13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮੋਟਰਸਾਈਕਲ ਅਤੇ ਹੋਰ ਘਰੇਲੂ ਸਾਮਾਨ ਚੋਰੀ ਕਰਨ ਵਾਲੇ ਤਿੰਨ ਵਿਅਕਤੀ ਗ੍ਰਿਫ਼ਤਾਰ

ਅਜੀਤ ਡੈਸਕ 27-07-2026

ਖਾਲੜਾ, 26 ਜੁਲਾਈ (ਜੱਜਪਾਲ ਸਿੰਘ)–ਘਰ ਵਿਚੋਂ ਮੋਟਰਸਾਈਕਲ ਤੇ ਹੋਰ ਘਰੇਲੂ ਸਾਮਾਨ ਚੋਰੀ ਕਰਨ ਵਾਲੇ ਥਾਣਾ ਖਾਲੜਾ ਦੀ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਵਿਨੋਦ ਕੁਮਾਰ ਪੁੱਤਰ ਮਦਨ ਲਾਲ ਵਾਸੀ ਖਾਲੜਾ ਨੇ ਦੱਸਿਆ ਕਿ ਮਿਤੀ 5 ਜੂਨ 2026 ਨੂੰ ਉਸ ਦੇ ਘਰੋਂ ਇਕ ਅਣਪਛਾਤਾ ਵਿਅਕਤੀ ਇਕ ਤੋੜਾ ਕਣਕ ਦਾ ਚੁੱਕ ਕੇ ਘਰ ਦੀਆਂ ਪੌੜੀਆਂ ਰਾਹੀਂ ਕੋਠੇ ’ਤੇ ਚੜ੍ਹ ਗਿਆ । ਇਸ ਦਾ ਪਤਾ ਲੱਗਣ ’ਤੇ ਜਦ ਮੈਂ ਰੌਲਾ ਪਾਇਆ ਉਕਤ ਵਿਅਕਤੀ ਕਣਕ ਦਾ ਤੋੜਾ ਗਲੀ ਵਿਚ ਸੁੱਟ ਕੇ ਦੌੜ ਗਿਆ । ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਮਿਤੀ 23–24 ਜੂਨ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਗੁਦਾਾਮ ਦਾ ਬਾਹਰਲਾ ਦਰਵਾਜਾ ਤੋੜ ਕੇ ਗੁਦਾਮ ਵਿਚੋਂ ਇਕ ਮੋਟਰਸਾਈਕਲ ਟੀ.ਵੀ.ਐਸ. ਨੰਬਰੀ ਪੀ.ਬੀ. 02 ਐਫ.5382 ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕੀਤਾ। ਇਸ ਤੋਂ ਬਾਅਦ ਫਿਰ ਮਿਤੀ 27 ਜੂਨ 2026 ਨੂੰ ਗੁਦਾਮ ਵਿਚੋਂ 4–5 ਬੋਰੀਆਂ ਸਰੋਂ ਦੀਆਂ ਚੋਰੀ ਹੋਣ ਤੋਂ ਇਲਾਵਾ ਦੋ ਗਾਡਰ, 2 ਮੋਟਰਾਂ, 2 ਗੈਸ ਸਿਲੰਡਰ ਚੋਰੀ ਹੋਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਉਕਤ ਵਸਤੂਆਂ ਜਗਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਉਰਫ ਬਿੰਦੂ, ਵਿਸ਼ਾਲ ਪੁੱਤਰ ਤਰਸੇਮ ਸਿੰਘ ਅਤੇ ਗੋਪੀ ਪੁੱਤਰ ਗੱਸ਼ਾ ਵਾਸੀਆਨ ਖਾਲੜਾ ਨੇ ਚੋਰੀ ਕੀਤੀਆਂ। ਇਸ ਸੰਬੰਧੀ ਏ.ਐਸ.ਆਈ. ਸਲਵਿੰਦਰ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਚੀਨ 24 ਘੰਟੇ ਪੁਲਾੜ ਮਲਬੇ ਦੀ ਕਰੇਗਾ ਨਿਗਰਾਨੀ -ਨਵਾਂ ਸੈਟੇਲਾਈਟ ਨੈੱਟਵਰਕ ਤਾਇਨਾਤ ਕਰਨਾ ਸ਼ੁਰੂ ਅਗਲੀ ਖ਼ਬਰ ਕਿਸਾਨ ਜਥੇਬੰਦੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।