ਫਤਿਆਬਾਦ, 27 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਹਰੇਕ ਪਾਰਟੀ ਦੇ ਉਮੀਦਵਾਰਾਂ ਵਲੋਂ ਆਪੋ ਆਪਣੇ ਮਿੱਤਰਾਂ, ਸਾਥੀਆਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਹੀ ਲੜੀ ਤਹਿਤ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਪਿੰਡ ਭੈਲ ਢਾਏ ਵਾਲਾ ਵਿਖੇ ਲੋਕ ਮਿਲਣੀ ਕੀਤੀ, ਜਿਸ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾਅਰਾ ‘ਪੰਜਾਬ ਦਾ ਨਾਅਰਾ ਭਗਵੰਤ ਮਾਨ ਦੁਬਾਰਾ’ ਦਾ ਸਲੋਗਨ ਦਿੰਦੇ ਹੋਏ ਆਪਣੇ ਚਹੇਤੇ ਸਾਥੀਆਂ ਨੂੰ ਗੁਹਾਰ ਲਗਾਈ ਕਿ ਪੰਜਾਬ ਦੀ ਮਾਨ ਸਰਕਾਰ ਨੇ ਜਿੰਨੇ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਇੰਨ-ਬਿੰਨ ਪੂਰੇ ਕੀਤੇ ਹਨ, ਭਾਵੇਂ ਥੋੜਾ ਸਮਾਂ ਜ਼ਰੂਰ ਲੱਗ ਗਿਆ ਹੈ। ਇਸ ਲਈ ਪੰਜਾਬ ਦੀ ਖੁਸ਼ਹਾਲੀ ਲਈ ਸਮੇਂ ਦੀ ਮੰਗ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਦੁਬਾਰਾ ਲਿਆ ਕੇ ਪੰਜਾਬ ਦੇ ਰਹਿੰਦੇ ਕਾਰਜਾ ਨੂੰ ਪੂਰਾ ਕਰਨ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਹਾਜ਼ਰ ਪਿੰਡ ਭੈਲ ਢਾਏ ਵਾਲਾ ਦੇ ਵਸਨੀਕਾਂ ਗੁਰਾ ਸਿੰਘ ਢੰਗ, ਹੀਰਾ ਸਿੰਘ ਭੈਲ, ਸ਼ਮਸ਼ੇਰ ਸਿੰਘ ਸ਼ਾਹ, ਗੁਰਨਿਸ਼ਾਨ ਸਿੰਘ ਸ਼ਾਹ, ਜਗਜੀਤ ਸਿੰਘ ਢੰਗ, ਸਾਬਾ ਢੰਗ, ਲਖਵਿੰਦਰ ਸਿੰਘ ਢੰਗ, ਅੰਗਰੇਜ ਸਿੰਘ ਹਰਜੀਤ ਸਿੰਘ ਢੰਗ, ਅਮਰੀਕ ਸਿੰਘ ਫੌਜੀ, ਮਨਬੀਰ ਸਿੰਘ, ਹਰਦੇਵ ਸਿੰਘ, ਸੁੱਚਾ ਸਿੰਘ ਸਾ. ਪੰਚ, ਲੱਖਾ ਸਿੰਘ ਸਾ. ਪੰਚ, ਤਰਲੋਕ ਸਿੰਘ ਸ਼ਾਹ, ਸਤਨਾਮ ਸਿੰਘ ਸ਼ਾਹ, ਮਨਜਿੰਦਰ ਸਿੰਘ ਸ਼ਾਹ, ਕੁਲਵਿੰਦਰ ਸਿੰਘ ਸ਼ਾਹ, ਧੰਨਾ ਸਿੰਘ ਕਲੇਰ, ਗੋਲੂ ਕਲੇਰ, ਅਮਰੀਕ ਸਿੰਘ, ਨਿੰਦਰ ਸਿੰਘ, ਮੈਂਬਰ ਜੋਰਾ ਸਿੰਘ, ਦੇਬੀ ਸਿੰਘ, ਬਲਵਿੰਦਰ ਸਿੰਘ ਕਲੇਰ, ਕੰਵਲਜੀਤ ਸਿੰਘ ਸ਼ਾਹ ਆਦਿ ਨੇ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੂੰ ਭਰੋਸਾ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਅੱਗੇ ਲਿਆ ਕੇ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਲਿਆਵੇਗਾ।