08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅਸਲ੍ਹਾ ਐਕਟ ’ਚ ਲੋੜੀਂਦੇ 2 ਮੁਲਜ਼ਮ ਗ੍ਰਿਫ਼ਤਾਰ

ਅਜੀਤ ਡੈਸਕ 17-07-2026
ਤਰਨ ਤਾਰਨ, 15 ਜੁਲਾਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਅਸਲਾ ਐਕਟ ’ਚ ਲੋੜੀਦੇ 2 ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸਾਹਿਬ ਸਿੰਘ ਨੇ ਦੱਸਿਆ ਕਿ ਉਹ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਤਾਇਨਾਤ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਥਾਣਾ ਘਰਿੰਡਾ ਵਿਖੇ ਆਰਮਜ ਐਕਟ ਵਿਚ ਲੋੜੀਦੇ ਰੋਬਿਨ ਸਿੰਘ ਪੁੱਤਰ ਪ੍ਰਮਜੀਤ ਸਿੰਘ, ਸਤਨਾਮ ਸਿੰਘ ਪੁੱਤਰ ਪ੍ਰਮਜੀਤ ਸਿੰਘ ਵਾਸੀਅਨ ਪੂਹਲਾ ਗੱੱਡੀ ਨੰਬਰ ਐੱਚ. ਆਰ 7118 ਆਈ ਟਵੰਟੀ ਰੰਗ ਚਿੱਟਾ ਜਿਸ ਵਿਚ ਉਕਤ ਮੁਲਜ਼ਮ ਬੈਠੇ ਹਨ, ਜੋ ਅੰਮ੍ਰਿਤਸਰ ਰੋਡ ਨੂੰ ਜਾ ਰਹੇ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਉਹ ਸਮੇਤ ਪੁਲਿਸ ਪਾਰਟੀ ਮਗਰ-ਮਗਰ ਜਾ ਰਿਹਾ ਸੀ। ਗੱਡੀ ਨੰਬਰ ਐੱਚ. ਆਰ. 3 ਕਿਊ 7118 ਬੀ. ਐੱਸ. ਐੱਫ. ਦੇ ਛਾਉਣੀ ਦੇ ਸਾਹਮਣੇ ਇਕ ਗੱਡੀ ਨੰਬਰ ਪੀ.ਬੀ.46 ਯੂ. 1560 ਸਵਿੱਫਟ ਡਜਾਇਰ ਸੁਰਸਿੰਘ ਵਾਲੀ ਸਾਈਡ ਤੋਂ ਆ ਰਹੀ ਸੀ ਗੱਡੀ ਨੰਬਰ ਐੱਚ. ਆਰ. 3 ਕਿਊ 7118 ਸਾਹਮਣੇ ਤੋਂ ਆਉਂਦੀ ਗੱਡੀ ਪੀ. ਬੀ. 46 ਯੂ 1560 ਸਵਿਫਟ ਡਜਾਇਰ ਵਿਚ ਵੱਜੀ। ਜਿਸ ਨਾਲ ਦੋਨੋ ਗੱਡੀਆਂ ਕਾਫੀ ਨੁਕਸਾਨੀਆਂ ਗਈਆਂ ਅਤੇ ਦੋਨਾਂ ਗੱਡੀਆਂ ਦੇ ਵਿਚ ਬੈਠੇ ਸਵਾਰ ਕਾਫੀ ਜ਼ਖ਼ਮੀ ਹੋ ਗਏ। ਰੋਬਿਨ ਸਿੰਘ ਤੇ ਸਤਨਾਮ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਜ਼ਖ਼ਮੀ ਸਵਾਰੀਆਂ ਨੂੰ ਹਸਪਤਾਲ ਇਲਾਜ ਲਈ ਭੇਜ ਦਿੱਤਾ ਹੈ।
ਪਿਛਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਦਾ ਜ਼ਿਲ੍ਹਾ ਇਜਲਾਸ ਸਫਲਤਾਪੂਰਵਕ ਸੰਪੰਨ ਅਗਲੀ ਖ਼ਬਰ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਘਰ ’ਚੋਂ ਕੀਤੀ ਲੁੱਟ-ਖੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।