12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਮਾਰਕਸਵਾਦੀ ਕਮਿਊਨਿਸਟ ਪਾਰਟੀ ਵਲੋਂ ਨੌਜਵਾਨ ਵਿਦਿਆਰਥੀਆਂ ਉਪਰ ਕੀਤੇ ਜਬਰ ਦੀ ਨਿਖੇਧੀ

ਅਜੀਤ ਡੈਸਕ 25-07-2026
ਤਰਨ ਤਾਰਨ, 24 ਜੁਲਾਈ (ਇਕਬਾਲ ਸਿੰਘ ਸੋਢੀ)-ਦੇਸ਼ ਦੇ ਨੌਜਵਾਨ ਵਿਦਿਆਰਥੀ ਆਪਣਾ ਜੀਵਨ ਬਿਹਤਰ ਬਨਾਉਣ ਲਈ ਪ੍ਰੀਖਿਆਵਾਂ ਰਾਹੀ ਸੰਘਰਸ਼ ਕਰਦੇ ਹਨ ਪਰ ਜੇਕਰ ਇਨ੍ਹਾਂ ਵਿਦਿਆਰਥੀਆਂ ਵਿਚ ਰੋਸ ਫੈਲਣਾ ਸੁਭਾਵਿਕ ਹੈ। ਇਹ ਪ੍ਰਗਟਾਵਾ ਸਥਾਨਿਕ ਰਾਮਗੜ੍ਹੀਆ ਬੁੰਗਾ ਵਿਖੇ ਹੋਈ ਸੀ. ਪੀ. ਆਈ. ਐੱਮ. ਦੀ ਮੀਟਿੰਗ ਵਿਚ ਸਾਂਝੇ ਤੌਰ ’ਤੇ ਬੋਲਦਿਆਂ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ ਤਹਿਸੀਲ ਸਕੱਤਰ ਸੀ. ਪੀ. ਆਈ. ਐੱਮ. ਕਾਮਰੇਡ ਜਸਵਿੰਦਰ ਸਿੰਘ ਮਾਨੋਚਾਹਲ, ਕਾਮਰੇਡ ਸੁਖਦੇਵ ਸਿੰਘ ਗੋਹਲਵੜ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾ ਵਿਚ 152 ਵਾਰ ਪ੍ਰੀਖਿਆਵਾਂ ਪੱਤਰ ਲੀਕ ਹੋਏ ਹਨ ਅਤੇ ਸਾਢੇ 7 ਕਰੋੜ ਵਿਦਿਆਰਥੀਆਂ ਨੂੰ ਦੁੱਖ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਦੇਸ਼ ਵਿਚ ਸਿੱਖਿਆ ਦਾ ਕਬਾੜਾ ਕਰਨ ਲਈ ਸਰਕਾਰ ਨੂੰ ਇਹ ਪ੍ਰਵਾਨ ਨਹੀਂ ਕਿ ਉਨ੍ਹਾਂ ਦੀ ਸਿਖਿਆ ਨੀਤੀ ਦਾ ਵਿਦਿਆਰਥੀ ਵਿਰੋਧ ਕਰਨ ਪਰ ਕਿਉਂਕਿ ਪ੍ਰੀਖਿਆਵਾਂ ਵਿਚ ਹੋਈਆ ਗੜਬੜੀਆਂ ਦੇ ਦੋਸ਼ ਨੂੰ ਲੈ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਸੰਸਦ ਦੇ ਅੰਦਰ ਤੇ ਬਾਹਰ ਲਗਾਤਾਰ ਜ਼ੋਰ ਫੜ ਗਈ, ਜਿਸ ਕਾਰਨ ਪਿਛਲੇ ਸੋਮਵਾਰ ਨੂੰ ਵਿਦਿਆਰਥੀਆਂ ਤੇ ਹੋਰ ਪ੍ਰਦਰਸ਼ਨਕਾਰੀਆਂ ਉਪਰ ਪੁਲਿਸ ਵਲੋਂ ਜਬਰ ਕੀਤਾ ਗਿਆ। ਜਿਸ ਅਦੋਲਨ ਨੂੰ ਜੋ ਕਿ ਭਾਰਤ ਦੇ ਜੱਜ ਦੀ ਉਸ ਟਿੱਪਣੀ ਨਾਲ ਸ਼ੁਰੂ ਹੋਇਆ ਜੋ ਉਨ੍ਹਾਂ ਨੇ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਨਾ ਕੋਕਰੋਚਾ (ਕੀੜੇ ਮਕੋੜਿਆਂ) ਨਾਲ ਕਰ ਦਿੱਤੀ ਸੀ। ਕਾਮਰੇਡ ਆਗੂਆਂ ਨੇ ਨੌਜਵਾਨ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਉਪਰ ਹੋਏ ਪੁਲਿਸ ਜਬਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬੇਸ਼ਕ ਚਰਚਾ ਕਰਨ ਲਈ ਰਾਜੀ ਹੋ ਪਰ ਇਹ ਗੱਲਬਾਤ ਨਿਜਮ 267 ਤਹਿਤ ਸਿੱਖਿਆ ਮੰਤਰੀ ਅਸਤੀਫੇ ਤੋਂ ਬਾਅਦ ਹੋਵੇ ਤਾਂ ਕਿ ਅੱਗੇ ਤੋਂ ਪੇਪਰ ਲੀਕ ਵਰਗੀ ਕੋਈ ਘਟਨਾ ਨਾ ਵਾਪਰੇ। ਇੱਕਠ ਵਿਚ ਮਾਸਟਰ ਕਰਮ ਸਿੰਘ ਲਾਲਪੁਰਾ, ਡਾ. ਅਜਮੇਰ ਸਿੰਘ, ਕਾਮਰੇਡ ਬਲਦੇਵ ਸਿੰਘ ਗੋਹਲਵੜ, ਕਾਮਰੇਡ ਕੁਲਵੰਤ ਸਿੰਘ ਛਾਪਾ, ਮਨਪ੍ਰੀਤ ਸਿੰਘ ਕੋਟਲੀ, ਅੰਗਰੇਜ਼ ਸਿੰਘ ਰਟੌਲ, ਦਵਿੰਦਰ ਸਿੰਘ ਪੱਖੋਕੇ, ਡਾ. ਨਰਿੰਦਰ ਸਿੰਘ ਬਘਿਆੜੀ, ਪਰਮਜੀਤ ਸਿੰਘ ਕੋਟਲੀ, ਕਾਮਰੇਡ ਮਲੂਕ ਸਿੰਘ ਝਬਾਲ ਤੇ ਹੋਰ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਲਗਾਤਾਰ ਵਿਵਾਦਾਂ ’ਚ ਘਿਰਦੀ ਜਾ ਰਹੀ ਪੰਜਾਬ ਪੁਲਿਸ ਸਾਹਮਣੇ ਅਕਸ ਸੁਧਾਰਨ ਦੀ ਵੱਡੀ ਚੁਣੌਤੀ ਕੁਝ ਅਧਿਕਾਰੀਆਂ ਦੇ ਪੁਲਿਸੀ... ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਨੂੰ ਲੈ ਕੇ ਹਲਕਾ ਖਡੂਰ ਸਾਹਿਬ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ - ਕੁਲਦੀਪ ਸਿੰਘ ਔਲਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।