09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਰਕਾਰਾਂ ਫ਼ਸਲਾਂ ’ਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਕਰਨ–ਸੰਯੁਕਤ ਕਿਸਾਨ ਮੋਰਚਾ

ਅਜੀਤ ਡੈਸਕ 08-07-2026
ਨੌਸ਼ਿਹਰਾ ਪੰਨੂੰਆ, 7 ਜੁਲਾਈ (ਦੀਪਕ ਮੈਣੀ)–ਸ਼ੇਰੋਂ ਖੰਡ ਮਿੱਲ ਮੋਰਚੇ ਦੇ 48 ਵੇਂ ਦਿਨ ਧਰਨੇ ’ਤੇ ਬੈਠੇ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਵਲੋਂ ਮੰਗ ਕੀਤੀ ਕਿ ਕੇਂਦਰ ਤੇ ਸੂਬਾ ਸਰਕਾਰਾਂ ਹਰੇਕ ਫ਼ਸਲ ਤੇ ਐੱਮ.ਐੱਸ.ਪੀ.ਦੀ ਕਾਨੂੰਨੀ ਗਾਰੰਟੀ ਕਰਨ ਦਾ ਵਾਅਦਾ ਪੂਰਾ ਕਰਨ। ਧਰਨੇ ਨੂੰ ਸੰਬੋਧਨ ਕਰਦਿਆਂ ਦਵਿੰਦਰ ਸੋਹਲ, ਤਰਸੇਮ ਸਿੰਘ, ਇੰਦਰਜੀਤ ਸਿੰਘ ਮਰਹਾਣਾ, ਨਛੱਤਰ ਸਿੰਘ ਪੰਨੂ, ਹਰਭਜਨ ਸਿੰਘ ਚੂਸਲੇਵੜ, ਜੱਸਾ ਸਿੰਘ ਕੱਦਗਿੱਲ ਨੇ ਕਿਹਾ ਕਿ ਅੱਜ ਫਸਲਾਂ ਦੀ ਬਿਜਾਈ ਤੋਂ ਲੈ ਕੇ ਸੰਪੂਰਣਤਾ ਤੱਕ ਕਿਸਾਨ ਦਾ ਬਹੁਤ ਖ਼ਰਚ ਆਉਂਦਾ ਹੈ। ਜਦੋਂ ਮਾਰਕੀਟ ਵਿਚ ਆਮ ਫਸਲਾਂ ਦਾ ਠੀਕ ਮੁੱਲ ਨਹੀਂ ਮਿਲਦਾ ਤਾਂ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਇਸ ਕਰਕੇ ਸੂਬਾਈ ਅਤੇ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਕਰਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਹਰਿਆਣਾ ਦਾ ਕਿਸਾਨ ਤਾਂ ਹੀ ਕਣਕ ਝੋਨੇ ਦੇ ਪਿੱਛੇ ਪਿਆ ਹੈ ਕਿਉਂਕਿ ਇਸ ’ਤੇ ਤਹਿ ਕੀਤਾ ਰੇਟ ਮਿਲ ਜਾਂਦਾ ਹੈ। ਜਦੋਂਕਿ ਦਾਲਾਂ-ਸਬਜ਼ੀਆਂ ਵਾਲੀਆਂ ਫ਼ਸਲਾਂ ਵਿਚ ਬਹੁਤ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਬਜ਼ੀਆਂ ਦੀ ਵਿਦੇਸ਼ਾਂ ਨੂੰ ਬਰਾਮਦ ਕਰਨ ਲਈ ਪਾਕਿਸਤਾਨ ਦੇ ਬਾਰਡਰ ਖੋਲ੍ਹੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ, ਕਸ਼ਮੀਰ ਸਿੰਘ, ਬਲਦੇਵ ਸਿੰਘ ਸ਼ੇਰੋਂ, ਬਲਕਾਰ ਸਿੰਘ ਵਲਟੋਹਾ, ਕੈਪਟਨ ਸਿੰਘ ਬਘਿਆੜੀ, ਜਸਬੀਰ ਸਿੰਘ ਨਿੱਝਰਪੁਰਾ, ਬਲਦੇਵ ਸਿੰਘ ਕੱਲਾ, ਮਹੀਂਪਾਲ ਸਿੰਘ ਠੱਠੀਆਂ, ਤਰਸੇਮ ਸਿੰਘ ਲੱਖਣਾ, ਅਜੀਤ ਸਿੰਘ, ਵਜ਼ੀਰ ਸਿੰਘ ਮਾਣੋਚਾਹਲ, ਗੁਰਸੇਵਕ ਸਿੰਘ, ਇੰਦਰਜੀਤ ਸਿੰਘ ਤੁੜ, ਬਾਬਾ ਮਹਿੰਦਰ ਸਿੰਘ, ਸਵਰਨ ਸਿੰਘ ਸੂਰਵਿੰਡ, ਸੁਖਵਿੰਦਰ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਫੂਡ ਸੇਫਟੀ ਟੀਮ ਤਰਨ ਤਾਰਨ ਵਲੋਂ ਵੱਖ-ਵੱਖ ਦੁਕਾਨਾਂ ’ਤੇ ਜਾ ਕੇ ਭਰੇ ਨਮੂਨੇ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡਾਂ ’ਚੋਂ ਮਿਲ ਰਿਹਾ ਭਰਵਾਂ ਹੁੰਗਾਰਾ–ਪ੍ਰੋ.ਹਰਪ੍ਰੀਤ ਕੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।