15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਦੇਸ਼ ਬਚਾਓ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ 20 ਨੂੰ ਦਿੱਲੀ ਮਹਾਂ ਪੰਚਾਇਤ ’ਚ ਪਹੁੰਚਾਂਗੇ - ਅੱਲੋਵਾਲ, ਸੰਘਰ

ਅਜੀਤ ਡੈਸਕ 19-07-2026
ਮੀਆਂਵਿੰਡ, 18 ਜੁਲਾਈ (ਗੁਰਪ੍ਰਤਾਪ ਸਿੰਘ ਸੰਧੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਖਡੂਰ ਸਾਹਿਬ ਦੀ ਇਕਾਈ ਜਵੰਦਪੁਰ ਦੀ ਮੀਟਿੰਗ ਇਕਾਈ ਪ੍ਰਧਾਨ ਲਵਪ੍ਰੀਤ ਸਿੰਘ ਜਵੰਦਪੁਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਾਈਵਾਲਾ ਸਾਹਿਬ ਵਿਖੇ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਜੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਨੇ ਦੱਸਿਆ ਕਿ ਭਾਰਤ ਅਮਰੀਕਾ ਦਾ ਕਰ ਮੁਕਤ ਵਪਾਰ ਸਮਝੌਤਾ ਕਿਸਾਨਾਂ ਮਜ਼ਦੂਰਾਂ ਨੂੰ ਜੜ੍ਹੋਂ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਇਸ ਸਮਝੌਤੇ ਨਾਲ ਮਜ਼ਦੂਰਾਂ ਦੇ ਸਿਰ ਕਰਜ਼ੇ ਦੀ ਪੰਡ ਹੋਰ ਵੀ ਭਾਰੀ ਹੋ ਜਾਵੇਗੀ। ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਜਾਣਗੇ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੁਲਣਗੀਆਂ, ਡੇਰੀ ਧੰਦਾ, ਪੋਲਟਰੀ ਫਾਰਮ ਆਦਿ ਧੰਦੇ ਇਸ ਨਾਲ ਖਤਮ ਹੋ ਜਾਣਗੇ ਤੇ ਕਿਸਾਨ ਆਪਣੀਆਂ ਜਮੀਨਾਂ ਕੌਡੀਆਂ ਦੇ ਭਾਅ ਵੇਚਣ ਲਈ ਮਜ਼ਬੂਰ ਹੋ ਜਾਣਗੇ। ਇਸ ਮੌਕੇ ਭਗਵਾਨ ਸਿੰਘ ਸੰਘਰ ਨੇ ਕਿਹਾ ਕਿ ਜੋ ਸਰਕਾਰ ਲੈਂਡ ਪੋਲਿੰਗ ਪਾਲਸੀ ਪਹਿਲਾਂ ਰੱਦ ਕਰ ਚੁੱਕੀ ਹੈ, ਉਸ ਨੂੰ ਦੁਬਾਰਾ ਲੈ ਆਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰਾਂ ਦੇ ਦੇ ਮਾੜੇ ਮਨਸੂਬੇ ਕਦੀ ਵੀ ਕਾਮਯਾਬ ਨਹੀਂ ਹੋਣ ਦਿਆਂਗੇ। ਇਸ ਮੌਕੇ ਉਕਤ ਆਗੂਆਂ ਕਿਹਾ ਕਿ 20 ਜੁਲਾਈ ਨੂੰ ਦਿੱਲੀ ਵਿਖੇ ਹੋਣ ਵਾਲੀ ਮਹਾਂ ਪੰਚਾਇਤ ਵਿਚ ਅਸੀਂ ਜੋਨ ਖਡੂਰ ਸਾਹਿਬ ਤੋਂ ਵੱਧ ਤੋਂ ਕਿਸਾਨ ਮਜ਼ਦੂਰਾਂ ਨੂੰ ਲੈ ਕੇ ਦਿੱਲੀ ਵਿਖੇ ਦਾਖਲ ਮਹਾਂ ਸਿੰਘ ਵਿਚ ਸ਼ਾਮਿਲ ਹੋਵਾਂਗੇ। ਇਸ ਮੌਕੇ ਹਰਦੀਪ ਸਿੰਘ, ਹਰਪਾਲ ਸਿੰਘ, ਪੁਸ਼ਪਿੰਦਰ ਸਿੰਘ, ਅਮਨਪ੍ਰੀਤ ਸਿੰਘ, ਸੁੱਖਾ ਸਿੰਘ, ਕਰਮ ਸਿੰਘ, ਗੁਰਿੰਦਰ ਸਿੰਘ, ਡਿੰਪਲ ਸਿੰਘ, ਜਗਬੀਰ ਸਿੰਘ, ਸ਼ੰਗਾਰਾ ਸਿੰਘ, ਮਨਪ੍ਰੀਤ ਸਿੰਘ, ਸ਼ੇਰ ਸਿੰਘ, ਸੰਦੀਪ ਸਿੰਘ, ਸਨੀ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ
ਪਿਛਲੀ ਖ਼ਬਰ ਬੁਲਟ ਮਕੈਨਿਕ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਦਲਬੀਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਅਗਲੀ ਖ਼ਬਰ ਮਝੈਲ ਇਕੱਠ ਦੀ ਸਫ਼ਲਤਾ ਮਗਰੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਧੰਨਵਾਦ ਦੌਰਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।