਜ਼ਮਾਂ ਦਾ ਡੀਏ ਜਲਦੀ ਜਾਰੀ ਕਰੇ ਰਾਜਾ ਵੜਿੰਗ

ਨਵਾਂਸ਼ਹਿਰ, 7 ਅਗਸਤ ( ਜਸਬੀਰ ਸਿੰਘ ਨੂਰਪੁਰ, ਨਰੇਸ਼ ਧੌਲ ,ਦੀਦਾਰ ਬਲਾਚੌਰੀਆ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ...

ਅਜੀਤ ਡੈਸਕ 07-08-2026

ਨਵਾਂਸ਼ਹਿਰ, 7 ਅਗਸਤ ( ਜਸਬੀਰ ਸਿੰਘ ਨੂਰਪੁਰ, ਨਰੇਸ਼ ਧੌਲ ,ਦੀਦਾਰ ਬਲਾਚੌਰੀਆ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਦੇ ਭਰਵੇਂ ਇਕੱਠ ਨੂੰ ਬਲਾਚੌਰ ਵਿਖੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਜੋ ਪੰਜਾਬ ਦੇ ਮੁਲਾਜ਼ਮਾਂ ਦਾ ਡੀ. ਏ. ਜਾਰੀ ਨਹੀਂ ਕੀਤਾ ਜਾ ਰਿਹਾ, ਇਸ ਨਾਲ ਮੁਲਾਜ਼ਮਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ।

ਉਨ੍ਹਾਂ ਆਖਿਆ ਕਿ ਪੰਜਾਬ ਵਿਚ ਇਸ ਸਮੇਂ ਨਸ਼ਾ ਤਸਕਰ, ਗੈਂਗਸਟਰ, ਬੇਰੁਜ਼ਗਾਰੀ ਚਰਮ ਸੀਮਾ ਹੈ। ਪੰਜਾਬ ਸਰਕਾਰ ਹਰ ਫਰੰਟ ਦੇ ਸਾਬਤ ਹੋਈ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪਾਸ ਚੁਟਕਲੇ ਸੁਣਾਉਣ ਤੋਂ ਬਜਾਏ ਕੋਈ ਵੀ ਪੰਜਾਬ ਪ੍ਰਤੀ ਨੀਤੀ ਨਹੀਂ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਰੱਖੇ ਮੈਡੀਕਲ ਕਾਲਜਾਂ ਦੇ ਨੀਂਹ ਪੱਥਰ ਇਸ ਸਮੇਂ ਚਿੱਟਾ ਹਾਥੀ ਬਣ ਕੇ ਰਹਿ ਗਏ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਾਉਣਗੇ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਪੰਜਾਬ ਰਾਜ ਭਵਨ ਵਿਖੇ ਮੁਲਾਕਾਤ ਕੀਤੀ ਅਗਲੀ ਖ਼ਬਰ ਉੱਤਰ ਪ੍ਰਦੇਸ਼ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਪਰਮਿੰਦਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ