ਤਰਨ ਤਾਰਨ, 22 ਜੁਲਾਈ (ਹਰਿੰਦਰ ਸਿੰਘ)- ਨੀਟ ਪੇਪਰ ਲੀਕ ਮਾਮਲੇ ਵਿਚ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਦੇ ਰਹੇ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਅਤੇ ਵਿਦਿਆਰਥੀਆਂ ਦੇ ਸਮਰਥਨ ਵਿਚ ਅੱਗੇ ਆਏ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਨਾਲ ਦਿੱਲੀ ਪੁਲਿਸ ਵਲੋਂ ਕੀਤੇ ਗਏ ਕਥਿਤ ਦੁਰਵਿਵਹਾਰ ਦੇ ਵਿਰੋਧ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਵਲੋਂ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ਵਿਚ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਨੇ ਕਾਂਗਰਸ ਭਵਨ ਤੋਂ ਚਾਰ ਖੰਭਾ ਚੌਂਕ ਤੱਕ ਰੋਸ ਮਾਰਚ ਕੱਢਿਆ । ਰੋਸ ਮਾਰਚ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਫ਼ਰੀਦਕੋਟ ਭਰਤੀ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਸਾੜਿਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੀ ਰੋਸ ਪ੍ਰਗਟਾਇਆ ਗਿਆ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ਨੇ ਦੇਸ਼ ਦੇ ਕਰੋੜਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਰੋਸਾ ਤੋੜ ਦਿੱਤਾ ਹੈ, ਪਰ ਕੇਂਦਰ ਸਰਕਾਰ ਇਸ ਮਾਮਲੇ ਵਿਚ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਇ ਸੱਚ ਨੂੰ ਦਬਾਉਣ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਮੰਗ ਕਰ ਰਹੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕਰਨਾ ਅਤੇ ਉਨ੍ਹਾਂ ਦੇ ਸਮਰਥਨ ਵਿਚ ਪਹੁੰਚੇ ਸ੍ਰੀ ਰਾਹੁਲ ਗਾਂਧੀ, ਸੰਸਦ ਮੈਂਬਰ ਸ੍ਰੀਮਤੀ ਪ੍ਰਿਅੰਕਾ ਗਾਂਧੀ ਨਾਲ ਪੁਲਿਸ ਵਲੋਂ ਕੀਤਾ ਗਿਆ ਵਤੀਰਾ ਬਹੁਤ ਹੀ ਘਟੀਆ ਅਤੇ ਤਾਨਾਸ਼ਾਹੀ ਹੈ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਨੀਟ ਪੇਪਰ ਲੀਕ ਮਾਮਲੇ ਦੀ ਪੂਰੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ। ਨਾਲ ਹੀ ਉਨ੍ਹਾਂ ਕਿਹਾ ਕਿ ਫਰੀਦਕੋਟ ਭਰਤੀ ਵਿਵਾਦ ਦੀ ਪਾਰਦਰਸ਼ੀ ਜਾਂਚ ਕਰਵਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਮੌਕੇ ਗੁਰਬਚਨ ਸਿੰਘ ਕਸੇਲ, ਰਮਨ ਕੁਮਾਰ ਝਬਾਲ ਚੇਅਰਮੈਨ, ਭਾਗ ਸਿੰਘ ਚੱਕਵਾਲੀਆ, ਇੰਦਰਬੀਰ ਸਿੰਘ ਪਹੂਵਿੰਡ, ਹਰਮਨ ਸੇਖੋਂ, ਹਰਪ੍ਰੀਤ ਸਿੰਘ ਸੰਧੂ, ਭੁਪਿੰਦਰਜੀਤ ਸਿੰਘ ਕੰਗ, ਪ੍ਰਦੀਪ ਸਿੰਘ ਕੋਟ ਦਸੰਧੀ ਮੱਲ ਬਲਾਕ ਪ੍ਰਧਾਨ ਤਰਨ ਤਾਰਨ, ਗੁਰਮੁਖ ਸਿੰਘ ਸਾਂਢਪੁਰਾ ਬਲਾਕ ਪ੍ਰਧਾਨ, ਗੋਰਾ ਸਰਪੰਚ ਸਾਂਧਰਾ, ਦਵਿੰਦਰ ਸਿੰਘ ਬਲਾਕ ਪ੍ਰਧਾਨ ਵਲਟੋਹਾ, ਨੌਨਿਹਾਲ ਸਿੰਘ ਬਲਾਕ ਪ੍ਰਧਾਨ ਗੰਡੀਵਿੰਡ, ਵਿਜੇ ਸ਼ਰਮਾ ਬਲਾਕ ਪ੍ਰਧਾਨ ਸ਼ਹਿਰੀ ਪੱਟੀ, ਅਵਤਾਰ ਸਿੰਘ, ਡਿੰਪੀ ਮਹੰਤ, ਸੀਮਾ ਸ਼ਰਮਾ, ਸੁਖਮਨ ਸਿੰਘ, ਬੂਟਾ ਸਿੰਘ, ਜਥੇਦਾਰ ਬਲਦੇਵ ਸਿੰਘ ਏਕਲਗੱਡਾ, ਸਾਹਿਬ ਸਿੰਘ ਮੁਰਾਦਪੁਰਾ, ਸਤਪਾਲ ਸਿੰਘ ਲਾਡੀ ਜੌਹਲ, ਗੁਰਜੀਤ ਸਿੰਘ ਮੁਰਾਦਪੁਰਾ ਖੁਰਦ, ਮਨੀ ਅਰੋੜਾ, ਹੈਪੀ ਸਰਪੰਚ ਬਾਲਾਚੱਕ, ਮੇਜਰ ਸਿੰਘ, ਸੁਖਦੇਵ ਸਿੰਘ ਸ਼ਹਿਰੀ ਪ੍ਰਧਾਨ, ਤਰਸੇਮ ਸਿੰਘ, ਸਿਮਰਨ, ਪਵਨਜੀਤ ਸਿੰਘ, ਸੁਖਚੈਨ ਸਿੰਘ ਕੱਕਾ ਕੰਡਿਆਲਾ, ਰਵੀਸ਼ੇਰ ਸਿੰਘ, ਹਰਭਜਨ ਸਿੰਘ ਮੁਰਾਦਪੁਰਾ, ਸੁਖਦੇਵ ਸਿੰਘ, ਲਖਬੀਰ ਸਿੰਘ, ਹਰਜੀਤ ਸਿੰਘ, ਅਜੀਤਪਾਲ ਸਿੰਘ, ਪ੍ਰਤਾਪ ਸਿੰਘ ਕੈਰੋਂਵਾਲ, ਲਖਬੀਰ ਸਿੰਘ ਕੈਰੋਂਵਾਲ, ਸੁਖਜੀਤ ਸਿੰਘ ਸਪੋਕਸਪ੍ਰਸਨ, ਪ੍ਰਗਟ ਸਿੰਘ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਜੋਧਪੁਰ, ਅਜੀਤਪਾਲ ਸਿੰਘ ਗੋਹਲਵੜ, ਬਲਵਿੰਦਰ ਸਿੰਘ, ਗੁਰਨਾਮ ਸਿੰਘ ਸਾਬਕਾ ਮੈਂਬਰ, ਦਾਰਾ ਸਿੰਘ, ਪ੍ਰਭਜੀਤ ਸਿੰਘ ਖਹਿਰਾ, ਰਾਜਾ ਸਿੰਘ, ਸੁਖਜੀਤ ਸਿੰਘ, ਹਰਦੇਵ ਸਿੰਘ, ਪ੍ਰਗਵ ਸਿੰਘ ਸਰਪੰਚ, ਅਸ਼ੋਕ ਕੁਮਾਰ ਝਬਾਲ, ਹਰਨਾਮ ਸਿੰਘ ਸ਼ਹਾਬਪੁਰ, ਪ੍ਰਿਤਪਾਲ ਸਿੰਘ ਮੈਂਬਰ, ਜਗਜੀਤ ਸਿੰਘ, ਕਰਮਜੀਤ ਸਿੰਘ ਭੁੱਚਰ, ਸੁਖਬੀਰ ਸਿੰਘ ਭੁੱਚਰ, ਹਰਜੋਤ ਸਿੰਘ ਛਾਪਾ, ਬਲਦੇਵ ਸਿੰਘ ਗੋਹਲਵੜ, ਗੁਰਨਾਮ ਸਿੰਘ, ਗੁਰਵਿੰਦਰ ਸਿੰਘ ਸਖੀਰਾ, ਪਵਨ ਪੱਟੀ, ਹਰਵਿੰਦਰ ਸਿੰਘ ਪੱਟੀ, ਸੁਖਦੀਪ ਸਿੰਘ ਪੱਟੀ, ਕਰਨਬੀਰ ਸਿੰਘ ਪੱਟੀ, ਹਰਪ੍ਰੀਤ ਸਿੰਘ, ਗੁਰਜੰਟ ਸਿੰਘ ਕਸੇਲ, ਜਸ਼ਨ ਸਿੰਘ, ਜੋਬਨ ਸਿੰਘ, ਕੰਵਲਪ੍ਰੀਤ ਸਿੰਘ, ਸੰਦੀਪ ਸਿੰਘ, ਮਨਪ੍ਰੀਤ ਸਿੰਘ, ਰੁਪਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।