ਆੜ੍ਹਤੀ ਐਸੋਸੀਏਸ਼ਨ ਮੰਡੀ ਚੋਹਲਾ ਸਾਹਿਬ ਦੀ ਹੋਈ ਅਹਿਮ ਮੀਟਿੰਗ
ਚੋਹਲਾ ਸਾਹਿਬ, 3 ਅਕਤੂਬਰ (ਬਲਵਿੰਦਰ ਸਿੰਘ)– ਪੰਜਾਬ ਸਰਕਾਰ ਵਲੋਂ ਝੋਨੇ ਦੇ ਖਰੀਦ ਸੀਜ਼ਨ ਨੂੰ ਮੁੱਖ ਰੱਖਦਿਆਂ ਦਾਣਾ ਮੰਡੀ ਚੋਹਲਾ ਸਾਹਿਬ ਵਿਖੇ ਸਰਕਾਰੀ ਖਰੀਦ ਇਸ ਵਾਰ ਪੰਜਾਬ ਸਰਕਾਰ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਸਿਫਾਰਸ਼ ’ਤੇ ਇਸ ਵਾਰ ਪੰਜਾਬ ਸਰਕਾਰ ਦੀਆ ਤਿੰਨ ਖ੍ਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ ਅਤੇ ਪਨਸਪ ਨੂੰ ਜਿੰਮੇਵਾਰੀ ਸੌੰਪੀ ਹੈ, ਜਿਨ੍ਹਾਂ ਵਲੋ ਖਰੀਦ ਸ਼ੁਰੂ ਕਰਵਾਉਣ ਦੇ ਫੈਸਲੇ ਨਾਲ ਸਮੂਹ ਆੜ੍ਹਤੀਆਂ ਅਤੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਕਿ ਤਿੰਨ ਏਜੰਸੀਆ ਆਉਣ ਨਾਲ ਝੋਨੇ ਦੀ ਖ੍ਰੀਦ ਦੀ ਕੋਈ ਦਿੱਕਤ ਨਹੀਂ ਆਵੇਗੀ ਅਤੇ ਨਾ ਹੀ ਢੋਆ ਢੁਆਈ ਵਿਚ ਕੋਈ ਪ੍ਰੇਸ਼ਾਨੀ ਆਵੇਗੀ। ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਮੰਡੀ ਚੋਹਲਾ ਸਾਹਿਬ ਦੀ ਇਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਚੋਹਲਾ ਸਾਹਿਬ ਅਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।
ਆ
ਆੜ੍ਹਤੀ ਐਸੋਸੀਏਸ਼ਨ ਚੋਹਲਾ ਸਾਹਿਬ ਦੀ ਮੀਟਿੰਗ ਦੌਰਾਨ ਹਾਜ਼ਰ ਅਹੁਦੇਦਾਰ। ਤਸਵੀਰ–ਬਲਵਿੰਦਰ ਸਿੰਘ
04-10-2026
ਚੋਹਲਾ ਸਾਹਿਬ, 3 ਅਕਤੂਬਰ (ਬਲਵਿੰਦਰ ਸਿੰਘ)– ਪੰਜਾਬ ਸਰਕਾਰ ਵਲੋਂ ਝੋਨੇ ਦੇ ਖਰੀਦ ਸੀਜ਼ਨ ਨੂੰ ਮੁੱਖ ਰੱਖਦਿਆਂ ਦਾਣਾ ਮੰਡੀ ਚੋਹਲਾ ਸਾਹਿਬ ਵਿਖੇ ਸਰਕਾਰੀ ਖਰੀਦ ਇਸ ਵਾਰ ਪੰਜਾਬ ਸਰਕਾਰ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਸਿਫਾਰਸ਼ ’ਤੇ ਇਸ ਵਾਰ ਪੰਜਾਬ ਸਰਕਾਰ ਦੀਆ ਤਿੰਨ ਖ੍ਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ ਅਤੇ ਪਨਸਪ ਨੂੰ ਜਿੰਮੇਵਾਰੀ ਸੌੰਪੀ ਹੈ, ਜਿਨ੍ਹਾਂ ਵਲੋ ਖਰੀਦ ਸ਼ੁਰੂ ਕਰਵਾਉਣ ਦੇ ਫੈਸਲੇ ਨਾਲ ਸਮੂਹ ਆੜ੍ਹਤੀਆਂ ਅਤੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਕਿ ਤਿੰਨ ਏਜੰਸੀਆ ਆਉਣ ਨਾਲ ਝੋਨੇ ਦੀ ਖ੍ਰੀਦ ਦੀ ਕੋਈ ਦਿੱਕਤ ਨਹੀਂ ਆਵੇਗੀ ਅਤੇ ਨਾ ਹੀ ਢੋਆ ਢੁਆਈ ਵਿਚ ਕੋਈ ਪ੍ਰੇਸ਼ਾਨੀ ਆਵੇਗੀ। ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਮੰਡੀ ਚੋਹਲਾ ਸਾਹਿਬ ਦੀ ਇਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਚੋਹਲਾ ਸਾਹਿਬ ਅਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ। ਮੀਟਿੰਗ ਦੌਰਾਨ ਬੋਲਦਿਆਂ ਆੜ੍ਹਤੀ ਭਾਈਚਾਰੇ ਨੇ ਕਿਹਾ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਅਣਥੱਕ ਯਤਨਾਂ ਸਦਕਾ ਮੰਡੀ ਚੋਹਲਾ ਸਾਹਿਬ ਵਿਖੇ ਤਿੰਨ ਸਰਕਾਰੀ ਖਰੀਦ ਏਜੰਸੀਆਂ ਦੀ ਆਮਦ ਸੰਭਵ ਹੋਈ ਹੈ। ਇਸ ਨਾਲ ਨਾ ਕੇਵਲ ਆੜ੍ਹਤੀਆਂ ਨੂੰ ਰਾਹਤ ਮਿਲੇਗੀ, ਸਗੋਂ ਇਲਾਕੇ ਦੇ ਕਿਸਾਨਾਂ ਨੂੰ ਵੀ ਆਪਣੀ ਫਸਲ ਵੇਚਣ ਵਿਚ ਕੋਈ ਪਰੇਸ਼ਾਨੀ ਨਹੀਂ ਆਵੇਗੀ ਅਤੇ ਮੰਡੀ ਵਿਚ ਝੋਨੇ ਦੀ ਖਰੀਦ ਦਾ ਕੰਮ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੇਗਾ। ਇਸ ਮੌਕੇ ਆੜ੍ਹਤੀਆਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਖਰੀਦ ਸੀਜ਼ਨ ਦੌਰਾਨ ਸਰਕਾਰ ਅਤੇ ਕਿਸਾਨਾਂ ਨਾਲ ਪੂਰਾ ਸਹਿਯੋਗ ਕਰਨਗੇ ਤਾਂ ਜੋ ਮੰਡੀ ਵਿਚ ਆਉਣ ਵਾਲੇ ਹਰ ਕਿਸਾਨ ਨੂੰ ਸੁਖਾਵਾਂ ਮਾਹੌਲ ਮਿਲ ਸਕੇ। ਇਸ ਮੀਟਿੰਗ ਵਿਚ ਚੇਅਰਮੈਨ ਦਇਆ ਸਿੰਘ ਸੰਧੂ, ਇੰਦਰਜੀਤ ਸਿੰਘ ਕਰਮੂੰਵਾਲਾ, ਸੁਖਜਿੰਦਰ ਸਿੰਘ ਬਿੱਟੂ (ਸਰਪੰਚ ਪੱਖੋਪੁਰ), ਪ੍ਰਧਾਨ ਅਮਿਤ ਕੁਮਾਰ, ਜੁਗਰਾਜ ਸਿੰਘ ਫੌਜੀ, ਲਵਜੀਤ ਸਿੰਘ ਰੂੜੀਵਾਲਾ, ਆਤਮਜੀਤ ਸਿੰਘ, ਜੋਬਨਜੀਤ ਸਿੰਘ, ਮਾਸਟਰ ਦਲਬੀਰ ਸਿੰਘ ਚੰਬਾ, ਤੁਰਣ ਜੋਸ਼ੀ, ਆਸੂ ਅਰਨੇਜਾ, ਪਰਮਜੀਤ ਸਿੰਘ ਰੰਧਾਵਾ, ਪ੍ਰਦੀਪ ਕੁਮਾਰ ਅਤੇ ਇਕਬਾਲ ਸਿੰਘ ਰਾਣੀਵਲਾਹ ਸਮੇਤ ਵੱਡੀ ਗਿਣਤੀ ਵਿਚ ਮੰਡੀ ਦੇ ਆੜ੍ਹਤੀਏ ਅਤੇ ਆਗੂ ਹਾਜ਼ਰ ਸਨ।