08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਮਜ਼ਦੂਰ ਮੁਕਤੀ ਮੋਰਚਾ ਦਾ ਜ਼ਿਲ੍ਹਾ ਇਜਲਾਸ ਸਫਲਤਾਪੂਰਵਕ ਸੰਪੰਨ

ਅਜੀਤ ਡੈਸਕ 17-07-2026
ਖਡੂਰ ਸਾਹਿਬ, 16 ਜੁਲਾਈ (ਰਸ਼ਪਾਲ ਸਿੰਘ ਕੁਲਾਰ)—ਖਡੂਰ ਸਾਹਿਬ ਵਿਖੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਜ਼ਿਲ੍ਹਾ ਜਥੇਬੰਦਕ ਅਜਲਾਸ ਕਰਵਾਇਆ ਗਿਆ। ਜਿਸ ਦੀ ਅਗਵਾਈ ਨਿੰਦਰ ਸਿੰਘ ਖਡੂਰ ਸਾਹਿਬ, ਤਰਸੇਮ ਸਿੰਘ ਢੋਟੀਆਂ, ਬਲਵਿੰਦਰ ਸਿੰਘ ਗੋਹਲਵੜ, ਰਾਜ ਕੌਰ ਕਲਸੀਆਂ, ਚਰਨਜੀਤ ਸਿੰਘ ਲਾਲਪੁਰਾ ਆਦਿ ਨੇ ਸਾਂਝੇ ਤੌਰ ’ਤੇ ਕੀਤੀ। ਅਜਲਾਸ ਦਾ ਉਦਘਾਟਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਘਰਾਂਗਣਾ ਨੇ ਕਿਹਾ ਕਿ ਅੱਜ ਦਾ ਸਮਾਂ ਮਜ਼ਦੂਰ ਜਮਾਤ ਲਈ ਬੜਾ ਚੁਣੌਤੀਆਂ ਭਰਿਆ ਹੈ ਕਿਉਂਕਿ ਇਕ ਪਾਸੇ ਦੇਸ਼ ਅੰਦਰ ਭਾਜਪਾ ਅਤੇ ਆਰ.ਐੱਸ.ਐੱਸ. ਲੋਕਾਂ ਨੂੰ ਧਰਮਾਂ, ਜਾਂਤਾ ਦੇ ਨਾਂਅ ਤੇ ਵੰਡੀਆਂ ਪਾ ਕੇ ਲੜਾ ਰਹੀ ਹੈ ਅਤੇ ਉਹ ਰਾਮ ਮੰਦਰ ਦੇ ਨਾਂਅ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਦੇਸ਼ ਵਿਚ ਇਸ ਸਮੇਂ ਘੱਟ ਗਿਣਤੀਆਂ ਵਿਚ ਭੈਅ ਪਾਇਆ ਜਾ ਰਿਹਾਹੈ ਅਤੇ ਦੂਸਰੇ ਪਾਸੇ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਦੀਆਂ ਗਲਤ ਅਤੇ ਰੁਜਗਾਰ ਖੋਹਣ ਵਾਲੀਆਂ ਨੀਤੀਆਂ ਦੇ ਕਾਰਨ ਮਜ਼ਦੂਰ ਤਬਕੇ ਵਿਚ ਬੈਚੇਨੀ ਪਾਈ ਜਾ ਰਹੀ ਹੈ। ਉਨ੍ਹਾਂ ਅਖੀਰ ਵਿਚ ਸਮੁੱਚੇ ਮਜ਼ਦੂਰ ਵਰਗ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਹੱਕਾਂ ਅਧਿਕਾਰਾਂ ਲਈ ਅੱਗੇ ਆਉਣ। ਇਸ ਮੌਕੇ ਸੂਬਾਈ ਆਗੂਆਂ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂੰਆਂ, ਨਿਰਮਲ ਸਿੰਘ ਛੱਜਲਵੱਡੀ, ਦਲਬੀਰ ਸਿੰਘ ਭੋਲਾ ਮਲਕਵਾਲ ਨੇ ਵੀ ਅਜਲਾਸ ਨੂੰ ਸੰਬੋਧਨ ਕੀਤਾ। ਝੰਡੇ ਦੀ ਰਸਮ ਨਿੰਦਰ ਸਿੰਘ ਖਡੂਰ ਸਾਹਿਬ ਨੇ ਅਦਾ ਕੀਤੀ ਜਦਕਿ ਸ਼ੋਕ ਮਤਾ ਬਲਵਿੰਦਰ ਸਿੰਘ ਗੋਹਲਵੜ ਨੇ ਪੇਸ਼ ਕੀਤਾ। ਇਸ ਮੌਕੇ 15 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਪ੍ਰਧਾਨ ਬਲਵਿੰਦਰ ਸਿੰਘ ਗੋਹਲਵੜ, ਸਕੱਤਰ ਤਰਸੇਮ ਸਿੰਘ ਢੋਟੀਆਂ, ਮੀਤ ਪ੍ਰਧਾਨ ਚਰਨਜੀਤ ਸਿੰਘ ਲਾਲਪੁਰਾ, ਮੀਤ ਪ੍ਰਧਾਨ ਨਿੰਦਰ ਸਿੰਘ ਖਡੂਰ ਸਾਹਿਬ, ਮੀਤ ਪ੍ਰਧਾਨ ਬਲਜਿੰਦਰ ਸਿੰਘ ਸ਼ੇਖਚੱਕ, ਜੁਆਇੰਟ ਸਕੱਤਰ ਰਾਜ ਕੌਰ ਕਲਸੀਆਂ, ਕੈਸ਼ੀਅਰ ਮਨਜੀਤ ਕੌਰ ਭੁੱਲਰ ਅਤੇ ਕਮੇਟੀ ਮੈਂਬਰ ਸੁਰਜੀਤ ਸਿੰਘ ਬਾਠ, ਧਲਵਿੰਦਰ ਸਿੰਘ ਲਾਲਪੁਰਾ, ਪ੍ਰਮਜੀਤ ਕੌਰ ਖਡੂਰ ਸਾਹਿਬ, ਸੁਰਜੀਤ ਸਿੰਘ ਨੌਸ਼ਹਿਰਾ ਪਨੂੰਆਂ, ਹਰਦੀਪ ਸਿੰਘ ਖਡੂਰ ਸਾਹਿਬ, ਦਲਵਿੰਦਰ ਸਿੰਘ ਨੌਸ਼ਹਿਰਾ ਪਨੂੰਆਂ ਚੁਣੇ ਗਏ।
ਪਿਛਲੀ ਖ਼ਬਰ ਬਿਜਲੀ ਅਤੇ ਗਰਜ, ਗਰਮੀ ਦੀਆਂ ਲਹਿਰਾਂ ਤੋਂ ਬਚਾਅ ਸੰਬੰਧੀ ਕਰਵਾਈਆਂ ਗਤੀਵਿਧੀਆਂ ਅਗਲੀ ਖ਼ਬਰ ਅਸਲ੍ਹਾ ਐਕਟ ’ਚ ਲੋੜੀਂਦੇ 2 ਮੁਲਜ਼ਮ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।