15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸੰਤ ਬਾਬਾ ਸੁੱਖਾ ਸਿੰਘ ਦਾ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਟਾਰਨੇਟ ਵਿਖੇ ਸਨਮਾਨ

ਅਜੀਤ ਡੈਸਕ 22-07-2026
ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਪਿਛਲੇ ਦੋ ਮਹੀਨਿਆਂ ਤੋਂ ਆਸਟ੍ਰੇਲੀਆ ਵਿਚ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਸਿੱਖ ਸੰਗਤਾਂ ਵਿਚ ਵਿਚਰ ਰਹੇ ਸਨ। ਗੁਰਮਤਿ ਪ੍ਰਚਾਰ ਫੇਰੀ ਦੇ ਆਖਰੀ ਪੜਾਅ ’ਤੇ ਅੱਜ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਟਾਰਨੇਟ ਵਿਖੇ ਦੀਵਾਨ ਸਜਾਇਆ ਗਿਆ। ਦੀਵਾਨ ਵਿਚ ਭਾਰੀ ਗਿਣਤੀ ਵਿਚ ਸੰਗਤ ਸ਼ਾਮਿਲ ਹੋਈ। ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਨੇ ਕੀਰਤਨ ਨਾਲ ਹਾਜ਼ਰੀ ਭਰੀ ਅਤੇ ਗੁਰਬਾਣੀ ਦੇ ਪਾਵਨ ਉਪਦੇਸ਼ ਸਿੱਖ ਸੰਗਤਾਂ ਨਾਲ ਸਾਂਝੇ ਕਰਦਿਆਂ ਆਖਿਆ ਕਿ ਸਾਡਾ ਜੀਵਨ ਗੁਰੂ ਸਾਹਿਬਾਨਾਂ ਦੀ ਸਿੱਖਿਆ ਤੋਂ ਬਿਨਾਂ ਘੁੱਪ ਹਨੇਰੇ ਵਿਚ ਹੈ। ਗੁਰਬਾਣੀ ਸਾਡੇ ਜੀਵਨ ਨੂੰ ਰੌਸ਼ਨੀ ਅਤੇ ਸਹੀ ਮਾਰਗ ਪ੍ਰਦਾਨ ਕਰਦੀ ਹੈ। ਵਿਦੇਸ਼ਾਂ ਵਿਚ ਵਸਦਿਆਂ ਸਾਨੂੰ ਆਪਣੇ ਕਾਰੋਬਾਰ ਕਰਦਿਆਂ ਗੁਰੂ ਦੀ ਸਿੱਖਿਆ ਨਾਲ ਜੁੜੇ ਰਹਿਣ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ। ਕੇਸਾਂ ਦੀ ਬੇਅਦਬੀ ਕਰਨ ਵਾਲੇ ਗੁਰੂ ਪਿਆਰੇ ਸਾਰੇ ਸਾਬਤ ਸੂਰਤ ਹੋਵੋ ਅਤੇ ਨਸ਼ਿਆਂ ਦਾ ਤਿਆਗ ਕਰਕੇ ਅੰਮ੍ਰਿਤ ਛੱਕ ਕੇ ਸਿੰਘ ਸੱਜੋ। ਸਾਨੂੰ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਲਈ ਬੱਚਿਆਂ ਨੂੰ ਗੁਰਮੁਖੀ ਵਿੱਦਿਆ ਜ਼ਰੂਰ ਪੜ੍ਹਾਈ ਜਾਣੀ ਚਾਹੀਦੀ ਹੈ। ਸਾਨੂੰ ਬਜ਼ੁਰਗ ਮਾਪਿਆਂ ਦੀ ਸੇਵਾ ਸੰਭਾਲ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ। ਇਸ ਮੌਕੇ ਸੰਗਤ ਵਿਚ ਬੋਲਦਿਆਂ ਪ੍ਰੀਤਮ ਸਿੰਘ ਸੈਕਟਰੀ ਨੇ ਆਖਿਆ ਕਿ ਪੰਜਾਬ ਦੇ ਹੜ੍ਹਾਂ ਦੌਰਾਨ ਅਤੇ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਕਰਨ ਵਾਲੇ ਸੰਤ ਬਾਬਾ ਸੁੱਖਾ ਸਿੰਘ ਆਸਟ੍ਰੇਲੀਆ ਦੀਆਂ ਸੰਗਤਾਂ ਵਿਚ ਪਿਛਲੇ ਦੋ ਮਹੀਨੇ ਤੋਂ ਵਿਚਰ ਰਹੇ ਹਨ। ਮੈਲਬਰਨ ਪਹੁੰਚਣ ’ਤੇ ਅਸੀਂ ਉਨ੍ਹਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਬਾਬਾ ਸੁੱਖਾ ਸਿੰਘ ਨੂੰ ਵਿਸ਼ੇਸ਼ ਸਨਮਾਨ ਭੇਟ ਕਰਦਿਆਂ ਖੁਸ਼ੀ ਮਹਿਸੂਸ ਕਰਦੇ ਹਾਂ। ਇਸ ਮੌਕੇ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨ ਚਿੰਨ੍ਹ ਵਜੋਂ ਬਾਜ਼ ਦਾ ਮਾਡਲ ਭੇਟ ਕੀਤਾ ਗਿਆ। ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਅਤੇ ਦਸ਼ਮੇਸ਼ ਗੁਰਮਤਿ ਵਿੱਦਿਆਲਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤ ਵਿਚ ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਸਮੇਤ ਪ੍ਰੀਤਮ ਸਿੰਘ ਸੈਕਟਰੀ, ਅਮਰੀਕ ਸਿੰਘ, ਸੰਦੀਪ ਸਿੰਘ, ਗੁਰਧਿਆਨ ਸਿੰਘ ਗ੍ਰੰਥੀ, ਹਰਜੀਤ ਸਿੰਘ ਕਮੇਟੀ ਮੈਂਬਰ, ਰਣਦੀਪ ਸਿੰਘ, ਬਾਪੂ ਬਲਬੀਰ ਸਿੰਘ, ਰਾਗੀ ਭਾਈ ਜਸਵੰਤ ਸਿੰਘ, ਜਥੇਦਾਰ ਬੀਰਾ ਸਿੰਘ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਹੈਰੋਇਨ, ਡਰੱਗ ਮਨੀ ਅਤੇ 2 ਭਗੌੜਿਆਂ ਸਮੇਤ 9 ਵਿਅਕਤੀ ਗ੍ਰਿਫ਼ਤਾਰ- ਐੱਸ.ਐੱਸ.ਪੀ.ਲਾਂਬਾ ਅਗਲੀ ਖ਼ਬਰ 10 ਸਾਲਾਂ ’ਚ ਤਿੰਨ ਥਾਵਾਂ ’ਤੇ ਬਦਲਿਆ ਖਡੂਰ ਸਾਹਿਬ ਦਾ ਖੇਡ ਸਟੇਡੀਅਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।