13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਖਡੂਰ ਸਾਹਿਬ ਪਹੁੰਚਣ ’ਤੇ ਭਰਵਾਂ ਸਵਾਗਤ

ਅਜੀਤ ਡੈਸਕ 27-07-2026

ਸਿੱਖ ਆਬਾਦੀ ਵਧਾਉਣ ਲਈ ਇਕ ਤੋਂ ਵੱਧ ਬੱਚੇ ਪੈਦਾ ਕਰਨ ਦੀ ਲੋੜ- ਜਥੇਦਾਰ ਗੜਗੱਜ
ਖਡੂਰ ਸਾਹਿਬ, 26 ਜੁਲਾਈ( ਰਸ਼ਪਾਲ ਸਿੰਘ ਕੁਲਾਰ)- ਮੀਰੀ-ਪੀਰੀ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਆਰੰਭ ਹੋਇਆ ਮੀਰੀ-ਪੀਰੀ ਖਾਲਸਾ ਮਾਰਚ ਐਤਵਾਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅੱਠ ਗੁਰੂ ਸਾਹਿਬਾਨ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਖਡੂਰ ਸਾਹਿਬ ਵਿਖੇ ਪਹੁੰਚਿਆ, ਜਿੱਥੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਖਡੂਰ ਸਾਹਿਬ ਦੇ ਪ੍ਰਧਾਨ ਸਰਬਜੀਤ ਸਿੰਘ ਬਾਣੀਆਂ ਅਤੇ ਇਲਾਕੇ ਦੀ ਸੰਗਤ ਨੇ ਮੁੱਖ ਬਾਜ਼ਾਰ ਵਿਚ ਭਰਵਾ ਸਵਾਗਤ ਕੀਤਾ। ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀ ਹੈ, ਜਦੋਂਕਿ 40 -50 ਲੱਖ ਰੁਪਏ ਲਗਾ ਕੇ ਨੌਜਵਾਨ ਵਿਦੇਸ਼ਾਂ ਵਿਚ ਜਾ ਰਹੇ ਹਨ, ਸੋ ਉਹੀ 40-50 ਲੱਖ ਰੁਪਏ ਜਿਹੜਾ ਇਥੇ ਆਪਣੇ ਕਾਰੋਬਾਰਾਂ ’ਤੇ ਲਗਾ ਕੇ ਆਪਣੀ ਧਰਤੀ ਆਪਣੇ ਸੂਬੇ ਪੰਜਾਬ ਦੀ ਖੁਸ਼ਹਾਲੀ ਲਈ ਕਾਰੋਬਾਰ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਨੂੰ ਜੜੋਂ ਪੁੱਟਣ ਲਈ ਜਿੱਥੇ ਸਰਕਾਰ ਨੂੰ ਆਪਣਾ ਫਰਜ ਨਿਭਾਉਣਾ ਚਾਹੀਦਾ ਹੈ, ਉੱਥੇ ਹੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਕੋਹੜ ਤੋਂ ਮੁਕਤੀ ਪਾਉਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਸਿੱਖਾਂ ਦੀ ਆਬਾਦੀ ਜਿਹੜੀ ਪਹਿਲਾਂ ਹੀ ਬਹੁਤ ਘੱਟ ਹੈ ਜਦੋਂ ਕਿ ਵਿਦੇਸ਼ਾਂ ਵਿਚ ਜਾਣ ਕਰਕੇ ਹੋਰ ਵੀ ਘਟਦੀ ਜਾ ਰਹੀ ਹੈ, ਇਸ ਲਈ ਸਿੱਖ ਆਬਾਦੀ ਨੂੰ ਵਧਾਉਣ ਖਾਤਰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਲੋੜ ਹੈ, ਤਾਂ ਜੋ ਘਰਾਂ ਦੀਆਂ ਰੌਣਕਾਂ ਮੁੜ ਪਰਤ ਸਕਣ ਤੇ ਸਿੱਖਾਂ ਦੀ ਆਬਾਦੀ ਵਧ ਸਕੇ। ਇਸ ਮੌਕੇ ਜਥੇ. ਕੁਲਦੀਪ ਸਿੰਘ ਗੜਗੱਜ, ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਤੇ ਅਵਤਾਰ ਸਿੰਘ ਬਿੱਲਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵਲੋਂ ਵੱਡੇ ਪੱਧਰ ’ਤੇ ਹਾਜ਼ਰੀ ਭਰੀ ਗਈ। ਇਸ ਮੌਕੇ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਮੀਤ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ, ਸੁਖਜਿੰਦਰ ਸਿੰਘ ਲਾਡੀ ਪ੍ਰਧਾਨ ਸਾਬਕਾ ਸੰਮਤੀ ਮੈਂਬਰ, ਕਸ਼ਮੀਰ ਸਿੰਘ ਖਹਿਰਾ ਟਰਾਂਸਪੋਟਰ, ਨਰਿੰਦਰ ਸਿੰਘ ਸਾਬਕਾ ਸਰਪੰਚ, ਸਿਕੰਦਰ ਸਿੰਘ ਵਰਾਣਾ, ਤੇਜਿੰਦਰ ਸਿੰਘ ਪ੍ਰਿੰਸ ਭਰੋਵਾਲ, ਪਰਮਜੀਤ ਸਿੰਘ ਮੈਨੇਜ਼ਰ, ਸਰੂਪ ਸਿੰਘ ਸਾਬਕਾ ਸਰਪੰਚ, ਭਾਗ ਸਿੰਘ ਪਹਿਲਵਾਨ, ਡਾ. ਭੁਪਿੰਦਰ ਸਿੰਘ ਸਾਬਕਾ ਪੰਚ, ਹਰਦੇਵ ਸਿੰਘ ਸਾਬਕਾ ਪੰਚ, ਹਰਦੀਪ ਸਿੰਘ ਚੌਧਰੀ, ਅਰਸ਼ ਖਾਰੀਆ, ਰਸਪਾਲ ਸਿੰਘ ਕਸੇਲੀਆ, ਦਰਬਾਰਾ ਸਿੰਘ, ਮਹਾਂਬੀਰ ਸਿੰਘ, ਸਾਹਿਬ ਸਿੰਘ ਸਾਬਕਾ ਪੰਚ, ਬਲਕਾਰ ਸਿੰਘ, ਜੁਗਰਾਜ ਸਿੰਘ, ਬਾਵਾ ਸਿੰਘ, ਪ੍ਰਚਾਰਕ ਜਸਵਿੰਦਰ ਸਿੰਘ ਆਦਿ ਹਾਜਰ ਸਨ।

ਪਿਛਲੀ ਖ਼ਬਰ ਝਬਾਲ ਨੇੜੇ ਪ੍ਰਵਾਸੀਆਂ ’ਤੇ ਚੜ੍ਹੀ ਤੇਜ਼ ਰਫ਼ਤਾਰ ਆਲਟੋ ਕਾਰ ਅਗਲੀ ਖ਼ਬਰ ਪਿੰਡ ਤਲਵੰਡੀ ਖੁਰਦ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਦੇ ਜਥੇ ਨੂੰ ਨੰਬਰਦਾਰ ਸਰਾਂ ਤਲਵੰਡੀ ਨੇ ਕੀਤਾ ਰਵਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।