15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪੰਜਾਬ ’ਚ ਅਗਲੀ ਸਰਕਾਰ ਮੁੜ ਭਗਵੰਤ ਮਾਨ ਦੀ ਅਗਵਾਈ ਵਾਲੀ ਬਣੇਗੀ- ਵਿਧਾਇਕ ਧੁੰਨ

ਅਜੀਤ ਡੈਸਕ 27-07-2026

ਖੇਮਕਰਨ, 26 ਜੁਲਾਈ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਵਾਸੀ ਸੂਬੇ ਦੇ ਮੁੰਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਸੰਤੁਸ਼ਟ ਹਨ, ਕਿਉਂਕਿ ਇਸ ਸਰਕਾਰ ਨੇ ਹਰ ਵਾਅਦਾ ਸਮੇਂ ਸਿਰ ਪੂਰਾ ਕਰਕੇ ਦਿਖਾਇਆ ਹੈ। ਖਾਸ ਕਰਕੇ ਮਾਵਾਂ-ਧੀਆਂ ਸਹਾਇਤਾ ਸਕੀਮ ਨੇ ਸਰਕਾਰ ਨੂੰ ਜਨਤਾ ’ਚ ਹੋਰ ਜ਼ਿਆਦਾ ਲੋਕਪ੍ਰਿਯ ਬਣਾ ਦਿੱਤਾ ਹੈ, ਜਿਨ੍ਹਾਂ ਕਾਰਨਾਂ ਕਰਕੇ ਪੰਜਾਬ ਵਾਸੀਆਂ ਨੇ ਅਗਲੇ ਪੰਜ ਸਾਲ ਫਿਰ ਭਗਵੰਤ ਮਾਨ ਦੀ ਸਰਕਾਰ ਬਣਾਉਣ ਦਾ ਫੈਸਲਾ ਕਰ ਲਿਆ ਹੈ। ਇਹ ਦਾਅਵਾ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਪਿੰਡ ਰੱਤੋਕੇ ’ਚ ਸਰਪੰਚ ਸਤਬੀਰ ਸਿੰਘ ਗਿੱਲ ਦੇ ਘਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਜੇਕਰ ਸਰਕਾਰਾਂ ’ਚ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਹਰ ਕੰਮ ਸੰਭਵ ਹੈ । ਪਿੰਡ ਦੇ ਸਰਪੰਚ ਸਤਬੀਰ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਪਿੰਡ ਵਾਸੀਆਂ ਦੀਆਂ ਕੁੱਝ ਮੰਗਾਂ ਰੱਖੀਆਂ ਤੇ ਬਾਅਦ ’ਚ ਵਿਧਾਇਕ ਧੁੰਨ ਤੇ ਸਾਥੀਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਡਲੀਰੀ, ਸਰਪੰਚ ਸੁਖਵਿੰਦਰ ਸਿੰਘ ਪ੍ਰੇਮ ਨਗਰ, ਰੇਸ਼ਮ ਸਿੰਘ ਸਿੱਧੂ, ਜੱਸਾ ਸਿੰਘ, ਕੁਲਦੀਪ ਸਿੰਘ ਤੇ ਜੋਗਾ ਸਿੰਘ ਤੇ ਪੀ.ਏ. ਹੀਰਾ ਸਿੰਘ ਤੋਂ ਇਲਾਵਾ ਬਹੁਤ ਭਾਰੀ ਗਿਣਤੀ ’ਚ ਪਿੰਡ ਵਾਸੀ ਸ਼ਾਮਿਲ ਹੋਏ।

ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਪਿਸਤੌਲ, ਰੌਂਦ, ਹੈਰੋਇਨ, ਕੈਪਸੂਲ, ਲਾਹਣ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਪੰਜ ਵਿਅਕਤੀ ਗ੍ਰਿਫ਼ਤਾਰ... ਅਗਲੀ ਖ਼ਬਰ ਸੁਖਜਿੰਦਰ ਸਿੰਘ ਲਾਡੀ ਪ੍ਰਧਾਨ ਵਲੋਂ ਸਾਥੀਆਂ ਸਮੇਤ ਜਥੇਦਾਰ ਗੜਗੱਜ, ਬੀਬੀ ਸੇਰੋਂ ਤੇ ਬਿੱਲਾ ਸੇਰੋਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।