03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਕਿਸਾਨ ਜਥੇਬੰਦੀਆਂ ਨੇ ਮੰਨਣ ਟੋਲ ਪਲਾਜ਼ਾ ਕੀਤਾ ਟੋਲ ਮੁਕਤ

ਅਜੀਤ ਡੈਸਕ 23-07-2026
ਝਬਾਲ, 22 ਜੁਲਾਈ (ਸੁਖਦੇਵ ਸਿੰਘ)- ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਪੰਜਾਬ ਦੇ ਟੋਲ ਪਲਾਜੇ ਤਿੰਨ ਘੰਟੇ ਬੰਦ ਰੱਖਣ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵਲੋਂ ਮੰਨਣ ਟੋਲ ਪਲਾਜ਼ਾ ਟੋਲ ਮੁਕਤ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਦਵਿੰਦਰ ਸੋਹਲ, ਧਿਆਨ ਸਿੰਘ ਮੰਨਣ, ਹਰਦੀਪ ਸਿੰਘ ਰਸੂਲਪੁਰ, ਬਾਬਾ ਬਲਜਿੰਦਰ ਸਿੰਘ ਕਾਲਾ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਅਮਰੀਕੀ ਸਾਮਰਾਜ ਨਾਲ ਫਰੀ ਟਰੇਡ ਸਮਝੌਤੇ ਤਹਿਤ ਭਾਰਤ ਨੂੰ ਟੇਢੇ ਢੰਗ ਨਾਲ ਸਰਮਾਏਦਾਰੀ ਦੇ ਗੁਲਾਮ ਕਰਨ ਜਾ ਰਹੀ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵਪਾਰ ਸਮਝੌਤੇ ਦਾ ਅਸਰ ਭਾਰਤੀ ਖੇਤੀ ਤੇ ਪਵੇਗਾ ਅਤੇ ਕਿਸਾਨਾ ਦੀਆਂ ਫ਼ਸਲੀ ਕੀਮਤਾਂ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਵਪਾਰ ਸਮਝੌਤਾ ਲਾਗੂ ਹੋਣ ਨਾਲ ਭਾਰਤੀ ਬਾਜ਼ਾਰ ਵਿਚ ਅਮਰੀਕਾ ਦੇ ਸਸਤੇ ਖੇਤੀ ਉਤਪਾਦਨ ਆਉਣਗੇ, ਜਿੰਨਾਂ ਦਾ ਮੁਕਾਬਲਾ ਭਾਰਤੀ ਕਿਸਾਨ ਕਦੇ ਨਹੀਂ ਕਰ ਸਕੇਗਾ। ਇਸ ਮੌਕੇ ਮਲਕੀਅਤ ਸਿੰਘ ਬਘਿਆੜੀ, ਮੇਜਰ ਸਿੰਘ, ਕੁਲਬੀਰ ਸਿੰਘ ਕਸੇਲ, ਦਿਲਬਾਗ ਸਿੰਘ ਐਮਾਂ, ਸੁੱਖਾ ਸਿੰਘ ਮੰਨਣ, ਮੋਤਾ ਸਿੰਘ ਸੋਹਲ, ਆਤਮਾ ਸਿੰਘ ਸੋਹਲ, ਮਨਜੀਤ ਸਿੰਘ ਝਬਾਲ, ਪੰਜਾਬ ਸਿੰਘ ਕਸੇਲ, ਸਰਪੰਚ ਲਾਡੀ ਸਮੇਤ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਨੌਜਵਾਨ ਦੀ ਡੇਂਗੂ ਨਾਲ ਮੌਤ ਤੋਂ ਬਾਅਦ ਸਿਹਤ ਵਿਭਾਗ ਜਾਗਿਆ ਗਲੀਆਂ-ਮੁਹੱਲਿਆਂ ’ਚ ਕਰਵਾਈ ਫੌਗਿੰਗ ਅਗਲੀ ਖ਼ਬਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਭਰਵੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।